ਮਿਸ਼ਨ ਫ਼ਤਿਹ ਸਿਵਲ ਸਰਜਨ ਨੇ ਵਿਭਾਗ ਦੇ ਡਰਾਇਰਾਂ ਨੂੰ ਲਗਾਏ ਮਿਸ਼ਨ ਫ਼ਤਿਹ ਬੈਜ
June 27th, 2020 | Post by :- | 67 Views

ਬਠਿੰਡਾ,( ਬਾਲ ਕ੍ਰਿਸ਼ਨ ਸ਼ਰਮਾ )ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਵੱਲੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਡਰਾਈਵਰਾਂ ਨੂੰ ਮਿਸ਼ਨ ਫਤਿਹ ਤਹਿਤ ਬੈਜ ਲਗਾ ਕੇ ਹੋਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਡਾ. ਸੰਧੂ ਨੇ ਕਿਹਾ ਕੇ ਸਿਹਤ ਵਿਭਾਗ ਦੇ ਸਮੂਹ ਡਰਾਇਵਰ ਕਰੋਨਾ ਯੋਧੇ ਬਣ ਕੇ ਅਗਲੀ ਕਤਾਰ ਵਿੱਚ ਸ਼ਾਮਿਲ ਹੋ ਕੇ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਕੋਵਿਡ-19 ਮਹਾਂਮਾਰੀ ਦੌਰਾਨ ਇਹਨਾਂ ਦਾ ਕੰਮ ਜੋਖਮ ਵਾਲਾ ਹੈ।

ਜਿਸ ਵਿੱਚ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਣਾ, ਕੋਰੋਨਾ ਦੇ ਪਾਜਟਿਵ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਲੈ ਕੇ ਆਉਣਾ ਅਤੇ ਛੁੱਟੀ ਹੋਣ ਉਪਰੰਤ ਘਰ ਛੱਡਣਾ, 24 ਘੰਟੇ ਐਮਰਜੈਂਸੀ ਸੇਵਾਵਾਂ, ਐਬੂਲੈਂਸ 108 ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਮੌਕੇ ਗੁਲਜ਼ਾਰ ਸਿੰਘ, ਸਤਨਾਮ ਸਿੰਘ, ਅਜੈਬ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਤੇਜ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਮਿੱਠੂ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।