ਘੱਟ ਗਿਣਤੀ ਲੋਕ ਭਲਾਈ ਸੰਸਥਾ ਦੀ ਹੋਈ ਮੀਟਿੰਗ ,ਝੰਡਾ ਮਾਰਚ ਕਰਨ ਦਾ ਲਿਆ ਫੈਸਲਾ ।
July 9th, 2020 | Post by :- | 81 Views

ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਹੋਈ ਮੀਟਿੰਗ
ਝੰਡਾ ਮਾਰਚ ਕਰਨ ਦਾ ਲਿਆ ਫੈਂਸਲਾ

ਬਿਆਸ , 9 ,ਜੁਲਾਈ ( ਕੁੁੁਲਜੀਤ ਸਿੰਘ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੀ ਇਥੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ‘ਸੰਸਥਾ’ ਦੀ ਚੇਅਰਪਰਸਨ ਸ੍ਰੀਮਤੀ ਕਵਲਜੀਤ ਕੌਰ ਗਿੱਲ ਨੇ ਕੀਤੀ।ਮੀਟਿੰਗ ‘ਚ ਪਹੁੰਚੇ ਦਰਜਾ ਬਦਰਜਾ ਆਹੁੱਦੇਦਾਰਾਂ ਅਤੇ ਵਲੰਟੀਅਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ‘ਸੰਸਥਾ’ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਮਿਸ਼ਨ 2022 ਨੂੰ ਸਫਲ ਬਣਾਉਂਣ ਲਈ ਵਲੰਟੀਅਰਾਂ ਨਾਲ ਵਿਚਾਰ ਵਟਾਦਰਾਂ ਕਰਦਿਆਂ ਅੰਗਰੇਜ ਵੇਲੇ ਤੋ ਚੱਲੀ ਆ ਰਹੀ ਲਾਲ ਲਕੀਰ ਨੂੰ ਪੰਜਾਬ ਚੋਂ ਖਤਮ ਕਰਾਉਂਣ ਲਈ ਪਿੰਡਾਂ ,ਸਹਿਰਾਂ,ਕਸਬਿਆਂ ਵਿੱਚ ਜਾ ਕੇ ਝੰਡਾਂ ਮਾਰਚ ਕਰਨ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਦੇ ਖਾਤਮੇਂ ਨੂੰ ਯਕੀਨੀ ਬਣਾਉਂਣ ਲਈ ਸੂਬੇ ਭਰ ‘ਚ ਲੋਕਾਂ ਨੂੰ ਲਤਾਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ‘ਚ ਹਾਜਰ ਸੰਸਥਾ ਦੇ ਜਨਰਲ ਸਕੱਤਰ ਵਿਰਸਾ ਸਿੰਘ ਹੰਸ ਨੇ ਸੰਸਥਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਿਆਂਰ ਕੀਤਾ ਪ੍ਰਸਤਾਵ ਸਟੇਟ ਕਮੇਟੀ ਦੇ ਸਾਹਮਣੇ ਰੱਖਿਆ, ਜਿਸ ਨੂੰ ਹਾਜਰ ਵਲੰਟੀਅਰਾਂ ਨੇ ਸਵੀਕਾਰ ਕਰਦੇ ਹੋਏ ਪਾਸ ਕੀਤਾ । ਸੰਸਥਾ ਦੇ ਪ੍ਰਧਾਨ ਨੇ ਇਸ ਮੌਕੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ। ਮੀਟਿੰਗ ‘ਚ ਪੁੱਜੇ ਪਿੰਡਾਂ ਦੇ ਪ੍ਰਧਾਨਾ ਨੂੰ ਸੁਨੇਹਾ ਦਿੱਤਾ ਗਿਆ ਕਿ ਸਰਕਾਰ ਦੀਆਂ ਨੀਤੀਆਂ ਘਰ-ਘਰ ਪਹੁੰਚਾਉਂਣ ਲਈ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਜਾਵੇ। ਅੰਤ ‘ਚ ਸਤਨਾਮ ਸਿੰਘ ਗਿੱਲ ਨੇ ਸਾਥੀਆਂ ਨੂੰ ਰਾਜਸੀ,ਸਮਾਜਿਕ ਅਤੇ ਪ੍ਰਸਾਸ਼ਨਿਕ ਪੱਧਰ ਤੇ ਤਬਦੀਲੀ ਲਿਆਉਂਣ ਲਈ ਵਿੱਢ੍ਹੇ ਸੰਘਰਸ਼ ਨੂੰ ਤਿੱਖਾ ਕਰਨ ਦਾ ਹੋਕਾ ਦਿੱਤਾ। ਇਸ ਮੌਕੇ ਜਨਰਲ ਸਕੱਤਰ ਵਿਰਸਾ ਸਿੰਘ ਹੰਸ, ਸਟੇਟ ਕਮੇਟੀ ਮੈਬਰ ਮਨਦੀਪ ਸਿੰਘ ਸਿੱਧੂ, ਚੇਅਰਮੈਨ ਵੀਰ ਸਿੰਘ, ਜਿਲ੍ਹਾ ਗੁਰਦਾਸਪੁਰ ਪ੍ਰਧਾਨ ਰੇਸ਼ਮ ਸਿੰਘ ਨਾਹਰ, ਮੈਂਬਰ ਤਾਲਬ ਹੁਸੈਨ,ਬਾਸ਼ੀਰ ਹੁਸੈਨ ਸੰਤੋਸ ਨਗਰ,ਜਸਪਾਲ ਸਿੰਘ ਭੁੱਲਰ,ਕੁਲਦੀਪ ਸਿੰਘ,ਪੀਏ ਗੁਰਪ੍ਰੀਤ ਸਿੰਘ ਖਾਲਸਾ, ਕੁਲਦੀਪ ਸਿੰਘ ਖਾਸਾ ਆਦਿ ਹਾਜਰ ਸਨ।

ਫੋਟੋ ਕੈਪਸ਼ਨ : ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਸਾਥੀ ਵਲੰਟੀਅਰਾਂ ਨਾਲ ਮੀਟਿੰਗ ਕਰਦੇ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।