ਮਿਸ਼ਨ ਫਤਹਿ ਵਿੱਚ ਲੋਕਾਂ ਦੀ ਸ਼ਮੂਲੀਅਤ ਜਰੂਰੀ:ਡਿਪਟੀ ਕਮਿਸ਼ਨਰ ।
June 18th, 2020 | Post by :- | 235 Views
ਮਿਸ਼ਨ ਫ਼ਤਿਹ ‘ਚ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ-ਡਿਪਟੀ ਕਮਿਸ਼ਨਰ
ਲੋਕ ਜਾਗਰੂਕਤਾ ਲਈ  ਪ੍ਰਚਾਰ ਵਾਹਨ ਕਰ ਰਹੇ ਨੇ ਲੋਕਾਂ ਨੂੰ ਜਾਗਰੂਕ
 ਮਿਸ਼ਨ ਫ਼ਤਿਹ ਤਹਿਤ ਜ਼ਿਲੇ ਦੇ ਲੋਕ ਕੋਵਿਡ ਤੋਂ ਬਚਾਅ ਲਈ ਮਾਸਕ, ਸਮਾਜਿਕ ਦੂਰੀ ਤੇ ਹੱਥ ਧੋਣ ਨੂੰ ਰੋਜ਼ਾਨਾ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਬਣਾਉਣ
 ਅੰਮ੍ਰਿਤਸਰ, 18 ਜੂਨ-ਕੁਲਜੀਤ ਸਿੰਘ
ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਕੋਵਿਡ ਮੁਕਤ ਕਰਨ ਲਈ ਇਸ ਮੁਹਿੰਮ ‘ਚ ਆਮ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ, ਜਿਸ ਲਈ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਹਫ਼ਤਾ ਵੱਖ-ਵੱਖ ਜਨਤਕ ਜਾਗਰੂਕਤਾ ਗਤੀਵਿਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਲਈ ਲੋਕ ਸੰਪਰਕ ਵਿਭਾਗ ਵਲੋ ਛਪਵਾਏ ਗਏ ਪੈਫਲੇਟਾਂ ਨੂੰ ਆਂਗਨਵਾੜੀ ਵਰਕਰਾਂ ਘਰ ਘਰ ਜਾ ਕੇ ਵੰਡ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਮਹਾਮਾਰੀ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।
       ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਸ਼ਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲੇ ਵਿਚ ਲੋਕ ਸੰਪਰਕ ਵਿਭਾਗ ਵਲੋ ਪ੍ਰਚਾਰ ਵਾਹਨ ਵੀ ਚਲਾਏ ਜਾ ਰਹੇ ਹਨ ਜੋ ਲੋਕਾਂ ਨੂੰ  ਕੋਵਿਡ ਤੋਂ ਬਚਾਅ ਲਈ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਣ ਨੂੰ ਰੋਜ਼ਾਨਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣ ਲਈ ਪ੍ਰਚਾਰ ਕਰ ਰਹੇ ਹਨ।  ਉਨਾਂ ਕਿਹਾ ਕਿ ਜੇਕਰ ਅਸੀਂ ਰਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਾਂਗੇ ਤਾਂ ਯਕੀਨਨ ਆਪ ਤਾਂ ਇਸ ਤੋਂ ਬਚਾਂਗੇ ਹੀ, ਨਾਲ ਹੀ ਆਪਣੇ ਪਰਿਵਾਰ, ਆਂਢ-ਗੁਆਂਢ ਅਤੇ ਅੱਗੋਂ ਜ਼ਿਲੇ ਅਤੇ ਰਾਜ ਨੂੰ ਇਸ ਦੇ ਹੋਰ ਫੈਲਣ ਤੋਂ ਰੋਕ ਲਵਾਂਗੇ। ਉਨਾਂ ਦੱਸਿਆ ਕਿ ਸੀ ਡੀ ਪੀ ਓਜ਼ ਰਾਹੀ ਜ਼ਿਲੇ ਵਿਚ ਕੰਮ ਕਰ ਰਹੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰ ਪਿੰਡ ਪਿੰਡ ਜਾ ਕੇ ਪੈਫਲੇਟ ਵੰਡਣ ਦੇ ਨਾਲ ਨਾਲ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਹੱਥ ਧੋਣ, ਜਨਤਰ ਥਾਵਾਂ ਤੇ ਥੁਕਣ ਤੋ ਗਰੇਜ ਕਰਨ, ਹੱਥ ਨਾ ਮਿਲਾਉਣ, ਬੇਵਜਾ ਘਰ ਤੋ ਬਾਹਰ ਨਾ ਨਿਕਲਣ ਸਬੰਧੀ ਵੀ ਜਾਗਰੂਕਤਾ ਫੈਲਾਈ ਜਾ ਰਹੀ ਹੈ।
       ਸ: ਢਿਲੋ ਨੇ  ਹਰ ਇੱਕ ਨੂੰ ਆਪਣੇ ਮੋਬਾਇਲ ‘ਤੇ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰਾਂ ਕਰਨ ਨਾਲ ਜੇਕਰ ਅਸੀਂ ਖੁਦ ਵੀ ਕਿਸੇ ਮੌਕੇ ਬਿਮਾਰੀ ਤੋਂ ਪੀੜਤ ਹੁੰਦੇ ਹਾਂ ਤਾਂ ਸਰਕਾਰ ਅਤੇ ਸਿਹਤ ਵਿਭਾਗ ਨੂੰ ‘ਸੰਪਰਕ ਲੱਭਣ’ (ਕਾਨਟੈਕਟ ਟਰੇਸਿੰਗ) ‘ਚ ਵੱਡੀ ਮੱਦਦ ਮਿਲਦੀ ਹੈ। ਉਨਾਂ ਦੱਸਿਆ ਕਿ ਕੋਵਾ ਐਪ ਡਾਊਨਲੋਡ ਕਰਨ ਬਾਅਦ ਜੇਕਰ ਮੋਬਾਇਲ ‘ਤੇ ਇੰਟਰਨੈਟ ਦੇ ਨਾਲ ਬਲੂਟੁੱਥ ਵੀ ਚਲਦਾ ਰਹੇ ਤਾਂ ਇਹ ਐਪ ਸਾਨੂੰ ਆਸ ਪਾਸ ਕੋਵਿਡ ਪੀੜਤ ਦੇ ਹੋਣ ਬਾਰੇ ਖਬਰਦਾਰ ਵੀ ਕਰਦੀ ਰਹਿੰਦੀ ਹੈ।
       ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਨਾਲ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਨ ਲਈ ਅਸੀਂ ਕੋਵਾ ਐਪ ਦੇ ਲੈਂਡਿੰਗ ਪੇਜ (ਵੀਡਿਓ ਵਾਲਾ ਪੇਜ) ‘ਤੇ ‘ਜੁਆਇਨ ਮਿਸ਼ਨ ਫ਼ਤਿਹ’ ਨੂੰ ਕਲਿਕ ਕਰਕੇ ਅਸੀਂ ਆਪਣੇ ਸ਼ਹਿਰ ਅਤੇ ਜ਼ਿਲੇ ਦਾ ਨਾਮ ਭਰ ਕੇ ਸਰਕਾਰ ਵੱਲੋਂ ਚਲਾਈ ‘ਮਿਸ਼ਨ ਯੋਧਾ’ ਮੁਕਾਬਲੇ ‘ਚ ਵੀ ਭਾਗ ਲੈ ਸਕਦੇ ਹਾਂ। ਅਸੀਂ ਆਪਣਾ ਰੈਫ਼ਰਲ ਕੋਡ ਅੱਗੇ ਆਪਣੇ ਜਾਣਕਾਰਾਂ ‘ਚ ਸਾਂਝਾ ਕਰਕੇ ਉਨਾਂ ਨੂੰ ਵੀ ਐਪ ‘ਤੇ ਮਿਸ਼ਨ ਫ਼ਤਿਹ ‘ਚ ਸ਼ਾਮਿਲ ਹੋਣ ਅਤੇ ਪ੍ਰਤੀਯੋਗਿਤਾ ‘ਚ ਭਾਗ ਲੈ ਕੇ ਆਪਣੇ ਅੰਕ ਵਧਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ। ਇਸ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਬਾਅਦ ‘ਚ ਟੀ-ਸ਼ਰਟਾਂ ਅਤੇ ਬੈਜ ਇਨਾਮ ਵਜੋਂ ਦਿੱਤੇ ਜਾਣਗੇ।
                               ————
ਕੈਪਸ਼ਨ : ਆਂਗਨਵਾੜੀ ਵਰਕਰਾਂ ਘਰ ਘਰ ਜਾ ਕੇ ਕੋਵਿਡ 19 ਬੀਮਾਰੀ ਤੋ ਬੱਚਣ ਸਬੰਧੀ ਪੈਫਲੈਟਾਂ ਦੀ ਵੰਡ ਕਰਦੀਆਂ ਹੋਈਆਂ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review