ਤਰਨਤਾਰਨ ਪੁਲਿਸ ਵੱਲੋਂ ਅੱਜ 3 ਨਸ਼ਾ ਤਸਕਰਾਂ ਦੀ 3 ਕਰੋੜ ,36 ਲੱਖ 43 ਹਜ਼ਾਰ 750 ਰੁਪਏ ਦੀ ਜਾਇਦਾਦ ਫਰੀਜ਼ ।
June 23rd, 2020 | Post by :- | 127 Views

ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਅੱਜ 3 ਨਸ਼ਾ ਤਸਕਰਾ ਦੀ 03 ਕਰੋੜ 36 ਲੱਖ 43 ਹਜ਼ਾਰ 750 ਰੁਪਏ ਜਾਇਦਾਦ ਫਰੀਜ਼।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਮਾਨਯੋਗ ਸ੍ਰੀ ਧਰੁਵ ਦਹੀਆ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਡੀ.ਐਸ.ਪੀ ਡੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਨਸ਼ੇ ਤੇ ਕਾਬੂ ਪਾਉਣ ਲਈ ਅੱਜ 3 ਨਸ਼ਾ ਤਸਕਰਾ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ।ਜਿਸ ਵਿੱਚ ਗੁਰਵਿੰਦਰ ਸਿੰਘ ਪੁੱਤਰ ਜਰਨੈਲ਼ ਸਿੰਘ ਵਾਸੀ ਪਿੰਡ ਝੁੱਗੀਆਂ ਨੱਥਾ ਸਿੰਘ ਥਾਣਾ ਸਦਰ ਪੱਟੀ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 1 ਕਰੋੜ 43 ਲੱਖ ,43 ਹਜਾਰ 750 ਰੁਪਏ ਬਣਦੀ ਹੈ ,ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਦਰ ਮਥਰ ਭਾਗੀ ਥਾਣਾ ਖਾਲੜਾ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 1 ਕਰੋੜ 20 ਲੱਖ ,12 ਹਜਾਰ 500 ਰੁਪਏ ਬਣਦੀ ਹੈ ਅਤੇ ਦਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਠੇਹ ਸਰਹਾਲੀ ਥਾਣਾ ਵਲਟੋਹਾ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੀ ਕੁੱਲ ਰਕਮ 72 ਲੱਖ ,87 ਹਜਾਰ 500 ਰੁਪਏ ਬਣਦੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।