ਕਿਸਾਨ ਮਜਦੂਰ ਵਿਰੋਧੀ 3 ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ 13 ਜੁਲਾਈ ਨੂੰ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਖੇ ਕਰੇਗੀ ਵਿਸ਼ਾਲ ਇਕੱਤਰਤਾ :ਸਰਵਣ ਪੰਧੇਰ ।
July 11th, 2020 | Post by :- | 135 Views
ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ,  13 ਜਲਾਈ ਜੰਡਿਆਲਾ ਗੁਰੂ ਦਾਣਾ ਮੰਡੀ ਵਿਸ਼ਾਲ ਇਕੱਤਰਤਾ।-ਸਰਵਨ ਪੰਧੇਰ
         ਜੰਡਿਆਲਾ ਗੂਰੂ ਕੁਲਜੀਤ ਸਿੰਘ
  ਅਕਾਲੀ- ਭਾਜਪਾ ਗਠਜੋੜ ਦੀ ਕੇਂਦਰ ਸਰਕਾਰ ਵਲੋਂ ਇਕ ਦੇਸ਼ ਇਕ ਮੰਡੀ  ਬਣਾਉਣ ਲਈ  ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ, ਖੇਤੀ ਸੁਧਾਰਾਂ ਦੇ ਨਾਂ ਹੇਠ ਕੀਤੇ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਜ਼ਿਲ੍ਹਾ ਅੰਮ੍ਰਿਤਸਰ, ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ 13 ਜੁਲਾਈ ਦਿਨ ਸੋਮਵਾਰ,11ਵਜੇ ਤੋਂ  ਵਿਸ਼ਾਲ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ ਗਾ।
         ਇਹ ਵਿਸ਼ੇਸ਼ ਗੱਲਬਾਤ , ਬੀਤੇ ਕੱਲ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਜ਼ਿਲਾ ਅੰਮ੍ਰਿਤਸਰ ਕੋਰ ਕਮੇਟੀ ਵੱਲੋਂ ਕੀਤੇ ਜਾ ਰਹੇ 13 ਜੁਲਾਈ ਰੋਸ ਰੈਲੀ ਦੇ ਪ੍ਰਬੰਧ ਦਾ ਜਾਇਜਾ ਲੈਣ ਪਹੁੰਚੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਜੀ ਨੇ ਪ੍ਰੈਸ ਨਾਲ ਸਾਂਝੀ ਕੀਤੀ।
     ਕਿਸਾਨੀ ਵਿਰੋਧੀ ਆਰਡੀਨੈਂਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ, 21 ਜੁਲਾਈ ਨੂੰ ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਦੇ ਘਿਰਾਓ ਸਮੇਤ, 10 ਹੋਰ ਪਾਰਲੀਮੈਂਟ- ਮੈਂਬਰਾਂ ਦੇ ਘਰਾਂ ਦੇ ਘਿਓ ਕੀਤੇ ਜਾਣ ਗੇ, ਅਤੇ ਬਾਕੀ ਮੰਗ ਪੱਤਰ ਸੌਂਪੇ ਜਾਣ ਗੇ। ਕਿਸਾਨ ਆਗੂਆਂ ਨੇ ਕਿਹਾ ਕਿ ,ਇਨ੍ਹਾਂ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਰਾਹੀਂ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰ ਖੇਤਰ ਵਿਚ ਛਾਪਾ ਮਾਰ ਰਹੀ ਹੈ ਤੇ ਰਾਜਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ । ਇਸ ਨਾਲ ਪੰਜਾਬ ਵਿਚ ਬਣੀਆਂ 1873 ਦਾਣਾ ਮੰਡੀਆਂ ਉਤੇ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ ਤੇ ਪੰਜਾਬ ਦੀ ਕਿਸਾਨੀ ਹੋਰ ਕਰਜ਼ਾਈ ਹੋ ਕੇ ਖੇਤੀ ਵਿਚੋਂ ਬਾਹਰ ਹੋ ਜਾਵੇਗੀ ।
  ਉਹਨਾਂ ਕਿਹਾ ਕਿ,ਵਿਸ਼ਵ ਵਿਉਪਾਰ ਸੰਸਥਾਂ ਦੇ ਦਬਾਵ ਹੇਠ, ਨਿਜੀਕਰਨ,ਉਧਾਰੀ ਕਰਨ ਦੀਆਂ ਨੀਤੀਆਂ,ਤਹਿਤ ਹਰ ਇੱਕ ਜੰਤਕ ਅਦਾਰੇ ਨੂੰ, ਕਾਰਪੋਰੇਟ ਜਗਤ ਦੇ ਹਵਾਲੇ ਕਰ ਨ ਲੲੀ ਮੌਦੀ ਸਰਕਾਰ ਨੇ ਕੌਵਿੰਡ-19 ਦੀ ਆੜ ਹੇਠ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਦਿੱਤੇ ਹਨ, ਜਿਵੇਂ ਕੋਇਲਾ ਖ਼ਾਨਾ ਰੇਲਵੇ, ਐਲ ਆਈ,ਸੀ, ਰੱਖਿਆਂ, ਸਕੂਲ , ਹਸਪਤਾਲ ਦੇਸ਼ ਦੀ 7000 ਖੇਤੀ ਮੰਡੀਆਂ ਨੂੰ ਨਿਜੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾਂ ਹੈ, ਇਹਨਾਂ ਖੇਤੀ ਸੁਧਾਰਾ ਨਾਲ ਪੰਜਾਬ ਦੇ ਕਿਸਾਨ ਬੁਰੀ ਤਰ੍ਹਾਂ ਬਰਬਾਦ ਹੋ ਜਾਣਗੇ,।
       ਮੰਡੀ ਫੀਸ ਤੋਂ ਆਉਂਦੀ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਦੀ ਆਮਦਨ ਬੰਦ ਹੋਣ ਨਾਲ ਪਹਿਲਾਂ ਹੀ ਪਹਿਲਾਂ ਹੀ ਕਰਜ਼ੇ ਹੇਠ ਫਸੀ ਸਰਕਾਰ ਹੋਰ ਕਸੂਤੀ ਫਸੀ ਜਾਵੇਂਗੀ। ਕੇਂਦਰ ਦੀ ਭਾਈਵਾਲ ਸਰਕਾਰ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆ ਉਨ੍ਹਾਂ ਕਿਹਾ ਕਿ, ਸਿਤਮ ਦੀ ਗੱਲ ਹੈ ਕਿ ਰਾਜਾ ਨੂੰ, ਵੱਧ ਅਧਿਕਾਰ ਦੇਣ ਦਾ ਮੁੰਦਾਈ ਅਕਾਲੀ ਦਲ ਸਿਧਾਂਤਾਂ ਦੀ ਬੋਲੀ ਤੇ ਅੱਜ ਮੌਦੀ ਨਾਲ ਖੜਾ ਹੈ। ਕਿਸਾਨ ਆਗੂਆ ਨੇ ਉਕਤ ਤਿੰਨੇ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ, ਪੰਜਾਬ ਦੇ ਲੋਕਾਂ ਨੂੰ ਚਾਰੇ ਕਾਲ਼ੇ ਕਾਨੂੰਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹਨ,।
      ਇਸ ਲਈ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਵੱਲੋਂ ਲੋਕਾਂ ਨੂੰ ਲਾਮਬੰਦ ਕਰਦਿਆਂ ਪੰਜਾਬ ਦੇ ਛੇ ਜੋਨ ਨਿਯੁਕਤ ਕਰ ਕੇ ਵੱਡੇ ਇਕੱਠਾਂ ਰਾਹੀ, ਕੇਂਦਰ ਅਤੇੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਇਸ ਤਰ੍ਹਾਂ 13 ਜੁਲਾਈ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਸ਼ਾਲ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਹਾਜਾਰਾ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ, ਸ਼ਮੂਲੀਅਤ ਕਰਨ ਗੇ। ਇਸ ਪ੍ਰੋਗਰਾਮ ਤਹਿਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
 ਇਸ ਮੌਕੇ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ,ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ , ਸਕੱਤਰ ਜਰਮਨਜੀਤ ਸਿੰਘ ਬੰਡਾਲਾ , ਮੁੱਖਬੈਨ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਕਵਲਜੀਤ ਸਿੰਘ, ਅਮਰਦੀਪ ਬਾਗ਼ੀ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।