ਸੰਗਿਨੀ ਸਹੇਲੀ ਦੇ ਸਹਿਯੋਗ ਨਾਲ ਔਰਤਾਂ ਨੂੰ ਸੈਨਟੀਰੀ ਪੈਡ ਵੰਡੇ ।
June 17th, 2020 | Post by :- | 107 Views

ਸੰਗਿਨੀ ਸਹੇਲੀ ਦੇ ਸਹਿਯੋਗ ਨਾਲ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ

ਅੰਮ੍ਰਿਤਸਰ, 17 ਜੂਨ ( ਕੁਲਜੀਤ ਸਿੰਘ )-ਦਿੱਲੀ ਦੇ ਗੈਰ ਸਰਕਾਰੀ ਸੰਸਥਾ ਸੰਗਿਨੀ ਸਹੇਲੀ, ਜੋ ਕਿ ਦੇਸ਼ ਭਰ ਵਿਚ ਸਾਫ-ਸਫਾਈ ਦੇ ਵਿਸ਼ੇ ਉਤੇ ਕੰਮ ਕਰ ਰਹੀ ਹੈ, ਵੱਲੋਂ ਇਸ ਜਾਗਰੂਕਤਾ ਅਭਿਆਨ ਤਹਿਤ ਅੰਮ੍ਰਿਤਸਰ ਵਿਚ ਵੱਖ-ਵੱਖ ਸੰਸਥਾਵਾਂ ਵਿਚ ਰਹਿ ਰਹੀਆਂ 150 ਲੜਕੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ। ਇਹ ਜਾਣਕਾਰੀ ਦਿੰਦੇ ਸਮਾਜਿਕ ਸੁਰੱਖਿਆ ਅਧਿਕਾਰੀ ਸ. ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਸ੍ਰੀਮਤੀ ਅਮਨਪ੍ਰੀਤ (ਆਈ. ਆਰ. ਐਸ.), ਜੋ ਕਿ ਅੱਜ ਕੱਲ ਦਿੱਲੀ ਵਿਖੇ ਤਾਇਨਾਤ ਹਨ, ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਸ੍ਰੀਮਤੀ ਨੇਹਾ ਅਰੋੜਾ, ਸ੍ਰੀਮਤੀ ਪੂਜਾ ਅਰੋੜਾ ਅਤੇ ਸ੍ਰੀਮਤੀ ਰੀਤੂ ਖੇਰਾ ਵੱਲੋਂ ਖ਼ੁਦ ਆ ਕੇ ਇਹ ਸੇਵਾ ਕੀਤੀ ਗਈ। ਉਨਾਂ ਦੱਸਿਆ ਕਿ ਉਕਤ ਸੰਸਥਾ ਦੀ ਸੰਚਾਲਿਕਾ ਫੈਸ਼ਨ ਡਿਜ਼ਾਇਨਰ ਸ੍ਰੀਮਤੀ ਪ੍ਰੀਅਲ ਭਾਰਦਵਾਜ ਹਨ ਅਤੇ ਸੰਸਥਾ ਇਸ ਵੇਲੇ ਤੱਕ 11 ਰਾਜਾਂ ਵਿਚ ਸੈਨੇਟਰੀ ਪੈਡ ਵੰਡ ਚੁੱਕੀ ਹੈ। ਵਿਭਾਗ ਵੱਲੋਂ ਜਿਲਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਪਵਨਦੀਪ ਕੌਰ ਰੰਧਾਵਾ, ਸੁਪਰਡੈਂਟ ਸ੍ਰੀਮਤੀ ਆਸ਼ਾ ਰਾਣੀ ਅਤੇ ਸੁਪਰਡੈਂਟ ਮਨਪ੍ਰੀਤ ਕੌਰ ਨੇ ਲੋੜਵੰਦ ਲੜਕੀਆਂ ਤੱਕ ਪਹੁੰਚਣ ਵਿਚ ਸੰਸਥਾ ਦੇ ਮੈਂਬਰਾਂ ਦਾ ਸਾਥ ਦਿੱਤਾ। ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦੇ, ਜਦੋਂ ਕਿ ਜ਼ਿਆਦਾਤਰ ਲੋਕ ਰੋਜ਼ੀ-ਰੋਟੀ ਦੀ ਜ਼ਰੂਰਤ ਪੂਰੀ ਕਰਨ ਵਿਚ ਹੀ ਸੀਮਤ ਹੋ ਕੇ ਰਹਿ ਗਏ ਹਨ, ਦੀਆਂ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰ ਰਹੀਆਂ ਸੰਸਥਾ ਦਾ ਸਹਿਯੋਗ ਮਿਲਿਆ ਹੈ।

ਕੈਪਸ਼ਨ

ਸੰਗਿਨੀ ਸਹੇਲੀ ਦੀਆਂ ਮੈਬਰ ਵੱਖ-ਵੱਖ ਸੰਸਥਾਵਾਂ ਵਿਚ ਰਹਿ ਰਹੀਆਂ ਲੜਕੀਆਂ ਲਈ ਸੈਨੇਟਰੀ ਪੈਡ ਵੰਡਣ ਮੌਕੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।