ਸਿਹਤ ਵਿਭਾਗ ਵੱਲੋਂ ਘਰ ਘਰ ਨਿਗਰਾਨੀ ਮੁਹਿੰਮ ਤਹਿਤ ਸਰਵੇਖਣ ਜਾਰੀ
June 23rd, 2020 | Post by :- | 168 Views

30 ਸਾਲ ਤੋਂ ਵੱਧ ਉਮਰ ਦੇ ਲੋਕਾਂ ਸਬੰਧੀ ਇੱਕਤਰ ਕੀਤੀ ਜਾ ਰਹੀ ਹੈ ਜਾਣਕਾਰੀ
ਬਠਿੰਡਾ, 23 ਜੂਨ ( ਬਾਲ ਕ੍ਰਿਸ਼ਨ ਸ਼ਰਮਾ ) ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਿਸ਼ਨ ਫਤਿਹ ਤਹਿਤ ਕੋਵਿਡ -19 ਮਹਾਂਮਾਰੀ ਦੇ ਸਬੰਧ ਵਿੱਚ ਘਰ ਘਰ ਨਿਗਰਾਨੀ ਮੁਹਿੰਮ ਦੀ ਜ਼ਿਲਾ ਬਠਿੰਡਾ ਅੰਦਰ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਸਿਹਤ ਸਥਿਤੀ, ਬਾਹਰੋ ਆਏ ਲੋਕਾਂ ਆਦਿ ਸਬੰਧੀ ਜਾਣਕਾਰੀ ਇੱਕਤਰ ਕੀਤੀ ਜਾਵੇਗੀ। ਉਨਾਂ ਨੇ ਜ਼ਿਲਾ ਵਾਸੀਆਂ ਨੰੂ ਇਸ ਸਬੰਧੀ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਇਸ ਸੰਬੰਧੀ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਦੀ ਅਬਾਦੀ ਵਿੱਚ ਪਰਿਵਾਰ ਦੇ ਮੁਖੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਜਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਦਿਹਾਤੀ ਖੇਤਰ ਵਿੱਚ 827 ਆਸ਼ਾ ਵਰਕਰ 40 ਆਸ਼ਾ ਫੈਸਿਲੀਟੇਟਰ ਅਤੇ ਅਰਬਨ ਏਰੀਏ ਵਿੱਚ 141 ਆਸ਼ਾ, 23 ਵਲੰਟੀਅਰ ਅਤੇ 08 ਸੁਪਰਵਾਈਜ਼ਰ ਦੀ ਡਿਊਟੀ ਲਗਾਈ ਹੈ । ਉਨਾਂ ਦੱਸਿਆ ਕਿ ਸਮੂਹ ਆਸ਼ਾ ਵਰਕਰ ਘਰ ਘਰ ਨਿਗਰਾਨੀ ਪੋ੍ਰਗਰਾਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ ।                                                         ਜਿਸ ਵਿੱਚ ਉਹ ਆਪਣੇ ਸਮਾਰਟ ਫੋਨ ਰਾਹੀਂ ਆਪਣੇ ਆਪਣੇ ਏਰੀਏ ਦੇ ਆਬਾਦੀ ਦੀ ਮੁਢਲੀ ਜਾਣਕਾਰੀ ਦੇ ਨਾਲ ਨਾਲ ਸਹਿ ਰੋਗ , ਪਿਛਲੇ 07 ਦਿਨਾਂ ਵਿੱਚ ਕੋਈ ਬੁਖਾਰ, ਜ਼ੁਕਾਮ, ਸਾਹ ਲੈਣ ਵਿੱਚ ਤਕਲੀਫ ਆਦਿ, ਪਿਛਲੇ ਇੱਕ ਮਹੀਨੇ ਵਿੱਚ ਕੀਤੀ ਗਈ ਯਾਤਰਾ ਦਾ ਵੇਰਵਾ ਅਤੇ ਕਿਸੇ ਕੋਰੋਨਾ ਪਾਜਿਟਿਵ ਕੇਸ ਦੇ ਸੰਪਰਕ ਜਾਂ ਆਸ ਪਾਸ ਹੋਣ ਬਾਰੇ ਜਾਣਕਾਰੀ ਦਰਜ਼ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਬਲੱੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਟੀ.ਬੀ., ਕੈਂਸਰ ਆਦਿ ਦਾ ਸਰਵੇਖਣ ਵੀ ਕੀਤਾ ਜਾਵੇਗਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।