ਤਰਨਤਾਰਨ ਪੁਲਿਸ ਵੱਲੋਂ ਕਿੰਦਰ ਦੀ ਕੀਮਤ ਲੱਗਭਗ 1ਕਰੋੜ ,98 ਲੱਖ,35 ਹਜ਼ਾਰ ਰੁਪਏ ਦੀ ਜਾਇਦਾਦ ਕੀਤੀ ਗਈ ਫਰੀਜ਼।
June 10th, 2020 | Post by :- | 128 Views

# ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਕਿੰਦਰਬੀਰ ਸਿੰਘ ਉਰਫ ਸੰਨੀ ਦੀ ਕੀਮਤ ਲਗਭੱਗ 1 ਕਰੋੜ 98 ਲੱਖ ,35 ਹਜ਼ਾਰ ਰੁਪਏ ਦੀ ਕੀਤੀ ਗਈ ਜਾਇਦਾਦ ਫਰੀਜ਼।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਮਾਨਯੋਗ ਸ੍ਰੀ ਧਰੁਵ ਦਹੀਆ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਡੀ.ਐਸ.ਪੀ ਡੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋ ਨਸ਼ਾ ਤਸਕਰ ਕਿੰਦਰਬੀਰ ਸਿੰਘ ਉਰਫ ਸੰਨੀ ਪੁੱਤਰ ਪਲਵਿੰਦਰ ਸਿੰਘ ਵਾਸੀ ਡਿਆਲ ਰਾਜਪੂਤਾਂ ਥਾਣਾ ਸਦਰ ਤਰਨ ਤਾਰਨ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।ਜਿਸ ਦੇ ਖਿਲਾਫ ਮੁੱਕਦਮਾ ਨੰਬਰ 146 ਮਿਤੀ 08-05-2014 ਜੁਰਮ 21/61/85 NDPS ACT PS ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਹੋਇਆ ਸੀ।ਜਿਸ ਵਿੱਚ ਕੁੱਲ ਰਿਕਵਰੀ 1 ਕਿਲੋ 500 ਗ੍ਰਾਮ ਹੈਰੋਇਨ ਅਤੇ ਅੱਧਾ ਕਿਲੋ ਅਫੀਮ ਸੀ। ਜਿਸ ਦੇ ਇੱਕ ਘਰ ਨੂੰ ਫਰੀਜ਼ ਕੀਤਾ ਗਿਆ ਜਿਸ ਦੀ ਕੁੱਲ ਰਕਮ 99 ਲੱਖ 10 ਹਜ਼ਾਰ ਰੁਪਏ ਬਣਦੀ ਹੈ ਅਤੇ 39 ਕਨਾਲ 14 ਮਰਲੇ ਜ਼ਮੀਨ ਨੂੰ ਫਰੀਜ਼ ਕੀਤਾ ਗਿਆ ਜਿਸ ਦੀ ਕੁੱਲ ਰਕਮ 99 ਲੱਖ 25 ਹਜ਼ਾਰ ਰੁਪਏ ਬਣਦੀ ਹੈ ।ਜੋ ਦੋਵਾਂ ਦੀ ਕੁੱਲ ਰਕਮ 1 ਕਰੋੜ 98 ਲੱਖ , 35 ਹਜ਼ਾਰ ਰੁਪਏ ਬਣਦੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।