ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ 2020 -22ਦੀਆਂ ਜੱਥੇਬੰਧਕ ਚੋਣਾਂ ਦਾ ਐਲਾਨ ਸ਼ੁਰੂ ।
June 29th, 2020 | Post by :- | 244 Views
ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ 2020 -22 ਦੀਆਂ ਜੱਥੇਬੰਦਕ ਚੋਣਾਂ ਦੇ ਇਜਲਾਸ ਦਾ  ਕੀਤਾ ਐਲਾਨ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਦਿ ਰੈਵੀਨਿੳੂ ਪਟਵਾਰ ਯੂਨੀਅਨ ਅੰਮਿ੍ਤਸਰ ਦੀ ਮਹੀਨਾਵਾਰ ਮੀਟਿੰਗ ਜਿਲਾ ਪ੍ਧਾਨ ਸ੍.ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਧਾਨਗੀ ਹੇਠ ਹੋੲੀ,ਜਿਸ ਵਿੱਚ ਸਾਬਕਾ ਪੰਜਾਬ ਪ੍ਧਾਨ ਨਿਰਮਲਜੀਤ ਸਿੰਘ ਬਾਜਵਾ ਵੀ ਪੁੱਜੇ,ੲਿਸ ਸਬੰਧੀ ਜਾਣਕਾਰੀ ਦਿੰਦਿਅਾਂ ਹਰਪਾਲ ਸਿੰਘ ਜਿਲਾ ਜਨ.ਸੱਕਤਰ ਅਤੇ ਜਿਲਾ ਪੈ੍ਸ ਸੱਕਤਰ ਕਸ਼ਮੀਰ ਸਿੰਘ ਭੁੱਲਰ ਨੇ ਸਾਝੇ ਤੌਰ ਤੇ ਦਸਿਅਾ ਕਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਸਾਲ 2020-2022 ਦੀਅਾ ਜਥੇਬੰਦਕ ਚੋਣਾ ਦਾ ਅੈਲਾਨ ਕਰ ਦਿਤਾ ਗਿਅਾ ਹੈ।ੲਿਸੇ ਲੜੀ ਤਹਿਤ ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮ੍ਰਿਤਸਰ ਪੰਜਾਬ ਬਾਡੀ ਦੇ ਅਾਦੇਸ਼ਾਂ ਅਨੁਸਾਰ ਜਿਲਾ ਅੰਮਿ੍ਤਸਰ ਦੀਆਂ ਤਹਿਸੀਲ ਚੌਂਣਾਂ ਦਾ ਇਜਲਾਸ ਸ਼ੁਰੂ ਮਿਤੀ 1-7- 20 ਨੂੰ ਤਹਿਸੀਲ ਬਾਬਾ ਬਾਕਾਲਾ ਸਾਹਿਬ, ਅਤੇ ਮਿਤੀ 3-7 -20 ਨੂੰ ਤਹਿਸੀਲ ਅੰਮ੍ਰਿਤਸਰ 1ਤੇ 2,ਅਤੇ  ਮਿਤੀ 4-7- 20  ਨੁੰ ਤਹਿਸੀਲ ਅਜਨਾਲਾ, ਅਤੇ ਮਿਤੀ  8-7-20  ਨੂੰ ਤਹਿਸੀਲ ਮਜੀਠਾ,ਅਤੇ ਮਿਤੀ 14-7 -20 ਨੂੰ ਜਿਲ੍ਹਾ ਬਾਡੀ ਅੰਮ੍ਰਿਤਸਰ ਦੀਆਂ ਚੌਂਣਾ ਦੀਆਂ ਤਰੀਕਾਂ ਤੈਅ ਹੋਈਆਂ ਹਨ , ੲਿਸ ਮੀੰਟਿੰਗ ਵਿੱਚ ਨਵੇਂ ਭਰਤੀ ਪਟਵਾਰੀਅਾਂ ਦਾ ਪਰਖਕਾਲ ਸਮਾਂ ਦੋ ਸਾਲ ਕਰਨ ਅਤੇ ਟਰੇਨਿੰਗ ਦਾ ਸਮਾਂ ਵੀ ਨਾਲ ਗਿਣੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਅਤੇ 1090 ਨਵੇਂ ਭਰਤੀ ਹੋ ਰਹੇ ਪਟਵਾਰੀਅਾਂ ਅਸਾਮੀਅਾਂ ਜੋ ਕਿ ਰਿਟਾੲਿਰ ਪਟਵਾਰੀ ਕਾਨੁੰਗੋਅਾਂ ਨੁੰ ਦੇਣ ਦੀ ਬਜਾੲੇ ਪੜੇ ਲਿਖੇ ਨੌਜਵਾਨ ਬੇਰੁਜਗਾਰਾਂ ਨੁੰ ਹੀ ਦੇਣ ਦੀ ਮੰਗ ਸਰਕਾਰ ਪਾਸੋਂ ਕੀਤੀ ਗੲੀ ,ੲਿਸ ਮੌਕੇ ਤੇ ਜਿਲੇ ਦੇ ਸਾਰੇ ਤਹਿਸੀਲਾਂ ਪ੍ਧਾਨ ਸਹਿਬਾਨ ਤੇ ਸਮੁੱਚੇ ਜਿਲਾ ਬਾਡੀ ਦੇ ਅਹੁਦੇਦਾਰਾਨ ਤੇ ਪਟਵਾਰੀ ਸਹਿਬਾਨ ਵੀ ਮੌਜੂਦ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।