ਮਿਸ਼ਨ ਫਤਿਹ ਤਹਿਤ ਕੋਵਿਡ 19 ਬਿਮਾਰੀ ਦੀ ਰੋਕ ਥਾਮ ਸਬੰਧੀ ਪੰਫਲੈਟ ਵੰਡੇ
July 14th, 2020 | Post by :- | 100 Views

 

ਅੰਮ੍ਰਿਤਸਰ (ਮਨਬੀਰ ਸਿੰਘ ਧੂਲਕਾ )— ਡਾ. ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ੍ਰੀ ਪਰਮਿੰਦਰ ਸਿੰਘ ਭੰਡਾਲ, ਵਧੀਕ ਉਪ ਕਮਿਸ਼ਨਰ ਪੁਲਿਸ, ਟਰੈਫਿਕ ਅੰਮ੍ਰਿਤਸਰ ਵਲੋਂ ਭੰਡਾਰੀ ਪੁੱਲ ਵਿਖੇ ਕੋਵਿਡ 19 ਦੀ ਮਹਾਂਮਾਰੀ ਦੇ ਚਲਦਿਆਂ ਮਾਸਕ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਚੰਗੇ ਸ਼ਹਿਰੀ ਹੋਣ ਦੇ ਨਾਤੇ ਉਹਨਾਂ ਨੂੰ ਰੋਕ ਕੇ ਪੌਦੇ ਦਿੱਤੇ। ਕਰੀਬ 300 ਵਾਹਨ ਚਾਲਕਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸਵਦੇਸ਼ੀ, ਮਨੀ ਪਲਾਂਟ, ਤੁਲਸੀ, ਕੜੀ ਪੱਤਾ, ਗੁਲਾਬ, ਨਾਰਵੀਆ, ਗਲੋ ਆਦਿ ਕਿਸਮ ਦੇ ਪੌਦੇ ਸਿੱਖ ਸਟੂਡੈਂਟ ਫਡਰੇਸ਼ਨ, ਪ੍ਰਿੰਸ ਸ਼ਰੀਫ ਪੁਰਾ ਐਨਜੀਓ ਦੇ ਸਹਿਯਗ ਨਾਲ ਵੰਡ ਕੇ ਲੋਕਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ ਅਤੇ ਮਿਸ਼ਨ ਫਤਿਹ ਤਹਿਤ ਕੋਵਿਡ 19 ਬਿਮਾਰੀ ਦੀ ਰੋਕ ਥਾਮ ਸਬੰਧੀ ਪੰਫਲੈਟ ਵੀ ਵੰਡੇ ਗਏ। ਪ੍ਰੈਸ ਰਾਹੀ ਆਮ ਪਬਲਿਕ ਨੂੰ ਸੰਦੇਸ਼ ਵੀ ਦਿੱਤਾ ਗਿਆ ਕਿ ਉਹ ਇਸ ਮਹਾਂਮਾਰੀ ਤੋਂ ਬਚਣ ਲਈ ਜਦੋਂ ਵੀ ਘਰੋਂ ਬਾਹਰ ਨਿਕਲਣ ਤਾਂ ਮਾਸਕ ਜ਼ਰੂਰੀ ਪਹਿਨਣ, ਭੀੜ ਵਾਲੀ ਜਗਾ ਤੋਂ ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ, ਬਿਨਾਂ ਵਜਾ ਘਰੋਂ ਬਾਹਰ ਨਾ ਨਿਕਲਣ, ਬਾਰ-ਬਾਰ ਸਾਬਣ ਨਾਲ ਹੱਥ ਧੋਣ। ਇਸ ਮੌਕੇ ਤੇ ਸ੍ਰੀ ਗੁਰਮੀਤ ਸਿੰਘ, ਸਹਾਇਕ ਕਮਿਸ਼ਨਰ ਪੁਲਿਸ, ਟਰੈਫਿਕ ਅੰਮ੍ਰਿਤਸਰ, ਸ੍ਰੀ ਡੀ. ਜਤਿੰਦਰ ਸਹਾਇਕ ਕਮਿਸ਼ਨਰ ਪੁਲਿਸ, ਸਪੈਸ਼ਲ ਅੰਮ੍ਰਿਤਸਰ ਅਤੇ ਚਾਰੇ ਟਰੈਫਿਕ ਜੋਨ ਇੰਚਾਰਜ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।