ਰਾਗ ਦਰਬਾਰ, ਸ਼ਬਦ ਕੀਰਤਨ, ਢਾਡੀ/ਵਾਰਾਂ, ਕਵੀਸ਼ਰੀ, ਕਵੀ ਤੇ ਸਾਹਿਤ ਸੰਮੇਲਨ ਤੋਂ ਇਲਾਵਾ ਸਰਬ ਸਾਂਝੀਵਾਲਤਾ ਕਾਫਲਾ ਕੱਢਿਆ ਜਾਵੇਗਾ
September 7th, 2019 | Post by :- | 249 Views

ਚੰਡੀਗੜ੍ਹ, ( ਮਹਿੰਦਰਾ ਪਾਲ ਸਿੰਘਮਾਰ )    –     ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ 8 ਤੋਂ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾਵੇਗਾ। ਉਤਸਵ ਦੌਰਾਨ ਰਾਗ ਦਰਬਾਰ, ਸ਼ਬਦ ਕੀਰਤਨ, ਢਾਡੀ/ਵਾਰਾਂ, ਕਵੀਸ਼ਰੀ ਤੋਂ ਇਲਾਵਾ ਸਾਹਿਤ ਤੇ ਕਵੀ ਸੰਮੇਲਨ ਕਰਵਾਇਆ ਜਾਵੇਗਾ। ਸਾਰੇ ਸਮਾਗਮਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਨ•ਾਂ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦੁਆਲੇ ਕੇਂਦਰਿਤ ਹੋਵੇਗਾ ਅਤੇ ਪ੍ਰਦਰਸ਼ਨੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਤੇ ਸਾਖੀਆਂ ਨੂੰ ਦਿਖਾਇਆ ਜਾਵੇਗਾ।

ਇਹ ਖੁਲਾਸਾ ਸਹਿਕਾਰਤਾ ਤੇ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਸੈਕਟਰ 35 ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਅੱਜ ਦੀ ਮੀਟਿੰਗ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ ਅਤੇ ਮੰਤਰੀ ਨੂੰ ਦੱਸਿਆ ਕਿ ਸਾਰੇ ਪ੍ਰਬੰਧ ਅਤੇ ਤਿਆਰੀਆਂ ਅਕਤੂਬਰ ਦੇ ਆਖਰੀ ਹਫਤੇ ਤੱਕ ਮੁਕੰਮਲ ਹੋ ਜਾਣਗੇ। ਮੀਟਿੰਗ ਦੌਰਾਨ ਸ. ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਉਤਸਵ ਦੀ ਅਧਿਕਾਰਤ ਵੈਬਸਾਈਟ ਅਤੇ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਆਦਿ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਲਾਂਚ ਕੀਤੇ ਗਏ।

ਸ. ਰੰਧਾਵਾ ਨੇ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਕਰਤਾਰਪੁਰ ਲਾਂਘਾ ਖੁੱਲ•ਣ ਦੇ ਨਾਲ ਨਾਨਕ ਨਾਮ ਲੇਵਾ ਸੰਗਤ ਦੀ ਵਰਿ•ਆਂ ਤੋਂ ਕੀਤੀ ਜਾ ਰਹੀ ਅਰਦਾਸ ਵੀ ਪੂਰੀ ਹੋ ਰਹੀ ਹੈ। ਉਨ•ਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਡੇਰਾ ਬਾਬਾ ਨਾਨਕ ਦਰਸ਼ਨੀ ਢਿਉਡੀ ਸਮਾਨ ਹੈ। ਉਨ•ਾਂ ਕਿਹਾ ਕਿ ਲਾਂਘਾ ਖੁੱਲ•ਣ ਦੇ ਨਾਲ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦਾ ਧੁਰਾ ਹੋਵੇਗਾ ਜਿਸ ਲਈ ਸਥਾਨਕ ਪ੍ਰਸ਼ਾਸ਼ਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ਰਧਾਲੂਆਂ ਦੀ ਆਓ ਭਗਤ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਸ. ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਉਤਸਵ ਦੇ ਸਮਾਗਮਾਂ ਲਈ 30 ਹਜ਼ਾਰ ਸ਼ਰਧਾਲੂਆਂ ਦੀ ਸਮਰੱਥਾ ਵਾਲਾ ਪੰਡਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 5000 ਸ਼ਰਧਾਲੂਆਂ ਦੇ ਠਹਿਰਨ ਦੀ ਸਮਰੱਥਾ ਵਾਲੀ ਟੈਂਟ ਸਿਟੀ ਬਣਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਰਧਾਲੂਆਂ ਲਈ ਠਹਿਰਨ, ਲੰਗਰ, ਪਾਰਕਿੰਗ ਆਦਿ ਦੀ ਸਹੂਲਤ ਤੋਂ ਇਲਾਵਾ ਹੋਰਨਾਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਵੇ। ਉਤਸਵ ਦੌਰਾਨ ਪਾਰਕਿੰਗ ਵਾਲੀ ਥਾਂ ਤੋਂ ਮੁੱਖ ਪੰਡਾਲ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਖੁਸ਼ਬੂਆਂ ਦਾ ਸ਼ਹਿਰ ਬਣਾਉਣ ਲਈ ਸਾਢੇ ਪੰਜ ਲੱਖ ਖੁਸ਼ਬੂ ਵਾਲੇ ਫੁੱਲਾਂ ਦੇ ਬੂਟੇ ਲਗਾਏ ਜਾਣਗੇ ਜਿਸ ਨਾਲ ਪੂਰਾ ਸ਼ਹਿਰ ਮਹਿਕੇਗਾ। ਇਹ ਸੇਵਾ ਸ੍ਰੀ ਗੰਗਾ ਨਰਸਰੀ ਜ਼ੀਰਕਪੁਰ ਦੇ ਮਨਜੀਤ ਸਿੰਘ ਵੱਲੋਂ ਕੀਤੀ ਜਾਵੇਗੀ।

ਉਤਸਵ ਦੌਰਾਨ ਕਰਵਾਏ ਜਾਣ ਵਾਲੇ ਅਤੇ ਅਗੇਤੇ ਪ੍ਰੋਗਰਾਮਾਂ ਦੇ ਵੇਰਵੇ ਦਿੰਦਿਆਂ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਪ੍ਰੀ ਫੈਸਟੀਵਲ ਸਮਾਗਮਾਂ ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਣਗੇ ਜਿਨ•ਾਂ ਵਿੱਚ ਆਨਲਾਈਨ ਯੁਵਕ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਟੀਮਾਂ 3 ਗਰੁੱਪ ਅਤੇ 10 ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਸ਼ਬਦ ਗਾਇਨ, ਢਾਡੀ/ਵਾਰਾਂ, ਕਵੀਸ਼ਰੀ, ਪੇਂਟਿੰਗ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ 1 ਤੋਂ 20 ਅਕਤੂਬਰ ਤੱਕ ਵੈਬਸਾਈਟ ਰਾਹੀਂ ਆਪਣੀ ਪੇਸ਼ਕਾਰੀ ਦੇਣਗੀਆਂ ਜਿਨ•ਾਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ 8 ਨਵੰਬਰ ਤੋਂ ਮੁੱਖ ਸਟੇਜ ਤੋਂ ਪੇਸ਼ਕਾਰੀ ਹੋਵੇਗੀ। ਉਨ•ਾਂ ਕਿਹਾ ਕਿ ਗਰੁੱਪ ਮੁਕਾਬਲੇ ਵਿੱਚ ਪਹਿਲੇ ਸਥਾਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ, ਦੂਜੇ ਸਥਾਨ ਲਈ 51 ਹਜ਼ਾਰ ਰੁਪਏ ਤੇ ਤੀਜੇ ਸਥਾਨ ਲਈ 31 ਹਜ਼ਾਰ ਰੁਪਏ ਜਦੋਂ ਕਿ ਵਿਅਕਤੀਗਤ ਮੁਕਾਬਲੇ ਲਈ ਪਹਿਲੇ ਸਥਾਨ ਲਈ 51 ਹਜ਼ਾਰ ਰੁਪਏ, ਦੂਜੇ ਸਥਾਨ ਲਈ 31 ਹਜ਼ਾਰ ਰੁਪਏ ਤੇ ਤੀਜੇ ਸਥਾਨ ਲਈ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ•ਾਂ ਲਘੂ ਫਿਲਮਾਂ ਦਾ ਫੈਸਟੀਵਲ ਵੀ ਆਨਲਾਈਨ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ 20 ਸਤੰਬਰ ਤੋਂ ਡੇਰਾ ਬਾਬਾ ਨਾਨਕ ਦੇ 100 ਪਿੰਡਾਂ ਵਿੱਚ ਨੁੱਕੜ ਨਾਟਕ ਖੇਡੇ ਜਾਇਆ ਕਰਨਗੇ। ਇਸੇ ਤਰ•ਾਂ ਸਾਰੇ ਪਿੰਡਾਂ ਤੋਂ ਰਵਾਇਤੀ ਟਰਾਂਸਪੋਰਟ ਸਾਧਨਾਂ ਜਿਵੇਂ ਕਿ ਟਰੈਕਟਰਾਂ, ਗੱਡਿਆਂ ਆਦਿ ਰਾਹੀਂ ਸਰਬ ਸਾਂਝੀਵਾਲਤਾ ਕਾਫਲਾ ਕੱਢਿਆ ਜਾਵੇਗਾ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ 8 ਤੋਂ 11 ਨਵੰਬਰ ਤੱਕ ਚੱਲਣ ਵਾਲੇ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਪ੍ਰਸਿੱਧ ਰਾਗੀਆਂ ਵੱਲੋਂ ਰਾਗ ਦਰਬਾਰ, ਕੀਰਤਨੀ ਜੱਥਿਆਂ ਵੱਲੋਂ ਸ਼ਬਦ ਕੀਰਤਨ, ਢਾਡੀ/ਕਵੀਸ਼ਰਾਂ ਵੱਲੋਂ ਵੱਲੋਂ ਢਾਡੀ/ਵਾਰਾਂ, ਕਵੀਸ਼ਰ ਦਰਬਾਰ ਲਗਾਇਆ ਜਾਵੇਗਾ। ਇਸ ਮੌਕੇ ਕਥਾ ਦਰਬਾਰ ਵੀ ਸਜਾਇਆ ਜਾਵੇਗਾ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੁਰਲੱਭ ਬੀੜਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਬਹੁਭਾਸ਼ੀ ਕਵੀ ਦਰਬਾਰ ਵਿੱਚ ਦੇਸ਼ ਦੀਆਂ 24 ਭਾਸ਼ਾਵਾਂ ਦੇ ਕਵੀ ਸ਼ਾਮਲ ਹੋਣਗੇ। ਸਾਹਿਤ ਮੇਲੇ ਵਿੱਚ ਵੱਡੇ ਸਾਹਿਤਕਾਰ ਤੇ ਸਿੱਖ ਵਿਦਵਾਨ ਪੈਨਲ ਚਰਚਾ ਅਤੇ ਆਪਣੇ ਪੇਪਰ ਪੜ•ਨਗੇ। ਆਰਟ ਫੈਸਟੀਵਲ ਵਿੱਚ ਸ਼ਿਲਪਕਾਰ ਆਪਣੀਆਂ ਕਲਾ ਕ੍ਰਿਤਾਂ ਸਜਾਉਣਗੇ। ਇਸੇ ਤਰ•ਾਂ ਥਿਏਟਰ ਫੈਸਟੀਵਲ ਵਿੱਚ ਉੱਘੇ ਰੰਗਕਰਮੀ ਹਿੱਸਾ ਲੈਣਗੇ। ਉਨ•ਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਦਾ ਬੁੱਤ ਵੀ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅਤੇ ਆਲੇ ਦੁਆਲੇ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸਰੋਤ ਸਰਵਜੀਤ ਸਿੰਘ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਸਕਿਰਨ ਸਿੰਘ, ਪੇਡਾ ਦੇ ਸੀ.ਈ.ਓ. ਨਵਜੋਤ ਪਾਲ ਸਿੰਘ ਰੰਧਾਵਾ, ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਚਰਨਦੇਵ ਸਿੰਘ ਮਾਨ, ਮਾਰਕਫੈਡ ਦੇ ਵਧੀਕ ਡਾਇਰੈਕਟਰ (ਜੀ) ਰਾਹੁਲ ਗੁਪਤਾ ਤੇ ਵਧੀਕ ਡਾਇਰੈਕਟਰ (ਡੀ) ਬਾਲ ਮੁਕੰਦ ਸ਼ਰਮਾ, ਸਿੱਖ ਵਿਦਵਾਨ ਅਮਰਜੀਤ ਸਿੰਘ ਗਰੇਵਾਲ, ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਐਸ.ਪੀ.ਐਸ.ਓਬਰਾਏ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ. ਐਸ.ਕੇ.ਬਾਤਿਸ਼, ਸ਼ੂਗਰਫੈਡ ਦੇ ਜਨਰਲ ਮੈਨੇਜਰ ਹਰਬਖ਼ਸ਼ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕਰਮਜੀਤ ਸਿੰਘ ਚਹਿਲ ਤੇ ਰਵੇਲ ਸਿੰਘ ਔਲਖ, ਪੰਜਾਬ ਡਿਜ਼ੀਟਲ ਲਾਇਬ੍ਰੇਰੀ ਤੋਂ ਦਵਿੰਦਰ ਪਾਲ ਸਿੰਘ, ਕੈਪਟਨ ਜੇ.ਐਸ.ਰੰਧਾਵਾ ਸਣੇ ਸਥਾਨਕ ਸਰਕਾਰਾਂ, ਪਾਵਰਕੌਮ, ਜ਼ਿਲਾ ਪ੍ਰਸ਼ਾਸਨ ਦੇ ਨੁਮਾਇੰਦੇ ਹਾਜ਼ਰ ਸਨ।

* “लोकहित एक्सप्रैस” में पत्रकार बनने के लिए सम्पर्क करें।

 

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।