ਦੋ ਦਿਨ ਪਹਿਲਾਂ ਫੜੇ ਗਏ ਸ਼ਰਾਬ ਦੇ ਟਰੱਕ ਦੀ ਖ਼ਬਰ ਪ੍ਰਕਾਸ਼ਿਤ ਹੋਣ ਬਾਅਦ ਪੁਲਿਸ ਨੇ ਕੀਤੀ ਕਾਨੂੰਨੀ ਕਾਰਵਾਈ ।
June 27th, 2020 | Post by :- | 85 Views
ਦੋ ਦਿਨ ਪਹਿਲਾਂ ਫੜੇ ਗਏ ਸ਼ਰਾਬ ਦੇ ਟਰੱਕ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲੀਸ ਨੇ ਕੀਤੀ ਕਾਨੂੰਨੀ ਕਾਰਵਾਈ
ਜੰਡਿਆਲਾ ਗੁਰੂ, 27 ਜੂਨ ਕੁਲਜੀਤ ਸਿੰਘ
ਬੀਤੇ ਦੋ ਦਿਨ ਪਹਿਲਾਂ ਸਥਾਨਕ ਤਰਨਤਾਰਨ ਬਾਈਪਾਸ ਤੋਂ ਫੜੇ ਸ਼ਰਾਬ ਅਤੇ ਬੀਅਰ ਨਾਲ ਭਰੇ ਹੋਏ ਟਰੱਕ ਨੰਬਰ ਪੀਬੀ 10 ਬੀਵੀ 1521 ਦੀ ਖ਼ਬਰ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਣ ਤੋਂ ਬਾਅਦ ਕਾਰਵਾਈ ਕਰਦਿਆਂ ਸਥਾਨਕ ਪੁਲੀਸ ਅਤੇ ਐਕਸਾਈਜ਼ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਜੰਡਿਆਲਾ ਗੁਰੂ ਮਨਜੀਤ ਸਿੰਘ ਨੇ ਦੱਸਿਆ ਜੰਡਿਆਲਾ ਗੁਰੂ ਦੇ ਤਰਨ ਤਾਰਨ ਬਾਈਪਾਸ ਉੱਪਰੋਂ ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਰਾਬ ਅਤੇ ਬੀਅਰ ਦਾ ਭਰਿਆ ਹੋਇਆ ਇੱਕ ਟਰੱਕ ਜੋ ਲੁਧਿਆਣੇ ਤੋਂ ਤਰਨਤਾਰਨ ਆ ਰਿਹਾ ਸੀ ਨੂੰ ਕਾਬੂ ਕੀਤਾ ਗਿਆ।ਉਨ੍ਹਾਂ ਕਿਹਾ ਟਰੱਕ ਵਿਚੋਂ ੨੧੦ ਬੋਤਲਾਂ ਸ਼ਰਾਬ ਮਿਲੀ ਅਤੇ ਇਸ ਵਿੱਚੋਂ ਮਿਲੇ ਸ਼ਰਾਬ ਦੇ ਬਿੱਲ ਇਸ ਵਿੱਚ ਭਰੇ ਮਾਲ ਨਾਲ ਮੇਲ ਨਹੀਂ ਖਾਂਦੇ ਸਨ।ਉਨ੍ਹਾਂ ਕਿਹਾ ਇਸ ਦੀ ਤਸਦੀਕ ਐਕਸਾਈਜ਼ ਵਿਭਾਗ ਦੇ ਈਟੀਓ ਨੇ ਆਪਣੀ ਰਿਪੋਰਟ ਵਿੱਚ ਕੀਤੀ ਹੈ।ਉਨ੍ਹਾਂ ਕਿਹਾ ਇਸ ਉਪਰੰਤ ਪੁਲੀਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਇਸ ਟਰੱਕ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਡੀਐੱਸਪੀ ਨੇ ਕਿਹਾ ਇਸ ਉਪਰੰਤ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਇਹ ਮਾਲ ਕਿਸ ਕੋਲੋਂ ਆਇਆ ਹੈ ਅਤੇ ਕਿਸ ਕੋਲ ਜਾਣਾ ਸੀ ਸਬੰਧੀ ਅੱਗੇ ਦੀ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਕੈਪਸ਼ਨ:-ਪੁਲੀਸ ਅਤੇ ਐਕਸਾਈਜ਼ ਵਿਭਾਗ ਵੱਲੋਂ ਫੜਿਆ ਗਿਆ ਸ਼ਰਾਬ ਦਾ ਟਰੱਕ।-

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।