ਸੇਵਾ ਕੇਦਰਾਂ ਦੇ ਸਮੇ ਵਿੱਚ ਬਦਲਾਅ-ਹੁਣ ਸੇਵਾ ਕੇਂਦਰ ਸਵੇਰੇ 7:30 ਤੋ ਦੁਪਹਿਰ 3:30 ਵਜੇ ਤੱਕ ਰਹਿਣਗੇ ਖੁੱਲੇ
June 18th, 2020 | Post by :- | 111 Views

ਬਠਿੰਡਾ : (ਬਾਲ ਕ੍ਰਿਸ਼ਨ ਸ਼ਰਮਾ )ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਗਰਮੀ ਕਾਰਣ ਪੰਜਾਬ ਸਰਕਾਰ ਵੱਲੋ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇ ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਉਨਾ ਦੱਸਿਆ ਕਿ 18 ਜੂਨ ਤੋ 30 ਸਤੰਬਰ ਤੱਕ ਸੇਵਾ ਕੇਦਰ ਸਵੇਰੇ 7:30 ਵਜੇ ਤੋ 3:30 ਵਜੇ ਤੱਕ ਖੁੱਲੇ ਰਹਿਣਗੇ। ਇਸੇ ਤਰਾਂ ਕਰੋਨਾ ਵਾਈਰਸ ਕਾਰਣ ਸੇਵਾ ਕੇਦਰਾਂ ਵਿਖੇ ਘੱਟੋ-ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਪਹਿਲਾਂ ਮਿਲਣ ਦਾ ਸਮਾਂ ਲੈ ਕੇ ਸੇਵਾ ਕੇਦਰਾਂ ਵਿਖੇ ਆਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਵੀ ਕਿਸੇ ਵਿਅਕਤੀ ਨੂੰ ਸੇਵਾ ਕੇਦਰ ਵਿੱਚ ਕੋਈ ਕੰਮ ਹੈ ਉਹ ਮਿਲਣ ਦਾ ਸਮਾਂ msevaapp, covaapp, dgrpg.Punjab.gov.in ਵੈਬਸਾਈਟ ਜਾਂ ਫਿਰ ਸੰਪਰਕ ਨੰਬਰ 89685-93812-13 ਤੇ ਫੋਨ ਕਰਕੇ ਵੀ ਮਿਲਣ ਦਾ ਸਮਾਂ ਲੈ ਸਕਦਾ ਹੈ।
ਉਨਾਂ ਦੱਸਿਆ ਕਿ ਸੇਵਾ ਕੇਦਰਾਂ ਵਿਖੇ ਆਉਣ ਵਾਲੇ ਵਿਅਕਤੀ ਲਾਜ਼ਮੀ ਤੌਰ ਮਾਸਕ ਪਾ ਕੇ ਆਉਣ, ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ ਕਰਨ, ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਵਾਰ ਵਾਰ ਹੱਥ ਧੋਣਾ ਯਕੀਨੀ ਬਣਾਉਣ। ਨਾਲ ਹੀ ਸੇਵਾ ਕੇਦਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪੰਜਬ ਸਰਕਾਰ ਵੱਲੋ ਇਸ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।