ਕੋਵਿਡ-19 ਮਹਾਂਮਾਰੀ ਦੇ ਚਲਦਿਆਂ 639720 ਲਾਭਪਾਤਰੀਆਂ ਨੂੰ ਵੰਡਿਆ ਮੁਫ਼ਤ ਰਾਸ਼ਨ
July 8th, 2020 | Post by :- | 185 Views

ਲੋੜਵੰਦ ਪਰਿਵਾਰਾਂ ਨੂੰ 97800 ਅਨਾਜ ਕਿੱਟਾਂ ਕਰਵਾਈਆਂ ਮੁਹੱਈਆ

ਬਠਿੰਡਾ, 8 ਜੁਲਾਈ : ( ਬਾਲ ਕ੍ਰਿਸ਼ਨ ਸ਼ਰਮਾ ) ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਕੇਂਦਰ ਤੇ ਰਾਜ ਸਰਕਾਰ ਵਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਇਨਾਂ ਸਕੀਮਾਂ ਤਹਿਤ ਜ਼ਿਲੇ ਅੰਦਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਧੀਨ 639720 ਲਾਭਪਾਤਰੀਆਂ ਨੂੰ 104750 ਕੁਇੰਟਲ ਕਣਕ ਤੇ 5520 ਕੁਇੰਟਲ ਦਾਲ ਦੀ ਮੁਫ਼ਤ ਵੰਡ ਕੀਤੀ ਗਈ। ਇਹ ਜਾਣਕਾਰੀ ਜ਼ਿਲਾ ਫੂਲ ਤੇ ਸਪਲਾਈ ਕੰਟਰੋਲਰ ਸ. ਮਨਦੀਪ ਸਿੰਘ ਵਲੋਂ ਦਿੱਤੀ ਗਈ।

ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਨੇ ਹੋਰ ਦੱਸਿਆ ਕਿ ਇਸ ਕੌਮਾਂਤਰੀ ਮਹਾਂਮਾਰੀ ਦੇ ਚਲਦਿਆਂ ਸਰਕਾਰ ਵਲੋਂ ਨੈਸ਼ਨਲ ਫੂਡ ਸਕਿਊਰਟੀ ਅਧੀਨ ਕਵਰ ਹੁੰਦੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 3 ਮਹੀਨਿਆਂ ਅਪ੍ਰੈਲ, ਮਈ ਤੇ ਜੂਨ ਲਈ ਮੁਫ਼ਤ ਕਣਕ ਅਤੇ ਦਾਲਾਂ ਮੁਹੱਈਆ ਕਰਵਾਈਆਂ ਗਈਆਂ। ਇਸ ਯੋਜਨਾ ਤਹਿਤ ਪ੍ਰਤੀ ਜੀਅ ਨੂੰ 15 ਕਿਲੋ ਕਣਕ ਅਤੇ ਪ੍ਰਤੀ ਕਾਰਡ 3 ਕਿਲੋਂ ਦਾਲ ਵੰਡੀ ਗਈ।

ਸ. ਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨੈਸ਼ਨਲ ਫੂਡ ਸਕਿਊਰਟੀ ਤੋਂ ਵਾਂਝੇ ਰਹਿ ਗਏ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ 10 ਕਿਲੋਂ ਆਟਾ, 2 ਕਿਲੋ ਦਾਲਾਂ ਚਨਾ ਅਤੇ 2 ਕਿਲੋਂ ਚੀਨੀ ਦੀਆਂ 58000 ਕਿੱਟਾਂ ਵੀ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਜ਼ਿਲੇ ਦੂਸਰੇ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ, ਉਸਾਰੀ ਕਾਮਿਆਂ ਅਤੇ ਭੱਠਾ ਮਜ਼ਦੂਰਾਂ ਲਈ ਜੋ ਕਿ ਨੈਸ਼ਨਲ ਫ਼ੂਡ ਸਕਿਊਰਟੀ ਤਹਿਤ ਕਵਰ ਨਹੀਂ ਹੋਏ ਸਨ, ਲਈ ਆਤਮ ਨਿਰਭਰ ਯੋਜਨਾ ਤਹਿਤ 10 ਕਿਲੋਂ ਆਟਾ ਅਤੇ 1 ਕਿਲੋਂ ਦਾਲਾ, ਚਨਾ ਅਤੇ 1 ਕਿਲੋਂ ਚੀਨੀ ਦੀਆਂ 39800 ਕਿੱਟਾਂ ਤਿਆਰ ਕਰਵਾਈਆਂ ਗਈਆਂ। ਜਿਨਾਂ ਵਿਚੋਂ 25 ਹਜ਼ਾਰ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।