ਸਫ਼ਾਈ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਸਫਾਈ ਸੇਵਕਾਂ ਨੂੰ ਕੀਤਾ ਸਨਮਾਨਤ
June 26th, 2020 | Post by :- | 154 Views

ਬਾਬਾ ਬਕਾਲਾ(ਮਨਬੀਰ ਸਿੰਘ ਧੂਲਕਾ)ਚੇਅਰਮੈਨ ਇੰਦਰਜੀਤ ਸਿੰਘ ਰਾਏਪੁਰ ਮੈਂਬਰ ਸਫ਼ਾਈ ਕਮਿਸ਼ਨ ਵੱਲੋਂ ਸਫ਼ਾਈ ਸੇਵਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣੂ ਕਰਵਾਇਆ

ਜੰਡਿਆਲਾ ਗੁਰੂ ਵਿਖੇ ਚੇਅਰਮੈਨ ਇੰਦਰਜੀਤ ਸਿੰਘ ਰਾਏਪੁਰ ਵੱਲੋਂ ਸਫਾਈ ਸੇਵਕਾਂ ਨਾਲ ਮੀਟਿੰਗ ਕੀਤੀ ਗਈ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਜਾਗਰੂਕ ਕਰਵਾਇਆ ਉਧਰ ਸਫ਼ਾਈ ਸੇਵਕਾਂ ਨੇ ਵੀ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਹਾ ਠੇਕੇਦਾਰ ਜੀ ਸਾਡਾ ਈ ਪੀ ਆਫ ਜਮ੍ਹਾਂ ਨਹੀਂ ਕਰਵਾਇਆ ਗਿਆ ਏਸ ਤੇ ਸਖਤ ਐਕਸ਼ਨ ਲੈਂਦਿਆਂ ਚੇਅਰਮੈਨ ਰਾਏਪੁਰ ਨੇ ਇਹ ਮਾਮਲਾ ਈ ਓ ਦੇ ਧਿਆਨ ਵਿਚ ਲਿਆਂਦਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਸਫ਼ਾਈ ਸੇਵਕ ਫਰੰਟ ਤੇ ਲੜ ਰਹੇ ਹਨ ਅਤੇ ਇਨ੍ਹਾਂ ਦਾ ਬੀਮਾ ਕਰਵਾਇਆ ਜਾਵੇਗਾ ਕਿਸੇ ਵੀ ਸਫਾਈ ਸੇਵਕ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਹੋਣ ਤੇ ਉਸ ਨੂੰ 50 ਲੱਖ ਦਾ ਬੀਮਾ ਦਿੱਤਾ ਜਾਵੇਗਾ ਫੇਰ ਉਹਨਾਂ ਨੇ ਸਾਰੇ ਸ਼ਹਿਰ ਦਾ ਸਫ਼ਾਈ ਦਾ ਮੁਆਇਨਾ ਕੀਤਾ ਅਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਨ ਈ ਓ ਜਗਤਾਰ ਸਿੰਘ ਐਸ ਆਈ ਬਲਜਿੰਦਰ ਸਿੰਘ ਗਿੱਲ ਐਸ ਐਚ ਓ ਗਗਨਦੀਪ ਸਿੰਘ ਹਰੀਸ਼ ਸੇਠੀ ਗੁਰਨਾਮ ਸਿੰਘ ਬਲਵਿੰਦਰ ਸਿੰਘ ਸਨੀ  ਮੌਜੂਦ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।