ਜੰਡਿਆਲਾ ਪ੍ਰੈਸ ਕਲੱਬ ਵੱਲੋਂ (ਰਜਿ:)ਵੱਲੋਂ ਵਾਲਮੀਕਿ ਚੌਕ ਵਿਚ ਸਾੜਿਆ ਚੀਨ ਦਾ ਪੁਤਲਾ ।
June 22nd, 2020 | Post by :- | 212 Views

ਜੰਡਿਆਲਾ ਪੈ੍ਸ ਕਲੱਬ (ਰਜਿ) ਵੱਲੋ ਵਾਲਮੀਕਿ ਚੌਕ ਵਿੱਚ ਸਾੜਿਆ ਚੀਨ ਦਾ ਪੁਤਲਾ

ਜੰਡਿਆਲਾ ਗੁਰੂ 22 ਜੂਨ (ਕੁਲਜੀਤ ਸਿੰਘ) :- ਅੱਜ ਕੜਕਦੀ ਧੁੱਪ ਵਿਚ ਜੰਡਿਆਲਾ ਪੈ੍ਸ ਕਲੱਬ ਰਜਿ ਅਤੇ ਹੋਰ ਪੱਤਰਕਾਰ ਭਾਈਚਾਰੇ ਵੱਲੋ ਦੁਪਹਿਰ ਕਰੀਬ 1 ਵਜੇ ਵਾਲਮੀਕੀ ਚੌਕ ਵਿੱਚ ਚੀਨ ਦਾ ਪੁਤਲਾ ਸਾੜਿਆ ਗਿਆ ਇਸ ਦੌਰਾਨ ਚੀਨ ਵੱਲੋਂ ਸ਼ਹੀਦ ਕੀਤੇ ਗਏ ਭਾਰਤੀ ਫੌਜ ਦੇ ਜਵਾਨਾਂ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਚੀਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਪੱਤਰਕਾਰਾਂ ਵਲੋਂ ਚੀਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ।

ਚੇਅਰਮੈਨ ਸੁਨੀਲ ਦੇਵਗਨ ਪੀ ਟੀ ਸੀ ਨਿਊਜ ਚੇਨਲ, ਵਰਿੰਦਰ ਸਿੰਘ ਮਲਹੋਤਰਾ ਪ੍ਧਾਨ, ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਧਾਨ ਦੀ ਅਗਵਾਈ ਹੇਠ ਇਹ ਪੁਤਲਾ ਸਾੜਿਆ ਗਿਆ! ਜਿਸ ਵਿੱਚ ਪ੍ਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਭਾਰਤ ਇੱਕ ਮਹੀਨੇ ਤੋਂ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਲਈ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੀਨ ਨੇ ਭਾਰਤ ਦੀ ਜਮੀਨ ਹਥਿਆਉਣ ਦਾ ਹੀਲਾ ਕੀਤਾ ਹੈ ਉਸ ਤਰ੍ਹਾਂ ਸਾਰੇ ਭਾਰਤੀਆਂ ਦਾ ਵੀ ਫਰਜ ਬਣਦਾ ਹੈ ਕਿ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਚੀਨ ਨੂੰ ਆਰਥਿਕ ਨੁਕਸਾਨ ਪਹੁੰਚਾ ਕੇ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਚੀਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰਥ ਹੈ ਅਤੇ ਭਾਰਤੀ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ ਅਤੇ ਹਰੇਕ ਭਾਰਤ ਵਾਸੀ ਉਨ੍ਹਾਂ ਦੀ ਸ਼ਹਾਦਤ ਨੂੰ ਸਿਰ ਝੁਕਾਉਂਦਾ ਹੈ। ਚੈਅਰਮੈਨ ਸੁਨੀਲ ਦੇਵਗਨ ਨੇ ਕਿਹਾ ਕਿ ਚੀਨ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਰਿਹਾ ਹੈ ਅਤੇ ਚੀਨ ਨੇ ਪਾਕਿਸਤਾਨ ਸਮਰਥਕ ਅੱਤਵਾਦੀਆਂ ਨੂੰ ਭਾਰਤ ਵਿੱਚ ਹਿੰਸਾ ਫੈਲਾਉਣ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਇਸ ਮੌਕੇ ਪ੍ਦੀਪ ਜੈਨ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਨਰਿੰਦਰ ਸੂਰੀ, ਰਾਕੇਸ਼ ਸੂਰੀ, ਬਲਵਿੰਦਰ ਸਿੰਘ, ਸਤਪਾਲ ਸਿੰਘ, ਜੀਵਨ ਕੁਮਾਰ, ਕਵਲਜੀਤ ਸਿੰਘ, ਸੰਦੀਪ ਜੈਨ, ਕੀਮਤੀ ਜੈਨ, ਕਰਨਜੀਤ ਸਿੰਘ ਟਾਗਰਾ, ਪਿੰਕੂ ਆਨੰਦ, ਅਨਿਲ ਕੁਮਾਰ,ਕੁਲਦੀਪ ਸਿੰਘ ਭੁੱਲਰ, ਗੁਲਸ਼ਨ ਵਿਨਾਇਕ, ਡਾ ਨਰਿੰਦਰ ਸਿੰਘ, ਸੋਨੂੰ ਮੀਗਲਾਨੀ, ਸੁਖਦੇਵ ਸਿੰਘ ਟਾਗਰਾ, ਕੁਲਜੀਤ ਸਿੰਘ, ਅਮਰਦੀਪ ਸਿੰਘ ਗੋਪੀ, ਸ਼ਿੰਦਾ ਲਾਹੌਰੀਆ, ਰਾਮਦਿਆਲ ਸਿੰਘ , ਸਤਿੰਦਰ ਅਠਵਾਲ ਸਮੇਤ ਹੋਰ ਕਈ ਪੱਤਰਕਾਰ ਮੌਜੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।