ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਵਿਚ ਹੜ੍ਹ ਕੰਟਰੋਲ ਰੂਮ।ਸਥਾਪਿਤ ਕਰਨ ਲਈ ਵਿਸ਼ੇਸ਼ ਹਦਾਇਤਾਂ ।
June 23rd, 2020 | Post by :- | 93 Views

ਡਿਪਟੀ ਵੱਲੋਂ ਜਿਲੇ ਵਿਚ ਹੜ ਕੰਟਰੋਲ ਰੂਮ ਸਥਾਪਿਤ ਕਰਨ ਦੀਆਂ ਹਦਾਇਤਾਂ

ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਿਆਰ ਰਹਿਣ ਦੀਆਂ ਹਦਾਇਤਾਂ

ਅੰਮ੍ਰਿਤਸਰ, 23 ਜੂਨ ( ਕੁਲਜੀਤ ਸਿੰਘ )-ਆ ਰਹੇ ਬਰਸਾਤ ਦੇ ਸੀਜ਼ਨ ਵਿਚ ਮੌਸਮ ਵਿਭਾਗ ਵੱਲੋਂ ਇਸ ਵਾਰ ਵਧੇਰੇ ਅਤੇ ਅਗੇਤੀ ਮੌਨਸੂਨ ਦੀ ਕੀਤੀ ਗਈ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਜਿਲਾ ਪ੍ਰਸ਼ਾਸਨ ਨੇ ਹੜਾਂ ਦੇ ਸੰਭਾਵੀ ਖ਼ਤਰੇ ਨਾਲ ਨਿਜੱਠਣ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਜੋ ਕਿ ਖ਼ੁਦ ਜਿਲੇ ਵਿਚ ਪੈਂਦੇ ਰਾਵੀ ਤੇ ਬਿਆਸ ਦਰਿਆ ਦੇ ਕਿਨਾਰਿਆਂ ‘ਤੇ ਹੋਣ ਵਾਲੇ ਕੰਮਾਂ ਦਾ ਵੇਰਵਾ ਬੀਤੇ ਦਿਨੀਂ ਵੇਖ ਚੁੱਕੇ ਹਨ, ਨੇ ਐਸ ਡੀ ਐਮ ਅਜਨਾਲਾ ਤੇ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਦਰਿਆਵਾਂ ਕੰਢੇ ਸਿੰਚਾਈ ਵਿਭਾਗ ਵੱਲੋਂ ਕਰਵਾਏ ਜਾ ਰਹੇ ਕੰਮਾਂ ਨੂੰ ਵੇਖਣ ਤੇ ਸਮੇਂ ਤੋਂ ਪਹਿਲਾਂ ਪੂਰਾ ਕਰਵਾਉਣ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਇਹ ਦਰਿਆ ਲੋਕਾਂ ਲਈ ਖ਼ਤਰਾ ਨਾ ਬਣਨ।

ਉਨਾਂ ਜਿਲਾ ਪੱਧਰ ਤੇ ਐਸ ਡੀ ਐਮ ਪੱਧਰ ਉਤੇ ਹੜ ਕੰਟਰੋਲ ਰੂਮ ਬਨਾਉਣ, ਸੰਕਟ ਦੀ ਘੜੀ ਵਿਚ ਲੋੜੀਂਦੇ ਸਾਧਨ, ਜਿੰਨਾ ਵਿਚ ਬੰਨ ਬੰਨਣ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ, ਕਿਸ਼ਤੀਆਂ, ਤਰਪਾਲਾਂ, ਗੋਤਾਖੋਰਾਂ ਆਦਿ ਦੀ ਸੂਚੀ ਹਰੇਕ ਐਸ ਡੀ ਐਮ ਤੇ ਡੀ ਐਸ ਪੀ ਦਫਤਰ ਨੂੰ ਬਨਾਉਣ ਦੀ ਹਦਾਇਤ ਕੀਤੀ ਤਾਂ ਜੋ ਲੋੜ ਵੇਲੇ ਇੰਨਾਂ ਦੀ ਮਦਦ ਲਈ ਜਾ ਸਕੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਇਸ ਮੁੱਦੇ ਉਤੇ ਤਾਲਮੇਲ ਕਰਕੇ ਉਨਾਂ ਨੂੰ ਵੀ ਲੋੜ ਵੇਲੇ ਸਹਾਇਤਾ ਦੇਣ ਲਈ ਅਪੀਲ ਕੀਤੀ ਜਾਵੇ। ਸ. ਢਿੱਲੋਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਜਾਨ-ਮਾਲ ਦੀ ਰਾਖੀ ਦੇ ਨਾਲ ਪਸ਼ੂ ਧਨ ਤੇ ਫਸਲਾਂ ਦਾ ਬਚਾਅ ਕਰਨਾ ਵੀ ਸ਼ਾਮਿਲ ਹੈ, ਇਸ ਲਈ ਖੇਤੀਬਾੜੀ ਤੇ ਪਸ਼ੂ ਪਾਲਣ ਵਿਭਾਗ ਇੰਨਾਂ ਵਿਸ਼ਿਆਂ ਤੇ ਧਿਆਨ ਕੇਂਦਰਿਤ ਕਰਕੇ ਕੰਮ ਕਰਨ। ਉਨਾਂ ਐਸ ਡੀ ਐਮ ਨੂੰ ਹਦਾਇਤ ਕੀਤੀ ਕਿ ਉਹ ਇਹ ਵੀ ਯਕੀਨੀ ਬਨਾਉਣ ਕਿ ਜੇਕਰ ਲੋੜ ਵੇਲੇ ਕਿਸੇ ਇਲਾਕੇ ਵਿਚੋਂ ਲੋਕਾਂ ਨੂੰ ਕੱਢਣਾ ਪੈਂਦਾ ਹੈ ਤਾਂ ਉਹ ਕਿੱਥੇ ਠਹਿਰਣਗੇ ਅਤੇ ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀ ਹੋਵੇਗਾ, ਇਸ ਬਾਰੇ ਵੀ ਮੁਢਲੀ ਤਿਆਰੀ ਕਰ ਲਈ ਜਾਵੇ। ਉਨਾਂ ਕਿਹਾ ਕਿ ਕੋਈ ਵੀ ਸੰਕਟ ਆਉਣ ‘ਤੇ ਸਾਰਾ ਪ੍ਰਸ਼ਾਸਨ ਇਕ ਟੀਮ ਵੱਜੋਂ ਕੰਮ ਕਰੇਗਾ, ਇਸ ਲਈ ਸਾਰੇ ਅਧਿਕਾਰੀ ਆਪਣੇ ਮੋਬਾਈਲ ਫੋਨ ਬੰਦ ਨਾ ਕਰਨ ਅਤੇ ਨਾ ਹੀ ਬਰਸਾਤ ਦੇ ਦਿਨਾਂ ਵਿਚ ਆਪਣੇ ਡਿਊਟੀ ਸਥਾਨ ਤੋਂ ਬਿਨਾਂ ਦੱਸੇ ਦੂਰ ਜਾਣ।

ਉਨਾਂ ਹਦਾਇਤ ਕੀਤੀ ਕਿ ਲੋੜ ਵਾਲੇ ਥਾਵਾਂ ਉਤੇ ਰਿਲੀਫ ਕੇਂਦਰ ਖੋਲੇ ਜਾਣਗੇ ਅਤੇ ਇੱਥੇ ਬਿਜਲੀ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨਾਂ ਕਿਹਾ ਕਿ ਇਨਾਂ ਰਾਹਤ ਕੇਂਦਰਾਂ ਤੋਂ ਇਲਾਵਾ ਹੜ ਆਉਣ ਦੀ ਸੂਰਤ ਵਿਚ ਵਰਤੋਂ ਵਿਚ ਆਉਣ ਵਾਲਾ ਸਮਾਨ ਤਿਆਰ ਰੱਖਿਆ ਜਾਵੇ, ਤਾਂ ਜੋ ਕਿਸੇ ਵੀ ਸੰਕਟ ਵਿਚ ਤਰੁੰਤ ਮਦਦ ਪਹੁੰਚ ਸਕੇ। ਉਨਾਂ ਕਿਹਾ ਕਿ ਰਾਹਤ ਕੈਂਪਾਂ ਵਿਚ ਆਉਣ ਵਾਲੇ ਲੋਕਾਂ ਅਤੇ ਜਾਨਵਰਾਂ ਲਈ ਖਾਣੇ ਦਾ ਪ੍ਰਬੰਧ ਕਰਨ ਲਈ ਵੀ ਸਬੰਧਤ ਵਿਭਾਗ ਆਪਣੀ ਤਿਆਰੀ ਰੱਖਣ। ਇਸ ਤੋਂ ਇਲਾਵਾ ਮੈਡੀਕਲ ਟੀਮਾਂ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਜੱਠਣ ਲਈ ਤਿਆਰ ਰਹਿਣ ਤੇ ਉਨਾਂ ਕੋਲ ਮੋਬਾਈਲ ਵੈਨ ਤੋਂ ਇਲਾਵਾ ਦਵਾਈਆਂ ਦਾ ਲੋੜੀਂਦਾ ਸਟਾਕ ਵੀ ਹੋਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸ੍ਰੀਮਤੀ ਪਲਵੀ ਚੌਧਰੀ, ਸਹਾਇਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਡਿਪਟੀ ਡਾਇਰੈਕਟਰ ਸ੍ਰੀ ਰਜਤ ਉਬਰਾਏ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ- ਹੜਾਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ।

=============

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।