ਸਪਰੇਅ ਕਰਨ ਨਾਲ 15 ਕਿੱਲੇ ਬਾਸਮਤੀ ਸੜੀ ,ਕਿਸਾਨ ਜੱਥੇਬੰਦੀ ਨੇ ਕੀਤੀ ਇਨਸਾਫ ਦੀ ਮੰਗ ।
July 3rd, 2020 | Post by :- | 253 Views

ਸਪਰੇਅ ਕਰਨ ਨਾਲ ਕਿਸਾਨ ਦੀ 15 ਕਿੱਲੇ ਬਾਸਮਤੀ ਸੜੀ ,ਕਿਸਾਨ ਜੱਥੇਬੰਦੀ ਨੇ ਕੀਤੀ ਇਨਸਾਫ ਦੀ ਮੰਗ ।

ਜੰਡਿਆਲਾ ਗੁਰੂ ;ਕੁਲਜੀਤ ਸਿੰਘ
ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਆਗੂ ਕਾ,ਲੱਖਬੀਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਕਿਸਾਨ ਭੁਪਿੰਦਰ ਸਿੰਘ ਤੀਰਥਪੁਰਾ ਦੇ ਖੇਤਾਂ ਦਾ ਮੌਕਾ ਵਿਖਾਇਆ । ਜਿਥੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੇਰੀ 15 ਕਿਲੇ 1509 ਬਾਸਮਤੀ ਦੀ ਖੇਤੀ ਜੋ ਖੇਤੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਹਿਤ ਡਰਿੱਲ ਰਾਹੀਂ ਬਿਜਾਈ ਕੀਤੀ ਸੀ। ਮਹਿਕਮਾ ਖੇਤੀਬਾੜੀ ਦੀਆਂ ਹਦਾਇਤਾਂ ਮੁਤਾਬਿਕ ਜਦੋਂ ਮੇਰੀ ਫਸਲ ਇੱਕ ਮਹੀਨੇ ਦੇ ਕਰੀਬ ਦੀ ਹੋ ਗਈ ਸੀ ਤਾਂ ਇਸ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਵਾਸਤੇ ਬਾਯਰ ਕੰਪਨੀ ਦੀ ਦਵਾਈ ਸੰਨ ਰਾਈਜ ਅਤੇ ਰਾਇੰਜਗ ਸਟਾਰ ਦੀ ਸਪਰੇਅ ਕੀਤੀ। ਇਸ ਸਪਰੇਅ ਨਾਲ ਮੇਰੀ ਚੰਗੀ ਭਲੀ ਫਸਲ ਇਹ ਦਵਾਈਆਂ ਵਰਤਣ ਨਾਲ ਸੜ ਗਈ ਹੈ।ਮੈਂ ਇਸ ਸਬੰਧੀ ਸਬੰਧਤ ਕੰਪਨੀ ਦੇ ਨੁੰਮਾਇੰਦਿਆਂ ਨੂੰ ਫਸਲ ਖਰਾਬ ਹੋਣ ਸਬੰਧੀ ਦੱਸਿਆ ਤਾਂ ਇਸ ਕੰਪਨੀ ਦੇ ਅੰਮਿਰਤਸਰ ਸਥਿਤ ਦੋ ਨੁੰਮਾਇੰਦਿਆਂ ਨੇ ਮੇਰੇ ਖੇਤ ਦਾ ਮੌਕਾ ਵੇਖਿਆ। ਮੌਕੇ ਉੱਪਰ ਇਹਨਾਂ ਅਧਿਕਾਰੀਆਂ ਨੇ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਜਿਥੇ ਉਹਨਾਂ ਨੇ ਅਗਲੇ ਦਿਨ ਮੌਕਾ ਵੇਖਣ ਆਉਣ ਦਾ ਵਾਅਦਾ ਕੀਤਾ। ਪਰੰਤੂ ਅਗਲੇ ਦਿਨ ਉਪਰੋਕਤ ਅਧਿਕਾਰੀਆਂ ਨੇ ਆਪਣੇ ਫੂਨ ਦਾ ਸਵਿੱਚ ਔਫ ਕਰ ਦਿੱਤਾ।ਜਿਸ ਤੇ ਮੈਂ ਜਿਲਾ ਖੇਤੀ ਬਾੜੀ ਅਫਸਰ ਅੰਮਿਰਤਸਰ ਨੂੰ ਇਸ ਕੀੜੇ ਮਾਰ ਦਵਾਈ ਬਣਾਉਣ ਵਾਲੀ ਕੰਪਨੀ ਦੇ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਹੈ। ਜਿਸ ਤੇ ਅੱਜ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਫਸਰਾਂ ਦੀ ਟੀਮ ਡਾ,ਮਸਤਿੰਦਰ ਸਿੰਘ ਵਿਸ਼ਾ ਮਾਹਿਰ ,ਡਾ, ਪ੍ਰਿਤਪਾਲ ਸਿੰਘ ਐਗਰੀਕਲਚਰ ਅਫਸਰ ਜੰਡਿਆਲਾ ਗੁਰੂ,ਡਾ, ਬਲਵਿੰਦਰ ਸਿੰਘ ਛੀਨਾ, ਏ,ਡੀ,ਓ,ਡਾ, ਗੁਰਮੀਤ ਸਿੰਘ ਐਨਟੋਮੋਲੋਜਿਟ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਲੁਧਿਆਣਾ ਅਤੇ ਡਾ, ਹਰਪ੍ਰੀਤ ਸਿੰਘ ਏ,ਡੀਓ, ਜੰਡਿਆਲਾ ਨੇ ਮੇਰੇ ਖੇਤਾਂ ਦਾ ਮੌਕਾ ਵੇਖਿਆ।
ਕਿਸਾਨ ਨੇ ਖੇਤੀਬਾੜੀ ਮਹਿਕਮੇ ਕੋਲੋਂ ਮੰਗ ਕੀਤੀ ਹੈ ਕਿ ਮੇਰੀ ਫਸਲ ਦੇ ਤਬਾਹ ਹੋਣ ਕਰਕੇ ਮੇਰਾ ਜੋ ਆਰਥਿਕ ਨੁਕਸਾਨ ਹੋਇਆ ਹੈ। ਉਸ ਦੀ ਪੂਰਤੀ ਕੀਤੀ ਜਾਵੇ, ਅਤੇ ਸਬੰਧਤ ਕੰਪਨੀ ਖਿਲਾਫ ਘਟੀਆ ਦਵਾਈ ਵੇਚਣ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮੈਨੂੰ ਇਸ ਫਸਲ ਤੋ ਪ੍ਰਤੀ ਕਿੱਲਾ 55 ਹਜਾਰ ਦੇ ਕਰੀਬ ਪੈਦਵਾਰ ਹੋਣੀ ਸੀ । ਇਸ ਤਰਾਂ ਮੇਰਾ ਕੁੱਲ 8 ਲੱਖ 25 ਹਜਾਰ ਰੁਪੈ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਖੇਤੀਬਾੜੀ ਅਧਿਕਾਰੀਆਂ ਤੋਂ ਇਲਾਵਾ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਕਰਨੈਲ ਸਿੰਘ , ਰਵਿੰਦਰ ਸਿੰਘ,ਨਵਾਂ ਪਿੰਡ,ਜਗਤਾਰ ਸਿੰਘ ਛਾਪਾ,ਕੁਲਦੀਪ ਸਿੰਘ ਫਤਿਹਪੂਰ ਰਾਜਪੂਤਾਂ, ਤਰਸੇਮ ਸਿੰਘ ਨੰਗਲ ਤੇਜਿੰਦਰ ਸਿੰਘ ਰਵੀ,ਪ੍ਰਤਾਪ ਸਿੰਘ ਛੀਨਾ ਹਾਜਰ ਸਨ। ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਕਿਸਾਨ ਨੂੰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਕਿਸਾਨ ਨੂੰ ਇੰਨਸਾਫ ਦਿਵਾਉਣ ਲਈ ਸ਼ੰਘਰਸ਼ ਕਰੇਗੀ ਅਤੇ ਸਬੰਧਤ ਕੰਪਨੀ ਦੇ ਪੁਤਲੇ ਫੂਕੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।