ਸਬ ਤਹਿਸੀਲ ਦੀ ਇਮਾਰਤ ਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨੀਂਹ ਪੱਥਰ ਰਖਿਆ ।
July 13th, 2020 | Post by :- | 245 Views
ਸਬ ਤਹਿਸੀਲ ਦੀ ਇਮਾਰਤ ਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰੱਖਿਆ ਨੀਂਹ ਪੱਥਰ
ਸਬ ਤਹਿਸੀਲ ਦੀ ਮਨਜੂਰੀ ਲਈ ਵਿਧਾਇਕ ਭਲਾਈਪੁਰ ਨੇ ਵੀ ਕੀਤਾ ਅਹਿਮ ਰੋਲ ਅਦਾ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਅਧੀਨ ਪੈਂਦੇ ਬਿਆਸ ਵਿੱਚ ਨਵੇਂ ਸਬ ਤਹਿਸੀਲ ਕੰਪਲੈਕਸ ਬਿਆਸ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।ਪ੍ਰੋਗਰਾਮ ਦੌਰਾਨ ਸ਼ਿਰਕਤ ਲਈ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਰਮਿੰਦਰ ਸਿੰਘ ਆਵਲਾ ਜਲਾਲਬਾਦ ਆਦਿ ਤੋਂ ਇਲਾਵਾ ਮੁੱਖ ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ।ਸੰਬੋਧਨ ਦੌਰਾਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਡੇਰਾ ਬਿਆਸ ਵਲੋਂ 5 ਏਕੜ ਜਮੀਨ ਅਤੇ ਇਮਾਰਤ ਉਸਾਰੀ ਕਰਕੇ ਦੇਣ ਦੇ ਵਾਅਦੇ ਲਈ ਧੰਨਵਾਦ ਕੀਤਾ, ਇਸ ਦੇ ਨਾਲ ਹੀ ਉਨ੍ਹਾਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਵੀ ਇਸ ਸਬ ਤਹਿਸੀਲ ਦੀ ਮਨਜੂਰੀ ਲੈਣ ਲਈ ਕੈਪਟਨ ਸਰਕਾਰ ਕੋਲੋਂ ਸਮੇਂ ਸਮੇਂ ਤੇ ਮੰਗ ਰੱਖਣ ਅਤੇ ਅੱਜ ਹਲਕੇ ਦੀ ਉਸ ਜਰੂਰਤ ਨੂੰ ਬੂਰ ਪੈਣ ਤੇ ਹਲਕਾ ਵਿਧਾਇਕ ਨੂੰ ਵਧਾਈ ਦਿੱਤੀ।ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ 19 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸਬ ਤਹਿਸੀਲ ਬਿਆਸ ਦਾ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੀਤੇ ਦਿਨ੍ਹੀਂ ਡੀਸੀ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਇੱਕ ਆਰਜੀ ਇਮਾਰਤ ਵਿੱਚ ਸਬ ਤਹਿਸੀਲ ਬਿਆਸ ਦਾ ਕੰਮ ਸ਼ੁਰੂ ਕਰਵਾਉਣ ਦੇ ਨਾਲ ਨਾਲ ਨਾਇਬ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ਨੂੰ ਚਾਰਜ ਸੌਪਿਆ ਗਿਆ ਅਤੇ ਅੱਜ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਨ ਤੋਂ ਇਲਾਵਾ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।