ਅੰਤਰਰਾਸ਼ਟਰੀ ਪੱਧਰ ਤੇ ਹੋਇਆ ਵਿਸ਼ਾਲ ਆਨਲਾਈਨ ਕਵੀ ਦਰਬਾਰ ਹੋਇਆ ।
June 28th, 2020 | Post by :- | 132 Views

ਅੰਤਰਰਸ਼ਟਰੀ ਪੱਧਰ ‘ਤੇ ਹੋਇਆ ਵਿਸ਼ਾਲ ਓਨਲਾਈਨ ਕਵੀ ਦਰਬਾਰ ਹੋਇਆ

ਜੰਡਿਆਲਾ ਗੁਰੂ / ਕੁੁੁਲਜੀਤ ਸਿੰਘ

ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਤੇ ਯੂ.ਐਸ.ਏ. ਤੋਂ ਚੱਲਦੇ “ਪੰਜਾਬੀ ਮੰਚ ਚੈਨਲ” ਦੇ ਸਾਂਝੇ ਯਤਨਾਂ ਸਦਕਾ ਇੱਕ ਵਿਸ਼ਾਲ ਅੰਤਰਾਰਸ਼ਟਰੀ ਕਵੀ ਦਰਬਾਰ ਤੇ ਵਿਚਾਰ ਗੋਸ਼ਟੀ ਹੋਈ।ਜੰਡਿਆਲਾ ਗੁਰੂ ਸਾਹਿਤ ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜਕੇ ਜੀ ਨੇ ਮਰਹੂਮ ਸਾਹਿਤਕਾਰ ਪੰਥਕ ਕਵੀ ਸ: ਤਰਲੋਕ ਸਿੰਘ ਦੀਵਾਨਾ ਜੀ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਤੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ ਇੱਕ ਕਹਾਵਤ ਹੈ ਕਿ “ਜਿਥੇ ਨਾ ਪਹੁੰਚੇ ਰਵੀ,ਉਥੇ ਪਹੁੰਚੇ ਕਵੀ”, ਅੱਜ ਇਹ ਕਹਾਵਤ ਬਿਲਕੁੱਲ ਸੱਚ ਹੋ ਨਿਬੜੀ ਜਦੋਂ ਯੂ.ਐਸ.ਏ. ਦੇ ਪੰਜਾਬੀ ਸਾਹਿਤਕਾਰ ਅਮਰੀਕ ਸਿੰਘ ਕੰਗ ਜੋ ਲਗਾਤਾਰ ਪਿਛਲੇ 22 ਸਾਲ ਤੋਂ ਬਾਅਦ ਅਮਰੀਕਾ ਦੇਸ਼ ਵਿਖੇ “ਪੰਜਾਬੀ ਮੰਚ ਚੈਨਲ” ਚਲਾ ਰਹੇ ਹਨ ਦੇ ਉੱਦਮ ਅਤੇ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਸਾਂਝੇ ਯਤਨਾਂ ਸਦਕਾ ਬਹੁਤ ਵੱਡਾ ਓਨਲਾਈਨ ਸਾਹਿਤਕ ਸਮਾਗਮ ਹੋਇਆ ਜਿਸ ਵਿੱਚ ਪੰਜਾਬ ਹੀ ਨਹੀਂ,ਭਾਰਤ ਹੀ ਨਹੀਂ ਸਗੋਂ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਸਾਹਿਤਕਾਰਾਂ,ਕਵੀਆਂ ਨੇ ਸ਼ਿਰਕਤ ਕੀਤੀ ਤੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਗੱਲ ਹੋਈ। ਉੱਕਤ ਸਮਾਗਮ ਦੀ ਸਫਲਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੇ ਜੰਡਿਆਲਾਗੁਰੂ,ਅੰਮ੍ਰਿਤਸਰ,ਕਰਤਾਰਪੁਰ,ਮੱਤੇਵਾਲ,ਲੁਧਿਆਣਾ,ਅੰਬਾਲਾ,ਹਰਿਆਣਾ,ਮੁੰਬਈ,ਕੈਨੇਡਾ,ਆਇਰਲੈਂਡ,ਇਟਲੀ,ਅਮਰੀਕਾ ਵਗੈਰਾ ਦੇਸ਼ਾਂ ਤੋਂ ਬਹੁਤ ਸਾਰੇ ਸਾਹਿਤਕਾਰ, ਕਵੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਪੰਜਾਬ,ਪੰਜਾਬੀ,ਪੰਜਾਬੀਅਤ,ਮੌਜੂਦਾ ਪੰਜਾਬੀ ਗਾਇਕੀ, ਨੇਤਾ ਤੇ ਸਮਾਜ, ਨੌਜਵਾਨੀ ਵਰਗੇ ਵੱਖ ਵੱਖ ਸਮਾਜਿਕ ਵਿਸ਼ਿਆਂ ਤੇ ਚਰਚਾ ਕੀਤੀ ਤੇ ਨਾਲ ਦੇ ਨਾਲ ਕਵੀਆਂ ਨੇ ਸਮਾਜਿਕ ਕਵਿਤਾਵਾਂ ਵੀ ਸੁਣਾਈਆਂ। ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਚੱਲਿਆ ਜਿਸ ਵਿੱਚ ਸੱਭ ਤੋਂ ਪਹਿਲਾਂ ਯੂ.ਐਸ.ਏ. ਤੋਂ ਪੰਜਾਬੀ ਮੰਚ ਚੈਨਲ ਦੇ ਐਮ.ਡੀ. ਸਾਹਿਤਕਾਰ ਅਮਰੀਕ ਸਿੰਘ ਕੰਗ ਨੇ ਵੱਖ ਵੱਖ ਦੇਸ਼ਾਂ ਤੋਂ ਸ਼ਾਮਿਲ ਹੋਏ ਸਾਰੇ ਸਾਹਿਤਕਾਰਾਂ,ਕਵੀਆਂ ਦਾ ਸੁਆਗਤ ਕੀਤਾ  ਤੇ ਚੈਨਲ “ਪੰਜਾਬੀ ਮੰਚ” ਦੀ ਪਿਛਲੇ 22 ਸਾਲਾਂ ਦੀ ਸਫ਼ਲਤਾ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਸਾਹਿਤਕ ਗਤੀਵਿਧੀਆਂ ਤੇ ਚਾਨਣਾ ਪਾਇਆ। ਉਪਰੰਤ ਆਇਰਲੈਂਡ ਤੋਂ ਜੁੜੇ ਪੰਜਾਬੀ ਮੰਚ ਚੈਨਲ ਯੂ.ਐਸ.ਏ. ਦੇ ਸਥਾਈ ਮੈਂਬਰ ਸਾਹਿਤਕਰ ਧਰਮਿੰਦਰ ਸਿੰਘ ਕੰਗ ਨੇ “ਪੰਜਾਬੀ ਭਾਸ਼ਾ” ਦੀ ਮੌਜੂਦਾ ਸਥਿਤੀ ‘ਤੇ ਗੱਲ ਬਾਤ ਕੀਤੀ ਅਤੇ ਸ: ਅਮਰੀਕ ਸਿੰਘ ਕੰਗ ਜੀ ਦੇ ਲਿਖੇ ਤੇ ਜਲਦ ਹੀ ਵੱਖ ਵੱਖ ਚੈਨਲਾਂ ਤੇ ਆ ਰਹੇ ਨਵੇਂ ਗੀਤ “ਖੁੱਲ ਗਿਆ ਪਾਜ” ਦਾ ਪੋਸਟਰ ਰੀਲਿਜ਼ ਕੀਤਾ। ਇਸ ਓਨਲਾਇਨ ਸਮਾਗਮ ਵਿੱਚ ਸਾਹਿਤਕਾਰਾਂ,ਕਵੀਆਂ ਦੇਸ਼ ਭਗਤੀ,ਸ਼ਹੀਦ ਭਗਤ ਸਿੰਘ,ਵਾਤਾਵਰਣ,ਰੁੱਖਾਂ,ਪੰਜਾਬੀ ਮਾਂ ਬੋਲੀ, ਰਿਸ਼ਤਿਆਂ ਨਾਲ ਸੰਬੰਧਤ, ਨਸ਼ਾ, ਭਰੂਣ ਹੱਤਿਆਵਾਂ ਨਾਲ ਸੰਬੰਧਤ,ਵਿੱਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕਰਦਿਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਵੱਲੋਂ ਸਤਿੰਦਰ ਸਿੰਘ ਓਠੀ(ਅੰਮ੍ਰਿਤਸਰ) ਤੇ ਨਵਨੀਤ ਸਿੰਘ(ਅੰਮ੍ਰਿਤਸਰ) ਨੇ ਹਿੱਸਾ ਲਿਆ। ਇਸੇ ਤਰ੍ਹਾਂ ਜੰਡਿਆਲਾ ਗੁਰੂ ਤੋਂ ਸਾਹਿਤਕਾਰ ਨੌਜਵਾਨ ਪੰਜਾਬੀ ਕਵੀ ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ ,ਜੰਡਿਆਲਾ ਗੁਰੂ ਦੇ ਜੰਮਪਲ ਕਵੀ ਦਵਿੰਦਰ ਸਿੰਘ ਭੋਲਾ(ਕੈਨੇਡਾ) ਨੇ ਹਿੱਸਾ ਲਿਆ। ਬਟਾਲਾ ਤੋਂ ਸਾਹਿਤਕਾਰ ਡਾ. ਰਮਨਦੀਪ ਸਿੰਘ ਦੀਪ, ਅੰਬਾਲਾ(ਹਰਿਆਣਾ) ਤੋਂ ਸਾਹਿਤਕਾਰ ਗੁਰਚਰਨ ਸਿੰਘ ਯੋਗੀ,ਮੱਤੇਵਾਲ ਤੋਂ ਸਾਹਿਤਕਾਰ/ਪੰਥਕ ਕਵੀ ਮਲਕੀਤ ਸਿੰਘ ਨਿਮਾਣਾ, ਮੁੰਬਈ ਤੋਂ ਸਾਹਿਤਕਾਰ/ਪੰਥਕ ਕਵੀ ਸ:ਚਰਨ ਸਿੰਘ ਦਰਦੀ,ਲੁਧਿਆਣਾ ਤੋਂ ਨੌਜਵਾਨ ਸਾਹਿਤਕਾਰ ਛਤਿੰਦਰਦੀਪ ਸਿੰਘ ਕਲੇਰ,ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਪੰਜਾਬ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਰਮਾ ਜੀ,ਮਿਊਜੀਸ਼ੀਅਨ ਜਤਿੰਦਰ ਬੇਦੀ, ਇਟਲੀ ਦੇਸ਼ ਤੋਂ ਵੱਖ ਵੱਖ ਸਾਹਿਤਕਾਰਾਂ ਸ਼ਾਮਿਲ ਹੋਕੇ ਆਪਣੇ ਵਿਚਾਰ,ਕਵਿਤਾਵਾਂ,ਰਚਨਾਵਾਂ ਨੂੰ ਸਾਂਝਾ ਕੀਤਾ।ਕਵੀ ਦਰਬਾਰ ਦਾ ਮੰਚ ਸੰਚਾਲਨ ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਕੀਤਾ। ਅਖੀਰ ਵਿੱਚ ਅਮਰੀਕਾ ਤੋਂ ਸ: ਅਮਰੀਕ ਸਿੰਘ ਕੰਗ ਨੇ ਸੱਭ ਸਾਹਿਤਕਾਰਾਂ,ਕਵੀਆਂ ਦਾ ਜਿੱਥੇ ਧੰਨਵਾਦ ਕੀਤਾ ਉਥੇ ਚੈਨਲ “ਪੰਜਾਬੀ ਮੰਚ” ਦੇ ਰਾਹੀਂ ਨਵੇਂ ਉੱਠ ਰਹੇ ਗਾਇਕਾਂ, ਗੀਤਕਾਰਾਂ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਕਿਉਂ ਅਸੀਂ ਖੂਨ ਖਰਾਬੇ ਦੀਆਂ ਗੱਲਾਂ ਕਰਕੇ ਸਮਾਜ ਦਾ ਮਾਹੌਲ ਖ਼ਰਾਬ ਕਰ ਰਹੇ ਹਾਂ, ਕਿਉਂ ਬਿਨਾਂ ਸੋਚੇ ਸਮਝੇ ਗੀਤ ਗਾਈ ਜਾ ਰਹੇ। ਉਹਨਾਂ ਬੇਨਤੀ ਕਰਦਿਆਂ ਕਿਹਾ ਕਿ ਹਾਲੇ ਵੀ ਸਮੇਂ ਨੂੰ ਸੰਭਾਲਣ ਦਾ ਸਮਾਂ ਹੈ,ਉਹ ਨਾ ਹੋਏ ਅਸੀਂ ਖੁਦ ਹੀ ਆਪਣੇ ਹੀ ਪੈਰਾਂ ‘ਤੇ ਕੁਹਾੜਾ ਮਾਰ ਲਈਏ ਤੇ ਫਿਰ ਆਉਣ ਵਾਲੇ ਸਮੇਂ ‘ਚ ਸਾਡੇ ਧੀਆਂ, ਪੁੱਤ ਅਸੱਭਿਅਕ ਰਾਹ ਅਪਣਾ ਲੈਣ ਤੇ ਅਸੀਂ ਉਹਨਾਂ ਸਾਹਮਣੇ ਬੇਵੱਸ ਹੋ ਜਾਈਏ।

(ਫੋਟੋ- ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਹਿਤਕਰ/ਕਵੀ)

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।