ਬਠਿੰਡਾ ਵਿਚ ਕੋਵਿਡ 19 ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ -ਡੀਸੀ
June 17th, 2020 | Post by :- | 70 Views

ਬਠਿੰਡਾ, 17 ਜੂਨ ( ਬਾਲ ਕ੍ਰਿਸ਼ਨ ਸ਼ਰਮਾ )ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਬਿਮਾਰੀ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈਏਐਸ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇਸ ਨਾਲ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਘੱਟ ਤੋਂ ਘੱੱਟ ਬਾਹਰ ਨਿਕਲਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜੋ 5 ਲੋਕ ਪਾਜਿਟਿਵ ਆਏ ਹਨ ਉਨਾਂ ਵਿਚ 4 ਪੁਲਿਸ ਮੁਲਾਜ਼ਮ ਹਨ, ਅਤੇ ਇਕ ਵਿਅਕਤੀ ਫਰੀਦਾਬਾਦ ਤੋਂ ਪਰਤਿਆ ਸੀ। ਫਰੀਦਾਬਾਦ ਤੋਂ ਪਰਤਿਆ ਸਖ਼ਸ ਆਪਣੇ ਘਰ ਵਿਚ ਇਕਾਂਤਵਾਸ ਵਿਚ ਸੀ ਅਤੇ ਆਪਣੇ ਕੰਮ ਵਾਲੀ ਥਾਂ ਨਹੀਂ ਗਿਆ ਸੀ। ਪੰਜਾਂ ਵਿਚੋਂ ਤਿੰਨ ਪੁਰਸ਼ ਅਤੇ 2 ਔਰਤਾਂ ਹਨ ਅਤੇ ਸਾਰੇ ਬਾਲਗ ਹਨ।
ਇਸ ਸਬੰਧੀ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਦੱਸਿਆ ਕਿ 4 ਪੁਲਿਸ ਮੁਲਾਜਮਾਂ ਦੇ ਕਰੋਨਾ ਪਾਜਿਟਿਵ ਆਉਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਸਾਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ। ਜਿਸ ਤਹਿਤ ਲਗਭਗ 4 ਦਰਜਨ ਪੁਲਿਸ ਕਰਮਚਾਰੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਜਾ ਰਿਹਾ ਹੈ। ਮਹਿਲਾ ਥਾਣੇ ਦੇ ਸਾਰੇ ਸਟਾਫ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਅਤੇ ਥਾਣੇ ਨੂੰ ਸੈਨੇਟਾਈਜ ਕੀਤਾ ਜਾਵੇਗਾ। ਇੱਥੇ ਨਵੇਂ ਐਸਐਚਓ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਚਾਰਾਂ ਵਿਚੋਂ ਇਕ ਮੁਲਾਜਮ ਇਸ ਥਾਣੇ ਤੋਂ ਸੀ। ਇਸੇ ਤਰਾਂ ਇਕ ਮੁਲਾਜਮ ਵਰਧਮਾਨ ਚੌਕੀ ਨਾਲ ਸਬੰਧਤ ਸੀ ਜਿਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦ ਕਿ ਕੈਂਟ ਅਤੇ ਸਿਵਲ ਲਾਈਨ ਥਾਣੇ ਦਾ ਇਕ ਇਕ ਮੁਲਾਜਮ ਪਿੱਛਲੇ ਦਿਨੀ ਥਾਣੇ ਤੋਂ ਬਾਹਰ ਡਿਊਟੀ ਤੇ ਸੀ ਅਤੇ ਥਾਣੇ ਨਹੀਂ ਗਿਆ ਹੈ। ਫਿਰ ਵੀ ਇੰਨਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।