ਸ਼੍ਰੋਮਣੀ ਅਕਾਲੀ ਦਲ ਬਾਦਲ ਕੱਲ ਜੀ ਟੀ ਰੋਡ ਅੱਡਾ ਮਿਹਰਬਾਨਪੁਰਾ ਵਿੱਖੇ ਦੇਵੇਗੀ ਧਰਨਾ :ਏ ਆਰ ,ਸੁਰਿੰਦਰਪਾਲ ।
July 6th, 2020 | Post by :- | 253 Views
ਸ਼੍ਰੋਮਣੀ ਅਕਾਲੀ ਦਲ ਬਾਦਲ ਕੱਲ ਜੀ ਟੀ ਰੋਡ  ਅੱਡਾ ਮਿਹਰਬਾਨਪੁਰਾ ਵਿੱਖੇ ਰਾਸ਼ਨ ਕਾਰਡ ਕੱਟਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਦੇਵੇਗੀ ਧਰਨਾ :ਏ ਆਰ ,ਸੁਰਿੰਦਰਪਾਲ  ।

ਜੰਡਿਆਲਾ ਗੁਰੂ ਕੁਲਜੀਤ ਸਿੰਘ
ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਇੰਚਾਰਜ ਜੰਡਿਆਲਾ  ਮਲਕੀਅਤ ਸਿੰਘ ਏ ਆਰ ਦੀ ਅਗਵਾਈ ਵਿੱਚ ਕੱਲ ਜੀ ਟੀ ਰੋਡ  ਅੱਡਾ ਮੇਹਰਬਾਨਪੁਰਾ ਵਿੱਖੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਵਿਚੋਂ ਨਾਮ ਕੱਟਣ ਅਤੇ ਕੇਂਦਰ ਸਰਕਾਰ ਵੱਲੋਂ  ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਭੇਜੀ ਗਈ ਕਣਕ ਅਤੇ ਦਾਲ ਵਿੱਚ ਵੀ ਵੱਡੇ ਪੱਧਰ ਤੇ ਘਪਲੇਬਾਜ਼ੀ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਭੇਜੇ ਅਨਾਜ ਦਾ ਲੋੜਵੰਦਾਂ ਤੱਕ ਨਾ ਪਹੁੰਚਾਣ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਦੇ ਖਿਲਾਫ ਧਰਨਾ ਦਿੱਤਾ ਜਾਵੇਗਾ। ਸੰਦੀਪ।ਸਿੰਘ ਏ ਆਰ ਅਤੇ ਸੁਰਿੰਦਰਪਾਲ ਸਿੰਘ ਨੇ ਲੋਕਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ।ਇਸ ਮੌਕੇ ਸਤਨਾਮ ਸਿੰਘ ਸਰਪੰਚ ਤਲਵੰਡੀ ਡੋਗਰਾਂ ,ਅਮਰਜੀਤ ਸਿੰਘ ਮੈਂਬਰ ਬਲਾਕ ਸਮਿਤੀ ,ਕੁਲਦੀਪ ਸਿੰਘ ਸਰਪੰਚ ਨਵੀਂ ਤਲਵੰਡੀ ,ਜਸਬੀਰ ਸਿੰਘ ਰਾਜੂ ,ਪ੍ਰਗਟ ਮਿਹੌਕਾ ,ਕਾਬਲ ਸਿੰਘ ,ਸੁਖਵਿੰਦਰ ਕੌਰ ਸਾਬਕਾ ਸਰਪੰਚ ਵਡਾਲੀ ਡੋਗਰਾਂ ,ਅਮਰਬੀਰ ਸਿੰਘ ,ਸ਼ਿੰਦਰ ਸਿੰਘ ਜੰਡ ,ਮੇਜਰ ਸਿੰਘ ,ਰਾਣਾ ਭਗਵਾਨਸਰ ,ਅਮਰੀਕ ਸਿੰਘ ਸਰਪੰਚ ਭਗਵਾਨਸਰ ਹਾਜ਼ਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।