ਬਾਬਾ ਬਕਾਲਾ ਸਾਹਿਬ ਵਿੱਖੇ ਨਿਹੰਗ ਮੁੱਖੀ ਪੂਹਲਾ ਦੇ ਡੇਰੇ ਤੇ ਨਿਹੰਗ ਰਣੀਆ ਨੇ ਕੀਤਾ ਹਮਲਾ ,9 ਵਿਕਤੀਆ ਖਿਲਾਫ ਮਾਮਲਾ ਦਰਜ ।
July 6th, 2020 | Post by :- | 494 Views
ਬਾਬਾ ਬਕਾਲਾ ਸਾਹਿਬ ਵਿਖੇ ਨਿਹੰਗ ਮੁਖੀ ਪੂਹਲਾ ਦੇ ਡੇਰੇ ਤੇ ਨਿਹੰਗ ਰਣੀਆ ਨੇ ਕੀਤਾ ਹਮਲਾ, 9 ਵਿਅਕਤੀਆਂ ਖਿਲਾਫ ਮਾਮਲਾ ਦਰਜ
ਗੋਲੀਬਾਰੀ ਦੌਰਾਨ ਤਿੰਨ ਨਿਹੰਗ ਸਿੰਘ ਜ਼ਖਮੀ ।
ਬਾਬਾ ਬਕਾਲਾ ਸਾਹਿਬ 6  ਜੁਲਾਈ (ਕੁਲਜੀਤ ਸਿੰਘ ………) ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਡੇਰੇ ‘ਤੇ ਅੱਜ ਤੜਕੇ ਸਾਢੇ ਕੁ ਤਿੰਨ ਵਜੇ ਦੇ ਕਰੀਬ ਨਿਹੰਗ ਰਣਜੀਤ ਸਿੰਘ ਰਣੀਆ ਵੱਲੋਂ ਡੇਰੇ ‘ਤੇ ਕਬਜਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ । ਜਿਸ ਵਿੱਚ ਦੋਵਾਂ ਧਿਰਾਂ ਵਿੱਚ ਗੋਲੀਆਂ ਚੱਲਣ ਨਾਲ ਤਿੰਨ ਨਿਹੰਗ ਸਿੰਘਾਂ ਦੇ ਜ਼ਖਮੀਂ ਹੋਣ ਦਾ ਸਮਾਚਾਰ ਹੈ । ਇਸ ਉਪ੍ਰੰਤ ਡੀ.ਐਸ.ਪੀ. ਸ੍ਰੀ ਹਰਕਿਸ਼ਨ ਸਿੰਘ ਅਤੇ ਐਸ.ਐਚ.ਓ. ਬਿਕਰਮਜੀਤ ਸਿੰਘ ਬਿਆਸ ਭਾਰੀ ਪੁਲਿਸ ਫੌਰਸ ਨਾਲ ਪੁੱਜ ਗਏ ਅਤੇ ਪੁਲਿਸ ਨੇ ਨਿਹੰਗ ਰਣਜੀਤ ਸਿੰਘ ਰਣੀਆ ਅਤੇ ਉਸਦੇ ਹੋਰਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ । ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀਂ ਹੋਣ ਕਰਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ.  ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਨਿਹੰਗ ਰਣਜੀਤ ਸਿੰਘ ਰਣੀਆ ਪੁੱਤਰ ਨਾਜਰ ਸਿੰਘ, ਵਾਸੀ ਬਸਰਾਵਾਂ (ਗੁਰਦਾਸਪੁਰ) ਨੇ ਆਪਣੇ ਹੋਰਨਾਂ ਸਾਥੀਆਂ ਸਮੇਤ ਨਿਹੰਗ ਅਜੀਤ ਸਿੰਘ ਪੂਹਲਾ ਦੇ ਬਾਬਾ ਬਕਾਲਾ ਸਾਹਿਬ  ਡੇਰੇ ‘ਤੇ ਕਬਜਾ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ । ਜਿਸ ‘ਤੇ ਦੋਵਾਂ ਧਿਰਾਂ ਵਿੱਚ ਚੱਲੀ ਗੋਲੀ ਦਰਮਿਆਨ ਤਿੰਨ ਨਿਹੰਗ ਜ਼ਖਮੀਂ ਹੋ ਗਏ । ਉਹਨਾਂ ਦੱਸਿਆ ਕਿ ਪੁਲਿਸ ਨੇ ਰਣਜੀਤ ਸਿੰਘ ਰਣੀਆ ਸਮੇਤ ੭-੮ ਹੋਰ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਹੈ, ਬਾਅਦ ਵਿੱਚ ਐਸ.ਪੀ.ਡੀ. ਸ੍ਰੀ ਸ਼ੈਲਿੰਦਰ ਸ਼ੈਲੀ  ਵੀ ਮੌਕੇ ਤੇ ਪੁਜੇ । ਡੀ.ਐਸ.ਪੀ. ਹਰਕ੍ਰਿਸ਼ਨ ਸਿੰਘ ਨੇ ਦੱਸਿਆਪੁਲਿਸ ਨੇ ਨਿਹੰਗ ਅਜੀਤ ਸਿੰਘ ਪੂਹਲਾ ਦੇ ਭਣੇਵੇਂ ਦਿਲਪ੍ਰੀਤ ਸਿੰਘ ਡਿੱਪੀ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਇਹ ਵੀ ਦੱਸਿਆ ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸੇ ਜ਼ਖਮੀਂ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ।‎

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।