ਗੱਤਕਾ ਟੂਰਨਾਮੈਂਟ ਕਰਵਾਉਣ ਸਬੰਧੀ ਜਿਲ ਗਤਕਾ ਐਸੋਸੀਏਸ਼ਨ ਦੀ ਹੋਈ ਮੀਟਿੰਗ ।
July 10th, 2020 | Post by :- | 93 Views
ਗੱਤਕਾ ਟੂਰਨਾਮੈਂਟ ਕਰਵਾਉਣ ਸੰਬੰਧੀ ਜਿਲਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਵਿਚਾਰਾਂ
ਕਰੋਨਾ ਦੀ ਸਥਿਤੀ ਮੁਤਾਬਿਕ ਹੋਵੇਗੀ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ : ਅਵਤਾਰ ਸਿੰਘ
ਅੰਮ੍ਰਿਤਸਰ, 10 ਜੁਲਾਈ  (ਕੁਲਜੀਤ ਸਿੰਘ) ਅੱਜ ਜਿਲਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਸਾਹਿਬ ਦੀ ਉਚੇਚੀ ਮੀਟਿੰਗ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਹੋਈ ਜਿਸ ਵਿੱਚ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੌਰ ਤੇ ਪਹੁੰਚੇ ।ਮੀਟਿੰਗ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਤੇ ਗਤਕਾ ਖੇਡ ਨੂੰ ਘਰ ਘਰ ਪਹੁੰਚਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ।
ਸਰਦਾਰ ਅਵਤਾਰ ਸਿੰਘ ਚੇਅਰਮੈਨ ਗਤਕਾ ਐਸੋਸੀਏਸ਼ਨ ਪੰਜਾਬ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਸੂਬਾ ਗਤਕਾ ਐਸੋਸੀਏਸ਼ਨ ਵੱਲੋਂ ਸਰਦਾਰ ਹਰਬੀਰ ਸਿੰਘ ਦੁੱਗਲ ਪ੍ਰਧਾਨ ਗਤਕਾ ਐਸੋਸੀਏਸ਼ਨ ਪੰਜਾਬ ਦੀ ਯੋਗ ਅਗਵਾਈ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਕਰੋਨਾ ਸੰਬੰਧੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਲਦ ਹੀ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਜਿਸਦੀਆਂ ਤਿਆਰੀਆਂ ਪੂਰੇ ਪੰਜਾਬ ਵਿੱਚ ਚੱਲ ਰਹੀਆਂ ਹਨ ਅਤੇ ਇਹ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਹਰ ਜ਼ਿਲ੍ਹੇ ਵਿੱਚ ਕਰਮਵਾਰ ਇਸੇ ਤਰ੍ਹਾਂ ਲਗਾਤਾਰ ਚੱਲੇਗਾ ਤਾਂ ਜੋ ਸਾਰੇ ਪੰਜਾਬ ਦੀਆਂ ਜ਼ਿਲ੍ਹਾ ਗੱਤਕਾ ਐਸੋਸੀਏਸ਼ਨਾਂ ਅਤੇ ਗਤਕਾ ਖਿਡਾਰੀਆਂ ਵਿੱਚ ਜੋਸ਼ ਭਰਿਆ ਜਾ ਸਕੇ।
ਉਨ੍ਹਾਂ ਇਸ ਸਮੇਂ ਐਲਾਨ ਕੀਤਾ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਦੇ ਫਾਈਨਲ ਟਰਾਇਲ ਅੰਮ੍ਰਿਤਸਰ ਵਿਖੇ ਲਏ ਜਾਣਗੇ । ਇਸ ਮੌਕੇ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਦੇ ਹਾਜ਼ਰੀਨ ਮੈਂਬਰਾਂ ਨੇ ਜਿੱਥੇ ਸੂਬਾ ਗਤਕਾ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਪਟਿਆਲਾ ਅਤੇ  ਗਤਕਾ ਐਸੋਸੀਏਸ਼ਨ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਸਰਦਾਰ ਹਰਬੀਰ ਸਿੰਘ ਦੁੱਗਲ ਨੂੰ ਵਧਾਈ ਦਿੱਤੀ ਉੱਥੇ ਹੀ ਉੱਘੇ ਗਤਕਾ ਪ੍ਰੋਮੋਟਰ, ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਅਕੈਡਮੀ (ਇਸਮਾ) ਦੇ ਚੇਅਰਮੈਨ  ਸਰਦਾਰ ਹਰਜੀਤ ਸਿੰਘ ਗਰੇਵਾਲ ਦੀ ਅਣਥੱਕ ਮਿਹਨਤ ਨੂੰ ਵੀ ਸਲਾਮ ਕੀਤਾ ਜਿਨ੍ਹਾਂ ਸਿੱਖ ਵਿਰਾਸਤੀ ਖੇਡ ਗਤਕਾ ਨੂੰ ਪ੍ਰਫੁੱਲਤ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਜਥੇਬੰਦੀ ਵਿੱਚੋਂ ਸ: ਗੁਰਪ੍ਰੀਤ ਸਿੰਘ ਰਾਜਾ ਜਨਰਲ ਸਕੱਤਰ, ਐਡਵੋਕੇਟ ਸ: ਪਰਮਜੀਤ ਸਿੰਘ ਤੇਗ, ਤੇਜਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਜੁਝਾਰ ਸਿੰਘ, ਕ੍ਰਿਸ਼ਨ ਸਿੰਘ ਦੁਸਾਂਝ, ਜਗਤਾਰ ਸਿੰਘ ਜੱਸੀ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।