ਮਿਸ਼ਨ ਫਤਹਿ ਤਹਿਤ ਐਨ ਜੀ ਓਜ਼ ਵੀ ਨਿਭਾਉਣਗੇ ਜਿੰਮੇਵਾਰੀ :ਸਿਵਲ ਸਰਜਨ ।
July 10th, 2020 | Post by :- | 69 Views
ਮਿਸ਼ਨ ਫਤਿਹ ਤਹਿਤ ਐਨ:ਜੀ:ਓਜ਼ ਵੀ ਨਿਭਾਉਣਗੇ ਜਿੰਮੇਵਾਰੀ – ਸਿਵਲ ਸਰਜਨ
ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਕਰੋ ਪਾਲਣਾ ਤਾਂ ਹੀ ਹੋਵੇਗਾ ਜਿਲ੍ਹਾ ਕਰੋਨਾ ਮੁਕਤ
ਅੰਮ੍ਰਿਤਸਰ, 10 ਜੁਲਾਈ ਕੁਲਜੀਤ ਸਿੰਘ
 ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੋਵਿਡ-19 ਮਹਾਂਮਰੀ ਤੇ ਕਾਬੂ ਪਾਉਣ ਲਈ ਜਿਥੇ ਸਰਕਾਰੀ ਵਿਭਾਗ ਇਕਜੁਟ ਹੋ ਕੇ ਕੰਮ ਕਰ ਰਹੇ ਹਨ ਉਥੇ ਰਾਜ ਵਿੱਚ ਐਨ:ਜੀ:ਓਜ਼ ਵੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਅੰਜਾਮ ਦੇ ਰਹੀਆਂ ਹਨ। ਇਸ ਸਬੰਧ ਵਿੱਚ ਸਿਵਲ ਸਰਜਨ ਡਾ: ਨਵਦੀਪ ਸਿੰਘ ਵੱਲੋਂ ਮਿਸ਼ਨ ਫਤਿਹ ਤਹਿਤ ਐਨ:ਜੀ:ਓਜ਼ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਕੌਰ ਮਹਾਨ ਕਮੇਟੀ ਡੈਥ ਸੇਵਾ ਸੁਸਾਇਟੀ ਸੰਨ ਸ਼ਾਇਨ ਯੂਥ ਕਲੱਬ, ਨਵਜੀਵਨ ਸ਼ਕਤੀ ਅਤੇ ਜਸਟ ਸੇਵਾ ਸੁਸਾਇਟੀ ਦੇ ਨੁਮਾਇੰਦੇ ਸ਼ਾਮਲ ਹੋਏ।
  ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੈ ਕਿਹਾ ਕਿ ਐਨ:ਜੀ:ਓ ਸਮਾਜ ਦੇ ਹਰ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ  ਅਤੇ ਸੰਕਟ ਦੀ ਘੜੀ ਵਿੱਚ ਇਨ੍ਹਾਂ ਦਾ ਰੋਲ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਵਿੱਚ ਐਨ:ਜੀ:ਓਜ਼ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਐਨ:ਜੀ:ਓਜ਼ ਵੱਲੋਂ ਪੂਰੇ ਜਿਲ੍ਹੇ ਵਿੱਚ ਘਰ ਘਰ ਜਾ ਕੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨਾਲ ਐਨ:ਜੀ:ਓਜ ਵੱਲੋਂ ਕੰਧੇ ਨਾਲ ਕੰਧਾ ਮਿਲਾ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਨ:ਜੀ:ਓਜ਼ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਲੋਕਾਂ ਨੂੰ ਕਰੋਨਾ ਬਚਾਓ ਦੇ ਉਪਰਾਲੇ ਜਿਵੇਂ ਸਮਾਜਿਕ ਦੂਰੀ ਬਣਾਉਣਾ, ਹੱਥ ਧੋਣ ਦੀ ਵਿਧੀ, ਮਾਸਕ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਲ ਟੇਕਿੰਗ ਟੀਮ ਅਤੇ ਸਕਰੀਨਿੰਗ ਟੀਮਾਂ ਦੁਆਰਾ ਕੋਵਿਡ ਮਰੀਜਾਂ ਦੀ ਜਲਦ ਪਹਿਚਾਣ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
  ਸਿਵਲ ਸਰਜਨ ਨੈ ਦੱਸਿਆ ਕਿ ਸਿਹਤ ਵਿਭਾਗ ਦੀ ਕਰੋਨਾ ਟੈਸਟਿੰਗ ਸਮਰਥਾ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਪੀੜਤ ਮਰੀਜਾਂ ਨੂੰ ਸਵੈ ਰਿਪੋਰਟਿੰਗ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਲੋਕ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜਿਲੇ੍ਹ ਨੂੰ ਜਲਦੀ ਹੀ ਕਰੋਨਾ ਮੁਕਤ ਕੀਤਾ ਜਾ ਸਕਦਾ ਹੈ।
  ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ:ਸੀ:ਪੀ ਸ਼ੁਸੀਲ ਕੁਮਾਰ, ਸਿਹਤ ਅਫਸਰ ਡਾ: ਕੰਵਰ ਅਜੈ ਸਿੰਘ, ਡਾ: ਮਦਨ ਮੋਹਨ, ਡਾ: ਕਰਨ ਮਹਿਰਾ, ਡਾ: ਰਸ਼ਮੀ, ਡਾ: ਮੇਘਾ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ: ਰਮੇਸ਼ ਪਾਲ ਸਿੰਘ, ਡਾ: ਸੰਜੇ ਕਪੂਰ ਵੀ ਹਾਜਰ ਸਨ।
——-
ਕੈਪਸ਼ਨ :—-ਸਿਵਲ ਸਰਜਨ ਡਾ: ਨਵਦੀਪ ਸਿੰਘ ਮਿਸ਼ਨ ਫਤਿਹ ਤਹਿਤ ਐਨ:ਜੀ:ਓਜ਼ ਨਾਲ  ਮੀਟਿੰਗ ਕਰਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।