ਨਿੱਜੀ ਹਸਪਤਾਲਾਂ ਵਿੱਚ ਕੋਵਿਡ 19 ਦੇ ਇਲਾਜ ਲਈ ਰੇਟ ਤੈਅ ਹੋਣਗੇ :ਸੋਨੀ ।
June 20th, 2020 | Post by :- | 80 Views
ਨਿੱਜੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਰੇਟ ਹੋਣਗੇ ਤੈਅ-ਸੋਨੀ
ਜਲੰਧਰ, ਮੁਹਾਲੀ ਤੇ ਲੁਧਿਆਣਾ ਵਿਚ ਬਣਨਗੀਆਂ 4 ਨਵੀਆਂ ਲੈਬਾਰਟਰੀਆਂ
ਸ਼ਨਿਚਰਵਾਰ ਤੇ ਐਤਵਾਰ ਦਾ ਲਾਕ ਡਾਊਨ ਇਸੇ ਤਰਾਂ ਜਾਰੀ ਰਹੇਗਾ
ਅੰਮ੍ਰਿਤਸਰ, 20 ਜੂਨ ( ਕੁਲਜੀਤ ਸਿੰਘ)-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜਾਂ ਦੇ ਸਹੂਲਤ ਲਈ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ, ਤਾਂ ਕਿ ਕੋਈ ਵੀ ਹਸਪਤਾਲ ਮੌਕੇ ਦਾ ਨਾਜਾਇਜ਼ ਫਾਇਦਾ ਨਾ ਲੈ ਸਕੇ। ਅੱਜ ਸਥਾਨਕ ਸਰਕਟ ਹਾਊਸ ਵਿਚ ਮਿਸ਼ਨ ਫਤਿਹ ਤਹਿਤ ਮੌਜੂਦਾ ਸਥਿਤੀ ਉਤੇ ਵਿਚਾਰ-ਚਰਚਾ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਕਮਿਸ਼ਨਰ ਪੁਲਿਸ ਸ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਪ੍ਰਿੰਸੀਪਲ ਮੈਡੀਕਲ ਕਾਲਜ ਸ੍ਰੀਮਤੀ ਸੁਜਾਤਾ ਸ਼ਰਮਾ ਅਤੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨਾਲ ਕੀਤੀ ਵਿਸਥਾਰਤ ਮੀਟਿੰਗ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਸਾਰੀਆਂ ਦਵਾਈਆਂ, ਸਹੂਲਤਾਂ ਅਤੇ ਸਟਾਫ ਆਦਿ ਮੌਜੂਦ ਹਨ, ਪਰ ਫਿਰ ਵੀ ਜੇਕਰ ਕੋਈ ਨਿੱਜੀ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੋਵੇ ਤਾਂ ਸਰਕਾਰ ਉਸ ਉਤੇ ਆਉਣ ਵਾਲੇ ਖਰਚੇ ਨੂੰ ਧਿਆਨ ਵਿਚ ਰੱਖਕੇ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਿਰੁੱਧ ਲਾਮਬੰਦੀ ਅਤੇ ਮਿਸ਼ਨ ਫ਼ਤਿਹ ਦੀ ਕੀਤੀ ਸ਼ੁਰੂਆਤ ਦੀ ਸਿਫਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿਚ ਕੀਤੀ ਮੀਟਿੰਗ ਵਿਚ ਪੰਜਾਬ ਵੱਲੋਂ ਕੀਤੀ ਯੋਜਨਾਬੰਦੀ ਤੇ ਪ੍ਰਬੰਧਾਂ ਦੀ ਸਿਫਤ ਕਰਦੇ ਦੂਸਰੇ ਰਾਜਾਂ ਨੂੰ ਪੰਜਾਬ ਤੋਂ ਸੇਧ ਲੈਣ ਦੀ ਹਦਾਇਤ ਕੀਤੀ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਰੋਜ਼ਨਾ ਤਿੰਨ-ਤਿੰਨ ਹਜ਼ਾਰ ਕੋਵਿਡ ਟੈਸਟ ਕਰਨ ਵਾਲੀਆਂ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿੰਨਾ ਸਦਕਾ ਕਰੀਬ 2 ਲੱਖ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ 15 ਦਿਨਾਂ ਦੇ ਵਿਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਚ ਇਕ-ਇਕ ਹਜ਼ਾਰ ਰੋਜ਼ਨਾ ਟੈਸਟ ਕਰਨ ਵਾਲੀਆਂ ਚਾਰ ਨਵੀਆਂ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਕੋਵਿਡ ਦੇ ਟੈਸਟ ਤੱਕ ਦਾ ਪ੍ਰਬੰਧ ਪਹਿਲਾਂ ਨਹੀਂ ਸੀ ਅਤੇ ਅਸੀਂ ਆਪਣੇ ਟੈਸਟ ਪੂਨਾ ਲੈਬਾਰਟਰੀ ਵਿਚ ਭੇਜਦੇ ਰਹੇ ਹਾਂ, ਪਰ ਮੁੱਖ ਮੰਤਰੀ ਦੀ ਅਗਵਾਈ ਹੇਠ ਥੋੜੇ ਵਕਫੇ ਦੌਰਾਨ ਹੀ ਅਸੀਂ ਟੈਸਟਾਂ ਤੋਂ ਲੈ ਕੇ ਇਲਾਜ ਤੱਕ ਦੀ ਹਰ ਸਹੂਲਤ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿਚ ਦਿੱਤੀ ਹੈ, ਜਿਸ ਸਦਕਾ ਮਰੀਜਾਂ ਦੀ ਸ਼ਨਾਖਤ ਤੇ ਸਮੇਂ ਨਾਲ ਇਲਾਜ ਸੰਭਵ ਹੋ ਸਕਿਆ ਹੈ। ਉਨਾਂ ਦੱਸਿਆ ਕਿ ਅਤਿ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਹਨ ਅਤੇ ਮਰੀਜਾਂ ਲਈ ਦਵਾਈ ਅਤੇ ਖਾਣਾ ਸਾਰਾ ਮੁਫਤ ਦਿੱਤਾ ਜਾ ਰਿਹਾ ਹੈ।
ਅੰਮ੍ਰਿਤਸਰ ਸਮੇਤ ਪੰਜਾਬ ਵਿਚ ਵਧੇ ਕੇਸਾਂ ਬਾਰੇ ਪੁੱਛੇ ਜਾਣ ਉਤੇ ਸ੍ਰੀ ਸੋਨੀ ਨੇ ਕਿਹਾ ਕਿ ਲਾਕਡਾਊਨ ਖੁੱਲਣ ਕਾਰਨ ਲੋਕਾਂ ਦੀ ਆਵਜਾਈ ਵੱਧਣ ਤੇ ਟੈਸਟ ਵੱਧਣ ਕਾਰਨ ਇਹ ਕੇਸ ਸਾਹਮਣੇ ਆਏ ਹਨ, ਪਰ ਫਿਲਹਾਲ ਸ਼ਨਿਚਰਵਾਰ ਤੇ ਐਤਵਾਰਰ ਦਾ ਲਾਕ ਡਾਊਨ ਇਸੇ ਤਰਾਂ ਜਾਰੀ ਰਹੇਗਾ, ਤਾਂ ਕਿ ਲੋਕ ਵੱਡੇ ਇਕੱਠਾਂ ਤੋਂ ਬਚ ਸਕਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।