ਮਿਸ਼ਨ ਫਤਿਹ ਤਹਿਤ ਸੁਸਾਇਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ
June 27th, 2020 | Post by :- | 96 Views

ਬਠਿੰਡਾ: (ਬਾਲ ਕ੍ਰਿਸ਼ਨ ਸ਼ਰਮਾ ) ਕੋਵਿਡ-19 ਮਿਸ਼ਨ ਫਤਿਹ ਤਹਿਤ ਕੋਰੋਨਾ ਲਾਕਡਾਊਨ ਵਿੱਚ ਸਮਾਜਸੇਵੀ ਸੰਸਥਾ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਜਰੂਰਤਮੰਦਾ ਲੋਕਾਂ ਲਈ ਐਮਰਜੈਸੀ ਸੇਵਾਵਾਂ, ਮੈਡੀਕਲ ਸੇਵਾਵਾਂ, ਲੰਗਰ ਸੇਵਾਵਾਂ ਆਦਿ ਵਿੱਚ ਸੁਸਾਇਟੀ ਮੈਂਬਰਾਂ ਵੱਲੋਂ ਤਨਦੇਹੀ ਨਾਲ ਸਹਿਯੋਗ ਦਿੱਤਾ ਗਿਆ। ਉਨਾਂ ਦੇ ਸਨਮਾਨ ਲਈ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ, ਦਾਣਾ ਮੰਡੀ ਵਿੱਚ ਆਯੋਜਨ ਕੀਤਾ ਗਿਆ।

ਇਸ ਆਯੋਜਨ ਵਿੱਚ ਸ੍ਰੀ ਅਰੁਣ ਵਧਾਵਨ ਜਿਲਾ ਪ੍ਰਧਾਨ ਕਾਗਰਸ, ਕੇਕੇ ਅਗਰਵਾਲ ਅਪਰੂਵਮੈਂਟ ਟਰੱਸਟ ਚੈਅਰਮੈਨ, ਰਾਜਨ ਗਰਗ, ਹਰੀ ਓਮ, ਬਲਜਿੰਦਰ ਸਿੰਘ ਠੇਕੇਦਾਰ ਬਲਾਕ ਪ੍ਰਧਾਨ, ਹਰਵਿੰਦਰ ਸਿੰਘ ਲੱਡੂ ਬਲਾਕ ਪ੍ਰਧਾਨ, ਅਸੋਕ ਪ੍ਰਧਾਨ, ਚਰਨਜੀਤ ਸਿੰਘ ਭੋਲਾ ਗੁਰਪ੍ਰੀਤ ਸਿੰਘ ਬੰਟੀ. ਮੋਹਨ ਲਾਲ ਝੁੰਬਾ, ਰਾਜ ਨੰਬਰਦਾਰ, ਅਨੀਲ ਭੋਲਾ, ਸੰਜੇ ਕੁਮਾਰ ਸਾਬਕਾ ਐਮ.ਸੀ., ਸੁਖਵਿੰਦਰ ਸੁੱਖੀ, ਅਜੀਤ ਸਿੰਘ, ਹੀਰਾ ਸਿੰਘ ਆਦਿ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਸੁਸਾਇਟੀ ਮੈਂਬਰਾਂ ਨੂੰ ਹੋਸਲਾ ਅਫਜਾਈ ਲਈ ਸਨਮਾਨ ਚਿੰਨ ਵੱਜੋਂ ਮੈਡਲ, ਟੀ ਸਰਟ ਅਤੇ ਪ੍ਰਸੰਸਾ ਸਰਟੀਫਿਕੇਟ ਦਿਤੇ ਗਏ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।