ਨਾਰਕੋਟਿਕਸ ਸੈੱਲ ਤਰਨਤਾਰਨ ਅਤੇ ਸੀ ਆਈ ਏ ਸਟਾਫ ਤਰਨਤਾਰਨ ਵੱਲੋਂ 5 ਨਜਾਇਜ਼ ਹਥਿਆਰਾਂ ਸਮੇਤ 5 ਦੋਸ਼ੀ ਗਿਰਫ਼ਤਾਰ ।
June 18th, 2020 | Post by :- | 200 Views
# ਨਾਰਕੋਟਿਕਸ ਸੈਲ ਤਰਨ ਤਾਰਨ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ 5 ਨਜਾਇਜ਼ ਹਥਿਆਰਾ ਸਮੇਤ ਪੰਜ ਦੋਸ਼ੀ ਗ੍ਰਿਫਤਾਰ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਮਾਨਯੋਗ ਸ੍ਰੀ ਧਰੁਵ ਦਹੀਆ IPS /ਐਸ.ਐਸ.ਪੀ ਤਰਨ ਤਾਰਨ ਜੀ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ.ਐਸ.ਆਈ ਗੁਰਦਿਆਲ ਸਿੰਘ ਇੰਚਾਰਜ਼ ਨਾਰਕੋਟਿਕਸ ਸੈਲ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਵੱਲੋਂ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪਾਲ ਸਿੰਘ ਵਾਸੀ ਮੁੰਡਾ ਪਿੰਡ ਥਾਣਾ ਚੋਹਲਾ ਸਾਹਿਬ ਅਤੇ ਸਮਸ਼ੇਰ ਸਿੰਘ ਉਰਫ ਜੋਨੀ ਪੁੱਤਰ ਅਮਰਜੀਤ ਸਿੰਘ ਵਾਸੀ ਬੰਗਾਲੀਪੁਰ ਥਾਣਾ ਸਰਹਾਲੀ ਨੂੰ ਕਾਬੂ ਕਰਕੇ ਉਹਨਾਂ ਪਾਸੋ ਇੱਕ ਬਰੇਟਾ ਪਿਸਟਲ 32 ਬੋਰ ਸਮੇਤ 17 ਰੋਂਦ ਜਿੰਦਾਂ ਅਤੇ ਇੱਕ ਦੇਸੀ ਪਿਸਤੋਲ 315 ਬੋਰ ਸਮੇਤ 7 ਰੋਂਦ ਜ਼ਿੰਦਾ ਬ੍ਰਾਮਦ ਕਰਕੇ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ।ਇਹ ਉਕਤ ਦੋਸ਼ੀ ਮੇਨ-ਹਾਈਵੇ ਪਰ ਗੱਡੀਆਂ ਖੋਹਣ ਦੀ ਵਾਰਦਾਤ ਨੂੰ ਵੀ ਅੰਨਜ਼ਾਮ ਦਿੰਦੇ ਸਨ।ਜਿੰਨਾ ਨੂੰ ਗ੍ਰਿਫਤਾਰ ਕਰਕੇ ਜ੍ਹਿਲਾ ਤਰਨ ਤਾਰਨ ਪੁਲਿਸ ਨੂੰ ਕਾਫੀ ਵੱਢੀ ਸਫਲਤਾ ਪ੍ਰਾਪਤ ਹੋਈ ਹੈ।ਇਸ ਦੇ ਨਾਲ ਹੀ ਸੀ.ਆਈ.ਏ ਸਟਾਫ ਦੇ ਇੰਚਾਰਜ਼ ਐਸ.ਆਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਗਰੂਪ ਸਿੰਘ ਉਰਫ ਰੂਪਾ ਪੁੱਤਰ ਬਲਜਿੰਦਰ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਅਤੇ ਗੁਰਦੇਵ ਸਿੰਘ ਉਰਫ ਨਿੱਕਾ ਉਰਫ ਚੌੜਾ ਪੁੱਤਰ ਸੁਖਦੇਵ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਨੂੰ ਕਾਬੂ ਕਰਕੇ ਜਗਰੂਪ ਸਿੰਘ ਉਰਫ ਰੂਪਾ ਪਾਸੋਂ ਇਕ ਪਿਸਟਲ 32 ਬੋਰ ਮੈਗਜ਼ੀਨ ਵਾਲਾ ਸਮੇਤ 03 ਰੋਂਦ ਜਿੰਦਾਂ 32 ਬੋਰ ਅਤੇ ਗੁਰਦੇਵ ਸਿੰਘ ਉਰਫ ਨਿੱਕਾ ਉਰਫ ਚੋੜਾ ਪਾਸੋਂ ਇਕ ਪਿਸਤੌਲ (ਦੇਸੀ) 315 ਬੋਰ ਸਮੇਤ ਇਕ ਰੋਂਦ ਜਿੰਦਾ ਬ੍ਰਾਮਦ ਕਰਕੇ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ।ਇਸ ਦੇ ਨਾਲ ਹੀ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮਨਜੀਤ ਸਿੰਘ ਉਰਫ ਮੰਨਾ ਪੁੱਤਰ ਸਵਿੰਦਰ ਸਿੰਘ ਵਾਸੀ ਝਾੜੂ ਨੰਗਲ ਥਾਣਾ ਖਲਚੀਆ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਪਿਸਤੌਲ (ਦੇਸੀ) 32 ਬੋਰ ਸਮੇਤ ਇਕ ਰੋਂਦ ਜਿੰਦਾ ਬ੍ਰਮਾਦ ਕਰਕੇ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।