ਪਿੰਡ ਭੰਗਵਾਂ ਦੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਾਬਾ ਜਵੰਦ ਸਿੰਘ ਜੀ ਦਾ ਜਨਮ ਦਿਹਾੜਾ ਨਾ ਮਨਾਉਣ ਦੀ ਕੀਤੀ ਅਪੀਲ ।
July 9th, 2020 | Post by :- | 969 Views

ਪਿੰਡ ਭੰਗਵਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਵਿਡ19 ਦੀ ਪਾਲਣਾ ਕਰਦੇ ਹੋਏ ਬਾਬਾ ਜਵੰਦ ਸਿੰਘ ਜੀ ਦਾ ਜਨਮ ਦਿਹਾੜਾ ਚ ਨਾ ਆਉਣ ਦੀ ਅਪੀਲ

ਜੰਡਿਆਲਾ ਗੁਰੂ 9ਜੁਲਾਈ (ਕੁਲਜੀਤ ਸਿੰਘ) ਸਥਾਨਿਕ ਇਲਾਕੇ ਦੇ ਅਧੀਨ ਅਉਦੇਂ ਪਿੰਡ ਭੰਗਵਾਂ ਵਿਖੇ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਦਾ ਸਲਾਨਾ ਜਨਮ ਦਿਹਾੜਾ ਮਹਾਂਪੁਰਸ਼ਾ ਦੀ ਯਾਦ ਚ ਆ ਰਿਹਾ ਹੈ ਪਰ ਇਸ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਤੇ ਅਹੁੱਦੇਦਾਰ ਵੱਲੋਂ ਸਮੂਹ ਸੰਗਤਾਂ ਨੂੰ ਹੱਥ ਜੋੜਕੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਬਾਬਾ ਜੀ ਦਾ ਜਨਮ ਦਿਹਾੜਾ ਕੋਵਿਡ 19 ਦੇ ਮੱਦੇ ਨਜਰ ਦੇਖਦੇ ਹੋਇਆਂ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਲਾਕੇ ਤੇ ਦੂਰ ਦਰਾਦੇ ਦੀਆਂ ਸੰਗਤਾਂ ਨੂੰ ਹੱਥ ਜੋੜਕੇ ਅਪੀਲ ਕੀਤੀ ਜਾਦੀ ਹੈ ਕਿ ਇਸ ਵਾਰ 20 ਜੁਲਾਈ 5 ਸਾਉਣ ਦਿਨ ਸੋਮਵਾਰ ਨੂੰ ਆਪਣੇ ਘਰੇ ਬੈਠਕੇ ਨਾਮ ਸਿਮਰਨ ਜੱਪਕੇ ਬਾਬਾ ਜਵੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆਂ ਜਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ । ਫਿਰ ਤੋਂ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਹੱਥ ਜੋੜਕੇ ਬੈਨਤੀ ਹੈ ਕਿ ਇਸ ਵਾਰ ਕੋਵਿਡ 19 ਦੀ ਪਾਲਣਾ ਕਰਦੇ ਹੋਏ ਜਨਮ ਦਿਹਾੜੇ ਵਾਲੇ ਦਿਨ ਗੁਰੂਦੁਆਰੇ ਨਾ ਅਉਣ ਦੇ ਅਦੇਸ਼ਾ ਦੀ ਪਾਲਣਾ ਕੀਤੀ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।