ਰਾਮਗੜ੍ਹੀਆ ਅਕਾਲ ਜੱਥੇਬੰਦੀ ਨੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
June 24th, 2020 | Post by :- | 218 Views

ਚੰਡੀਗੜ੍ਹ (ਮਨੋਜ ਸ਼ਰਮਾ) ਭਾਰਤ ਅਤੇ ਚੀਨ ਸਰਹੱਦ ‘ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਸਥਾਨਕ ਸ਼ਿਵਾਲਿਕ ਗਾਰਡਨ ਵਿਖੇ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰੁਪਾਲ (ਰਾਮਗੜ੍ਹੀਆ) ਦੀ ਅਗਵਾਈ ਹੇਠ ਚੰਡੀਗੜ੍ਹ ਦੀ ਇਕਾਈ ਵੱਲੋਂ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਰਾਮਗੜ੍ਹੀਆ ਨੇ ਕਿਹਾ ਕਿ ਸ਼ਹੀਦ
ਫੌਜੀਆਂ ਦਾ ਡੁੱਲ੍ਹਿਆ ਹੋਇਆ ਖੂਨ ਅੱਜ ਨਹੀਂ ਤਾਂ ਕੱਲ੍ਹ ਰੰਗ ਲਿਆਵੇਗਾ ਕਿਉਂਕਿ ਕੁਰਬਾਨੀਆਂ ਕਦੇ ਵੀ ਅਜਾਇਆ ਨਹੀਂ ਜਾਂਦੀਆਂ। ਇਨ੍ਹਾਂ ਸ਼ਹੀਦ ਫੌਜੀਆਂ ਦੀ ਸ਼ਹਾਦਤ ਹੋਣਾ ਭਾਵੇਂ ਪਰਿਵਾਰ ਅਤੇ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਉਨ੍ਹਾਂ ਦੀ ਸ਼ਹਾਦਤ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਅਤੇ ਕੁਰਬਾਨ ਹੋਣ ਦੀ ਪ੍ਰੇਰਣਾ ਦਿੱਤੀ ਹੈ। ਚੰਡੀਗੜ੍ਹ ਇਕਾਈ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਹੜੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਪੰਜਾਬ ਭਰ ਵਿੱਚ ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ੳਹਨਾਂ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿਹਾ ਸਾਡੀ ਚੰਡੀਗੜ੍ਹ ਟੀਮ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਚਕਾਰ ਸਾਡੀ ਜੱਥੇਬੰਦੀ ਦੇ ਕੌਮੀ ਕਨਵੀਨਰ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ ਹਨ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਜਗਜੀਤ ਸਿੰਘ ਚਾਨੇ, ਦਰਬਾਰਾ ਸਿੰਘ ਮਾਰਵਾਹਾ, ਡਾ. ਰੂਪ ਧੀਮਾਨ, ਵਿਨੋਦ ਮੁੰਡੇ, ਅਮਨਦੀਪ ਸਿੰਘ ਧੀਮਾਨ ਬਾਂਸਲ, ਗੁਰਮੀਤ ਧੀਮਾਨ ਖੁਰਲ, ਲਲਿਤ ਧੀਮਾਨ ਮੁੰਡੇ, ਅਰਸ਼ਦੀਪ ਰਾਮਗੜ੍ਹੀਆ, ਪ੍ਰਿੰਸ ਧੀਮਾਨ, ਗੁਰਦੀਪ ਸੱਗੂ, ਵਿੱਕੀ ਮਠਾੜੂ, ਦੀਪ ਮਠਾੜੂ, ਗੁਰਨੂਰ ਧੀਮਾਨ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।