ਨਕਲੀ ਪੁਲਿਸ ਅਧਿਕਾਰੀ ਕੀਤਾ ਪੁਲਿਸ ਨੇ ਕਾਬੂ ।
June 10th, 2020 | Post by :- | 168 Views

ਕਮਿਸ਼ਨਰ_ਪੁਲਿਸ_ਅਮਿ੍ਤਸਰ ਵਿਖੇ ਨਕਲੀ ਆਈ.ਪੀ.ਐਸ ਪੁਲਿਸ ਅਧਿਕਾਰੀ ਅਸਲੀ ਪੁਲਿਸ ਨੇ ਕੀਤਾ ਕਾਬੂ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਥਾਣਾਂ ਇਸਲਾਮਾਬਾਦ ਦੀ ਪੁਲਿਸ ਵਲੋ ਇਕ ਨਕਲੀ ਆਈ.ਪੀ.ਐਸ ਪੁਲਿਸ ਅਧਿਕਾਰੀ ਨੂੰ ਕਾਬੂ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਥਾਣਾਂ ਮੁਖੀ ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਡੀ.ਸੀ.ਪੀ ਲਾਅ ਐਡ ਆਰਡਰ ਸ: ਜਗਮੋਹਨ ਸਿੰਘ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ ਅਤੇ ਏ.ਸੀ.ਪੀ ਸ: ਨਰਿੰਦਰ ਸਿੰਘ ਤੋ ਮਿਲੇ ਦਿਸ਼ਾ ਨਿਰਦੇਸ਼ਾ ਤਾਹਿਤ ਕਾਰਵਾਈ ਕਰਦਿਆ ਉਨਾਂ ਨੇ ਮਹਾਰਾਸ਼ਟਰ ਦੇ ਰਹਿਣ ਵਾਲੇ ਇਕ ਅਜਿਹੇ ਵਿਆਕਤੀ ਨੂੰ ਕਾਬੂ ਕੀਤਾ ਹੈ, ਜੋ ਆਪਣੇ ਆਪ ਨੂੰ ਆਈ.ਪੀ.ਐਸ ਅਧਿਕਾਰੀ ਦੱਸਕੇ ਭੋਲੇ ਭਾਲੇ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਮ ਦੇ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ। ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਇਸਲਾਮਾਬਾਦ ਦੇ ਰਹਿਣ ਵਾਲੇ ਇਕ ਦਿਲਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਾਮੀ ਵਿਆਕਤੀ ਨੇ ਸ਼ਕਾਇਤ ਦਰਜ ਕਰਵਾਈ ਸੀ ਕਿ ਉਹ ਐਕਸ਼ਿਜ ਬੈਕ ਖੰਡਵਾਲਾ ਵਿਖੇ ਬਤੌਰ ਡਿਪਟੀ ਮੈਨੇਜਰ ਲੱਗਾ ਹੋਇਆ ਹੈ, ਅਤੇ ਉਨਾਂ ਦੀ ਸ਼ਾਖਾ ਵਿੱਚ ਇਕ ਅਨੂ ਪ੍ਰਵੀਨ ਕੁਮਾਰ ਪਤਨੀ ਪ੍ਰਵੀਨ ਕੁਮਾਰ ਨਾਮ ਦੀ ਔਰਤ ਜੋ ਕਿ ਮੂਲ ਰੂਪ ਵਿੱਚ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਅਤੇ ਇਸ ਸਮੇ ਭੱਲ਼ਾ ਕਾਲੋਨੀ ਛੇਹਰਟਾ ਵਿਖੇ ਰਹਿ ਹੈ, ਦਾ ਖਾਤਾ ਚੱਲ ਰਿਹਾ ਹੈ। ਜਿਸ ਕਰਕੇ ਉਨਾਂ ਦੀ ਸ਼ਾਖਾ ਵਿੱਚ ਪ੍ਰਵੀਨ ਕੁਮਾਰ ਦਾ ਕਾਫੀ ਆਉਣਾ ਜਾਣਾ ਸੀ।

ਪੁਲਿਸ ਵਿੱਚ ਇੰਸਪੈਕਟਰ ਭਰਤੀ ਕਰਾਉਣ ਦੇ ਨਾਮ ‘ਤੇ ਮਾਰੀ ਸੀ ਠੱਗੀ

ਉਨਾਂ ਦੱਸਿਆ ਕਿ ਕੋਈ ਢੇਡ ਮਹੀਨਾ ਪਹਿਲਾ ਪ੍ਰਵੀਨ ਕੁਮਾਰ ਨੇ ਦਿਲਪ੍ਰੀਤ ਸਿੰਘ ਨੂੰ ਆਪਣੇ ਆਪ ਨੂੰ ਆਈ.ਪੀ.ਐਸ ਅਧਿਕਾਰੀ ਦਸਦਿਆ ਕਿਹਾ ਕਿ ਉਹ ਹੋਮ ਮਨਿਸ਼ਟਰੀ ਵਿੱਚ ਏ.ਡੀ.ਜੀ.ਪੀ ਸੈਟਰਲ ਕਰਾਈਮ ਵਜੋ ਤਾਇਨਾਤ ਹੈ , ਅਤੇ ਉਹ ਉਸ ਨੂੰ ਇੰਟਲੀਜੈਸ ਵਿੱਚ ਇੰਸਪੈਕਟਰ ਵਜੋ ਭਰਤੀ ਕਰਵਾ ਸਕਦਾ ਹੈ। ਜਿਸ ਨੇ ਆਪਣਾ ਵਿਜਟਿੰਗ ਦੇਦਿਆਂ ਆਈ ਕਾਰਡ ਵੀ ਵਿਖਾਇਆ ਜਿਸ ਤੇ ਦਿਲਪ੍ਰੀਤ ਉਸਦੇ ਬਹਿਕਾਵੇ ਵਿੱਚ ਆ ਗਿਆ ਤੇ ਬਤੌਰ ਇੰਸਪੈਕਟਰ ਭਰਤੀ ਹੋਣ ਲਈ 15 ਲੱਖ ਵਿੱਚ ਸੌਦਾ ਕਰ ਲਿਆ । ਜਿਸ ਵਿੱਚੋ ਪ੍ਰਵੀਨ ਕੁਮਾਰ ਨੇ ਇਕ ਵਾਰ 60,000 ਅਤੇ ਇਕ ਵਾਰ ਇਕ ਲੱਖ ਰੁਪਏ ਲਏ । ਜਿਸ ਤੋ ਬਾਅਦ ਦਿਲਪ੍ਰੀਤ ਵਲੋ ਜਦ ਉਸ ਨੂੰ ਵਾਰ ਵਾਰ ਫੋਨ ਕੀਤੇ ਗਏ ਤਾਂ ਉਸ ਵਲੋ ਫੋਨ ਨਾ ਚੁੱਕੇ ਜਾਣ ਤੇ ਉਸ ਨੂੰ ਸ਼ੱਕ ਹੋਇਆ ਤਾਂ ਜਦ ਉਸ ਨੇ ਹੋਰ ਲੋਕਾਂ ਤੋ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗ ਕਿਸਮ ਦਾ ਵਿਆਕਤੀ ਹੈ ਅਤੇ ਉਸ ਉਪਰ ਪਹਿਲਾਂ ਵੀ ਕਈ ਕੇਸ ਦਰਜ ਹਨ।

ਜਿਸ ਦੀ ਸ਼ਕਾਇਤ ਦੇ ਅਧਾਰ ‘ਤੇ ਪੁਲਿਸ ਵਲੋ ਕੇਸ ਦਰਜ ਕਰਕੇ ਉਸ ਨਕਲੀ ਆਈ.ਪੀ.ਐਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈਕੇ ਉਸ ਪਾਸੋ ਜਾਅਲੀ ਆਈ ਕਾਰਡ, ਪੈਨ ਕਾਰਡ ਫੋਨ ਅਤੇ ਕਾਰ ਆਦਿ ਬ੍ਰਾਮਦ ਕੀਤੇ ਗਏ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਿਲ ਕਰਕੇ ਪੁਛਗਿਛ ਕੀਤੀ ਜਾਏਗੀ ਕਿ ਉਹ ਹੁਣ ਤੱਕ ਕਿੰਨੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।