ਆਯੂਸ਼ਮਾਨ ਸਿਹਤ ਬੀਮਾ ਯੋਜਨਾ :ਕਿਸਾਨ ਆਪਣੀ ਜਾਣਕਾਰੀ ਤੁਰੰਤ ਮਾਰਕੀਟ ਕਮੇਟੀ ਦਫ਼ਤਰ ਦਰਜ ਕਰਵਾਉਣ :ਚੇਅਰਮੈਨ ।
July 15th, 2020 | Post by :- | 118 Views

ਆਯੂਸ਼ਮਾਨ ਸਿਹਤ ਬੀਮਾ ਯੋਜਨਾ:ਕਿਸਾਨ ਆਪਣੀ ਜਾਣਕਾਰੀ ਤੁਰੰਤ ਮਾਰਕੀਟ ਕਮੇਟੀ ਦਫ਼ਤਰ ਦਰਜ ਕਰਵਾਉਣ:ਚੇਅਰਮੈਨ

ਜੰਡਿਆਲਾ ਗੁਰੂ, 15 ਜੁਲਾਈ ਕੁਲਜੀਤ ਸਿੰਘ
ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਨਵ ਨਿਯੁਕਤ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ ਸੈਕਟਰੀ ‘ਤੇ ਰਮਨਦੀਪ ਸਿੰਘ ਥਿੰਦ ਕਿਸਾਨਾਂ ਲਈ ਦਿੱਤੇ ਜਾ ਰਹੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਗੱਲ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਾਸਤੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਸਾਨ ਅਤੇ ਉਸ ਦਾ ਪਰਿਵਾਰ ਪੰਜ ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ।ਸੈਕਟਰੀ ਰਮਨਦੀਪ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਇਸ ਸਿਹਤ ਬੀਮੇ ਦੀ ਸਹੂਲਤ ਲੈਣ ਲਈ ਹਰ ਕਿਸਾਨ ਨੂੰ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਆਪਣੀ ਵੇਚੀ ਫ਼ਸਲ ਦਾ ਜੇ-ਫਾਰਮ ਜਾਂ ਗੰਨਾ ਪਰਚੀ ਅਤੇ ਇਸ ਸਬੰਧੀ ਫਾਰਮ ਜੋ ਆਨਲਾਈਨ ਜਾਂ ਆਪਣੇ ਆੜ੍ਹਤੀਏ ਕੋਲੋਂ ਵਟਸਐਪ ਉੱਪਰ ਪ੍ਰਾਪਤ ਕੀਤਾ ਭਰਕੇ ਅਤੇ ਉਸ ਨਾਲ ਆਪਣੇ ਸਾਰੇ ਪਰਿਵਾਰ ਦੀ ਆਧਾਰ ਕਾਰਡ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਲਗਾ ਕੇ ਆਪਣੇ ਆੜ੍ਹਤੀਏ ਪਾਸ ਜਾਂ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ 24 ਜੁਲਾਈ ਤੱਕ ਜਮ੍ਹਾਂ ਕਰਵਾਉਣ।ਉਨ੍ਹਾਂ ਕਿਹਾ ਕਿਸਾਨ ਅਤੇ ਉਸ ਦਾ ਪਰਿਵਾਰ ਜਿਸ ਵਿੱਚ ਉਹ ਖੁਦ ਆਪ, ਪਤਨੀ, ਮਾਤਾ, ਪਿਤਾ, ਕੁਆਰੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਇਸ ਦਾ ਲਾਭ ਉਠਾ ਸਕਦੇ ਹਨ।ਸੈਕਟਰੀ ਨੇ ਕਿਹਾ ਇਸ ਸਬੰਧੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ ਫਰੀ ਨੰਬਰ ਇਕ ਸੌ ਚਾਰ ਜਾਂ ਖੇਤੀਬਾੜੀ ਵਿਭਾਗ ਤੇ ਟੋਲ ਫ਼ਰੀ ਨੰਬਰ 1800 180 1551 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਫਾਰਮ ਜਮ੍ਹਾ ਕਰਾਉਣ ਤੋਂ ਪਹਿਲਾਂ ਯਕੀਨੀ ਬਣਾਇਆ ਜਾਵੇ ਕਿ ਫਾਰਮ ਹਰ ਪੱਖੋਂ ਸਹੀ ਅਤੇ ਮੁਕੰਮਲ ਭਰਿਆ ਹੋਇਆ ਹੈ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਤੇ ਇਹ ਫਾਰਮ ਆਪਣੇ ਆੜ੍ਹਤੀ ਰਾਹੀਂ ਜਮ੍ਹਾਂ ਕਰਵਾਇਆ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।