ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਰਹਿਣ ਪਰ ਘਬਰਾਉਣ ਦੀ ਜ਼ਰੂਰਤ ਨਹੀਂ-ਜਿ਼ਲ੍ਹਾ ਖੇਤੀਬਾੜੀ ਅਫ਼ਸਰ
June 10th, 2020 | Post by :- | 88 Views

 

ਬਠਿੰਡਾ :(ਬਾਲ ਕ੍ਰਿਸ਼ਨ ਸ਼ਰਮਾ) ਕਿਸਾਨ ਟਿੱਡੀ ਦਲ ਦੇ ਹਮਲੇ ਤੋਂ ਸੁਚੇਤ ਰਹਿਣ ਪਰ ਘਬਰਾਉਣ ਦੀ ਜ਼ਰੂਰਤ ਨਹੀਂ। ਇਹ ਜਾਣਕਾਰੀ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸ: ਬਹਾਦਰ ਸਿੰਘ ਸਿੱਧੂ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਅਗੇਤੇ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਖੇਤੀਬਾੜੀ ਸਕੱਤਰ ਸ਼੍ਰੀ ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਬੀ ਸਿਰੀ ਨਿਵਾਸਨ ਡਿਪਟੀ ਕਮਿਸ਼ਨਰ, ਬਠਿੰਡਾ ਦੀ ਯੋਗ ਅਗਵਾਈ ਹੇਠ ਵਿਭਾਗ ਨੇ ਸੰਗਤ ਬਲਾਕ ਦੇ ਪਿੰਡ ਗਹਿਰੀ ਬੁੱਟਰ ਵਿਖੇ ਟਿੱਡੀ ਦਲ ਦੀ ਕੰਟਰੋਲ ਲਈ ਮੌਕ ਡਰਿਲ ਵੀ ਕਰ ਲਈ ਹੈ । ਡਾ. ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਨੇ ਇਸ ਸਮੇਂ ਦੱਸਿਆ ਕਿ ਵਿਭਾਗ ਨੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਲੋਰੋਪਾਈਰੀਫਾਸ ਅਤੇ ਡੈਲਟਾ ਮੈਥਰੀਲ ਜ਼ਹਿਰਾਂ ਦਾ ਪ੍ਰਬੰਧ ਕਰ ਲਿਆ ਗਿਆ। ਸ਼੍ਰੀ ਰਾਜਬੀਰ ਸਿੰਘ ਬਰਾੜ ਏ.ਡੀ.ਸੀ. ਜਨਰਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਮੁੱਖ ਵਿਭਾਗ ਨਾਲ ਇਸ ਸਬੰਧੀ ਮੀਟਿੰਗ ਹੋ ਚੁੱਕੀ ਹੈ ਅਤੇ ਟੀਮਾਂ ਦਾ ਗਠਨ ਕਰ ਦਿਤਾ ਗਿਆ ਹੈ।

ਹਰ ਇੱਕ ਵਿਭਾਗ ਦੇ ਨੋਡਲ ਅਫਸਰ ਆਪਸੀ ਤਾਲਮੇਲ ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦਾ ਵਟਸਐਪ ਗਰੁੱਪ ਬਣਾ ਲਿਆ ਗਿਆ ਹੈ। ਜ਼ਿਲ੍ਹੇ ਵਿੱਚ 1442 ਟਰੈਕਟਰ ਅਪਰੇਟਡ ਪਾਵਰ ਸਪਰੇਅ ਦੀ ਲਿਸਟ ਬਣਾ ਲਈ ਗਈ ਹੈ। ਇਸ ਤੋਂ ਇਲਾਵਾ ਬਾਗਬਾਨੀ ਵਿੱਚ 32 ਪਾਵਰ ਸਪਰੇਅਰ, ਯੂ.ਪੀ.ਐੱਲ ਕੰਪਨੀ ਦੇ 50 ਬੂਮ ਸਪਰੇਅਰ ਅਤੇ 4 ਏਰੋ ਬਲਾਸਟ ਵੀ ਤਿਆਰ ਹਨ। ਟਿੱਡੀ ਦਲ ਕਿਉਂਕਿ ਉੱਚਿਆਂ ਦਰਖਤਾਂ ਤੇ ਆ ਕੇ ਦਿਨ ਦੇ ਛਿਪਾਰ ਨਾਲ ਬੈਠ ਜਾਂਦਾ ਹੈ, ਇਸ ਲਈ ਜ਼ਿਲ੍ਹੇ ਦੀ ਫਾਇਰ ਬ੍ਰਿਗੇਡ ਵਿਭਾਗ ਨਾਲ ਰਾਬਤਾ ਹੈ ਅਤੇ ਜ਼ਿਲ੍ਹੇ ਵਿੱਚ ਕੁੱਲ 9 ਫਾਇਰ ਬ੍ਰਿਗੇਡ ਗੱਡੀਆਂ ਹਨ ਜਿਨ੍ਹਾਂ ਦੀ ਜ਼ਰੂਰਤ ਸਮੇਂ ਵਰਤੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਰੈਵਿਨਿਊ ਵਿਭਾਗ, ਡਿਵਲੈਪਮੈਂਟ ਵਿਭਾਗ, ਸਹਿਕਾਰਤਾ ਵਿਭਾਗਠ ਪੀ.ਏ.ਯੂ. ਰਿਜ਼ਨਲ ਸੈਂਟਰ, ਕੇ ਵੀ ਕੇ ਵਿਭਾਗ, ਪੰਜਾਬ ਪੁਲਿਸ ਵਿਭਾਗ, ਮੰਡੀ ਬੋਰਡ ਵਿਭਾਗ, ਬਾਗਬਾਨੀ ਵਿਭਾਗ, ਵਣ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਇਸ ਮੁਹਿੰਮ ਵਿੱਚ ਸ਼ਾਮਿਲ ਕੀਤੀ ਜਾ ਚੁੱਕਿਆ ਹੈ। ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਡਾ. ਡੂੰਗਰ ਸਿੰਘ ਬਰਾੜ, ਸਹਾਇਕ ਪੌਦ ਸੁਰੱਖਿਆ ਅਫਸਰ, ਬਠਿੰਡਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਚੁੱਕਾ ਹੈ ਜਿਸ ਦੇ ਨੰਬਰ 8775-33844 ਅਤੇ 94173-96906 ਹਨ।

ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਟਿੱਡੀ ਦਲ ਦਿਖਾਈ ਦਿੰਦਾ ਹੈ ਤਾਂ ਇਸ ਦੀ ਸੂਚਨਾ ਜਲਦ ਤੋਂ ਜਲਦ ਕੰਟਰੋਲ ਰੂਮ ਵਿੱਚ ਦਿੱਤੀ ਜਾਵੇ। ਇਸ ਮੌਕੇ ਡਾ. ਧਰਮਪਾਲ ਖੇਤੀਬਾੜੀ ਅਫਸਰ, ਸੰਗਤ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਟਿੱਡੀ ਦਲ ਨੂੰ ਆਪਣੇ ਖੇਤਾਂ/ਪਿੰਡਾਂ ਵਿੱਚ ਦਿਨ ਸਮੇਂ ਬੈਠਣ ਨਾ ਦੇਣ। ਇਸ ਲਈ ਰਵਾਇਤੀ ਤਰੀਕੇ ਜਿਵੇਂ ਪੀਪੇ ਖੜਕਾਉਣਾ ਜਾਂ ਉੱਚੀ ਆਵਾਜ ਵਿੱਚ ਸੰਗੀਤ ਚਲਾਉਣਾ ਜਾਂ ਟਰੈਕਟਰ ਦਾ ਸਲੈਂਸਰ ਉਤਾਰ ਕੇ ਆਵਾਜ ਕੀਤੀ ਜਾਵੇ ਤਾਂ ਜੋ ਟਿੱਡੀ ਦਲ ਦਿਨ ਸਮੇਂ ਤੁਹਾਡੇ ਖੇਤਾਂ ਵਿੱਚ ਨਾ ਬੈਠ ਸਕੇ।

ਇਸ ਮੌਕੇ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ, ਡਾ. ਕੰਵਲ ਕੁਮਾਰ ਜਿੰਦਲ, ਟਰੇਨਿੰਗ ਅਫਸਰ (ਮੇਲ), ਜਗਦੀਸ਼ ਸਿੰਘ, ਖੇਤੀਬਾੜੀ ਅਫਸਰ, ਸਾਰੇ ਖੇਤੀਬਾੜੀ ਅਫਸਰ ਅਤੇ ਬਲਜਿੰਦਰ ਸਿੰਘ ਏ.ਡੀ.ਓ., ਹਰਪ੍ਰੀਤ ਸ਼ਰਮਾ, ਏ.ਡੀ.ਓ., ਜਸਕਰਨ ਸਿੰਘ ਏ.ਡੀ.ਓ. ਡਾ. ਅਸਮਾਨਪ੍ਰੀਤ ਸਿੰਘ ਏ.ਡੀ.ਓ. ਵੀ ਮੌਜੂਦ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।