ਆਮ ਆਦਮੀ ਪਾਰਟੀ ਨੇ ਅਕਾਲੀ ਭਾਜਪਾ ਗਠਜੋੜ ਦੀ ਕੁਰਸੀ ਬਚਾਓ ਲੋਕ ਮਾਰੂ ਰਾਜਨੀਤੀ ਖਿਲਾਫ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦਾ ਫੂਕਿਆ ਪੁਤਲਾ
June 30th, 2020 | Post by :- | 166 Views

ਬਾਬਾ ਬਕਾਲਾ(ਮਨਬੀਰ ਸਿੰਘ ਧੂਲਕਾ) ਆਮ ਆਦਮੀ ਪਾਰਟੀ ਨੇ ਅਕਾਲੀ ਭਾਜਪਾ ਗਠਜੋੜ ਦੀ ਕੁਰਸੀ ਬਚਾਓ ਲੋਕ ਮਾਰੂ ਰਾਜਨੀਤੀ ਖਿਲਾਫ ਦਲਬੀਰ ਸਿੰਘ ਟੌਗ ਨੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦਾ ਫੂਕਿਆ ਪੁਤਲਾ

ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਨਰਲ ਸਕੱਤਰ ਪੰਜਾਬ ਦਲਬੀਰ ਸਿੰਘ ਟੌਗ ਦੀ ਅਗਵਾਈ ਹੇਠ । ਲੌਕਡਾਉਨ ਦੌਰਾਨ ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਸਾਂ ਦਾ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਵਿਰੁੱਧ ਰਈਆ ਫੇਰੂਮਾਨ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਦਿਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ । ਆਮ ਆਦਮੀ ਪਾਰਟੀ ਹਲਕਾ ਇੰਚਾਰਜ ਦਲਬੀਰ ਸਿੰਘ ਟੈਗ ਦੁਆਰਾ ਜਾਰੀ ਬਿਆਨ ਰਾਹੀ ਦੱਸਿਆ ਗਿਆ ਕੀ ਕਿਵੇ ਸੁਖਬੀਰ ਬਾਦਲ ਨੇ ਆਪਣੀ ਪਤਨੀ , ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੀ ਖੇਤੀ ਵੇਚ ਦਿੱਤੀ । ਇਹ ਖ਼ੁਲਾਸਾ ਪੰਜਾਬ ਸਰਕਾਰ ਵੱਲੋਂ ਬੁਲਾਈ ਆਲ ਪਾਰਟੀ ਮੀਟਿੰਗ ਵਿੱਚ ਸੁਖਬੀਰ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਸਾਂ ਦੇ ਹੱਕ ਵਿੱਚ ਬੋਲਣ ਤੋਂ ਹੋਇਆ , ਕਿਉਂਕਿ ਸਰਕਾਰ ਦੀ ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਇੱਕਜੁੱਟ ਹੋ ਕੇ ਇਨਾਂ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਹਿਮਤ ਸਨ , ਜਦੋਂ ਕਿ ਸੁਖਬੀਰ ਬਾਦਲ ਇਸ ਦੇ ਵਿਰੋਧ ਵਿਚ ਸਨ । ਮੋਦੀ ਸਰਕਾਰ ਦੁਆਰਾ ਥੋਪੇ ਗਏ ਆਰਡੀਨੈਸਾਂ ਦਾ ਸਮਰਥਨ ਕਰਨ ਤੋਂ ਇਹ ਹੁਣ ਸਪਸ਼ਟ ਹੈ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿਰੋਧੀ ਹੈ । ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਦੇ ਪੰਜਾਬ ਵਿਰੋਧੀ ਫੈਸਲੇ ਵਿਰੁੱਧ ਆਪ ਵੱਲੋਂ ਉਨਾਂ ਦੋਵਾਂ ਦਾ ਪ੍ਰਤਲਾ ਫੂਕਿਆ ਗਿਆ । ਦਲਬੀਰ ਸਿੰਘ ਟੈਗ ਨੇ ਮੰਤਰੀ ਹਰਸਿਮਰਤ ਕੌਰ ਤੇ ਵੀ ਸਵਾਲ ਖੜੇ ਕੀਤੇ , ਕਿਉਂਕਿ ਉਹ ਮੰਤਰੀ ਮੰਡਲ ਦੀ ਉਸ ਮੀਟਿੰਗ ਵਿਚ ਮੌਜੂਦ ਸਨ ਜਿਸ ਵਿਚ ਇਹ ਆਰਡੀਨੈਂਸ ਪਾਸ ਕੀਤੇ ਗਏ ਅਤੇ ਉਹ ਅਜਿਹੇ ਆਰਡੀਨੈਸਾਂ ਨੂੰ ਪਾਸ ਕਰਨ ਦੇ ਹੱਕ ਵਿਚ ਵੀ ਸਨ । ਕੇਂਦਰ ਸਰਕਾਰ ਦੇ ਤਿੰਨੇ ਆਰਡੀਨੈਂਸ ਪੰਜਾਬ ਵਿਰੋਧੀ ਹਨ । ਜਿਸ ਨਾਲ ਆਉਂਦੇ ਸਮੇਂ ਵਿੱਚ ਪੰਜਾਬ ਦਾ ਖੇਤੀ ਸਿਸਟਮ ਖ਼ਤਮ ਹੋ ਜਾਏਗਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਤਿੰਨ ਆਰਡੀਨੈਸਾਂ ਨੂੰ ਫ਼ਸਲਾਂ ਦੇ ਘੱਟੋ – ਘੱਟ ਸਮਰਥਨ ਮੁੱਲ ( ਐਮਐਸਪੀ ) ਅਤੇ ਪੰਜਾਬ ਦੇ ਮੌਜੂਦਾ ਮੰਡੀਕਰਨ ਢਾਂਚੇ ਨੂੰ ਖ਼ਤਮ ਕਰਨ ਵਾਲੇ ਮਾਰੂ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ , ਮਜ਼ਦੂਰਾਂ ਅਤੇ ਆੜਤੀਆਂ ਸਮੇਤ ਖੇਤੀਬਾੜੀ ‘ ਤੇ ਨਿਰਭਰ ਸਾਰੇ ਵਰਗਾਂ ਨਾਲ ਇੱਕ ਘਾਤਕ ਖੇਡ ਖੇਡੀ ਜਾ ਰਹੀ ਹੈ । ਮੋਦੀ ਸਰਕਾਰ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ – ਅਡਾਨੀਆਂ ਦਾ ਪੰਜਾਬ – ਹਰਿਆਣਾ ਦੇ ਖੇਤਾਂ ਅਤੇ ਮੰਡੀਆਂ ‘ ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ । ਤੇ ਮੋਦੀ ਸਰਕਾਰ ਦੇ ਇਸ ਘਾਤਕ ਆਰਡੀਨੈਸਾਂ ਰਾਹੀ ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ ‘ ਚ ਐਂਟਰੀ ਹੋ ਗਈ ਤਾਂ ਮੱਕੀ , ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ( ਐਮਐਸਪੀ ) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੋਝੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜਬੂਰ ਹੋਣਗੇ । ਜਦਕਿ ਆੜਤੀ , ਮੁਨੀਮ , ਪੱਲੇਦਾਰ , ਡਰਾਈਵਰ , ਟਰਾਂਸਪੋਰਟ ਦੀ ਖੇਤੀਬਾੜੀ ਖੇਤਰ ‘ ਚੋਂ ਹੋਂਦ ਹੀ ਖ਼ਤਮ ਹੋ ਜਾਵੇਗੀ । ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਸਾਂ ਖ਼ਿਲਾਫ਼ ਆਉਂਦੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ “ ਪ੍ਰਾਈਵੇਟ ਮੈਂਬਰ ਬਿੱਲ ” ਲਿਆਏਗੀ , ਜੇਕਰ ਸੁਖਬੀਰ ਬਾਦਲ ਕਿਸਾਨ ਹਿਤੈਸ਼ੀ ਹਨ ਤਾਂ ਉਸ ਬਿੱਲ ਦੀ ਸਪੋਰਟ ਕਰਨ । ਇਸ ਮੌਕੇ ਹਾਜ਼ਰ ਸੀਨੀਅਰ ਆਗੂ ਕੁਲਦੀਪ ਸਿੰਘ ਮਥਰੇਵਾਲ , ਬਲਦੇਵ ਸਿੰਘ ਮੁਗਲਾਣੀ , ਸਰਵਰਿੰਦਰ ਸਿੰਘ ਸੁਧਾਰ , ਪ੍ਰਿਥੀਪਾਲ ਸਿੰਘ ਛਾਜਲਪੁਰ , ਸੁੱਖਚੈਨ ਸਿੰਘ ਤਿੰਮੋਵਾਲ , ਹਰਵੰਤ ਸਿੰਘ ਉਮਰਾਨੰਗਲ , ਰੇਸ਼ਮ ਸਿੰਘ , ( ਸਾਰੇ ਕਮਾਂਡਰ ) ਮੀਡੀਆ ਇੰਚਾਰਜ ਸਕੱਤਰ ਸਿੰਘ ਫੌਜੀ , ਨਿਸ਼ਾਨ ਸਿੰਘ ਆਲੋਵਾਲ , ਮੰਗਲ ਸਿੰਘ ਵਾਜਲਪੁਰ , ਯੂਥ ਆਗੂ ਗੁਰਜਿੰਦਰ ਸਿੰਘ ਸਠਿਆਲਾ , ਬਲਦੇਵ ਸਿੰਘ ਬਿਹਾਰੀਪੁਰ , ਤਰਸੇਮ ਸਿੰਘ ਠੱਠੀਆ , ਹਰਜੀਤ ਸਿੰਘ ਫੌਜੀ , ਸੁਖਦੇਵ ਸਿੰਘ ਔਜਲਾ , ਲੱਖਾ ਸਿੰਘ , ਹਰਜੀਤ ਸਿੰਘ , ਅਮਰਜੀਤ ਸਿੰਘ ਸਰਾਂ , ਕਸ਼ਮੀਰ ਸਿੰਘ ਸੁਧਾਰ , ਚਰਨਜੀਤ ਸਿੰਘ , ਕੁਲਬੀਰ ਸਿੰਘ ਕਾਲੇਕੇ , ਕੰਵਲਜੀਤ ਸਿੰਘ ਬੂਲਨੰਗਲ ਦਲਬੀਰ ਸਿੰਘ ਟੋਕਾਪੁਰ , ਚੰਨਣ ਸਿੰਘ , ਸਤਨਾਮ ਸਿੰਘ ਅਲੋਵਾਲ , ਕੁਲਵਿੰਦਰ ਸਿੰਘ ਸਰਕਲ ਪ੍ਰਧਾਨ ਵਰਿੰਗ , ਜਰਨੈਲ ਸਿੰਘ ਝਲਾੜੀ ਸਰਪੰਚ , ਜਗਦੀਪ ਸਿੰਘ ਜੰਗੀ ਸਠਿਆਲਾ , ਹਰਦੀਪ ਸਿੰਘ ਬੇਦਾਦਪੁਰ , ਚਰਨ ਸਿੰਘ ਚੱਕ ਕਰੇ ਖਾਂ , ਨਵੀਨ ਕੁਮਾਰ ਦਲੋਨੰਗਲ ਕਲੌਨੀਆਂ , ਲਖਵਿੰਦਰ ਸਿੰਘ ਲੱਖਾ ਫਤੇਹਪੁਰ ਬਦੇਸ਼ , ਰਾਮ ਸਿੰਘ , ਸਵਿੰਦਰ ਸਿੰਘ ਮਥਰੇਵਾਲ , ਸੁਖਦੇਵ ਸਿੰਘ ਪੱਡਾ , ਰਾਕੇਸ਼ ਪਛੰਤ , ਹਰਜੀਤ ਸਿੰਘ ਮੱਧ , ਬਲਜੀਤ ਸਿੰਘ ਘੱਗੇ , ਅੰਮ੍ਰਿਤਪਾਲ ਹੋਠੀਆਂ , ਸੁਖਦੇਵ ਸਿੰਘ ਪਿੰਡੀਆਂ , ਸੰਦੀਪ ਸਿੰਘ ਕੋਟਲੀ , ਰਾਣਾ ਸੰਘਰ , ਯਾਦਵਿੰਦਰ ਝੋਟਾ , ਬਲਬੀਰ ਸਿੰਘ , ਜੋਤੀ ਵਡਾਲਾ ਬਲਜਿੰਦਰ ਸਿੰਘ ਸੇਰੋਂ , ਸੁਰਿੰਦਰ ਸਿੰਘ ਸੰਧੂ , ਕੁਲਦੀਪ ਸਿੰਘ ਅਤੇ ਹੋਰ ਸਾਥੀ ਹਾਜਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।