ਅੰਮ੍ਰਿਤਸਰ ਪੁਲਿਸ ਨੇ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ ,3 ਕਾਬੂ ।
June 9th, 2020 | Post by :- | 148 Views

ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ 3 ਗਿਰਫ਼ਤਾਰ ।
ਜੰਡਿਆਲਾ ਗੁਰੁ ਕੁਲਜੀਤ ਸਿੰਘ
ਕਮਿਸ਼ਨਰ_ਪੁਲਿਸ_ਅਮਿ੍ਤਸਰ 6 ਜੂਨ ਨੂੰ ਥਾਣਾਂ ਇਸਲਾਮਾਬਾਦ ਹੇਠ ਆਂਉਦੇ ਇਲਾਕਾ ਕਿਸ਼ਨ ਕੋਟ ਦੇ ਇਕ ਰਮੇਸ਼ ਕੁਮਾਰ ਨਾਮੀ ਵਿਆਕਤੀ ਦੇ ਹੋਏ ਅੰਨੇ ਕਤਲ ਦੀ ਗੁਥੀ ਸੁਲਝਾਅ ਲਏ ਜਾਣ ਦਾ ਦਾਅਵਾ ਕਰਦਿਆ ਥਾਣਾਂ ਇਸਲਾਮਾਬਾਦ ਦੇ ਐਸ.ਐਚ.ਓ ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਰਮੇਸ਼ ਕੁਮਾਰ ਉਰਫ ਵਿੱਕੀ ਪੁੱਤਰ ਨੈਤ ਮਸੀਹ ਵਾਸੀ ਨੀਵੀ ਅਬਾਦੀ ਦੇ ਹੋਏ ਕਤਲ ਤੋ ਬਾਅਦ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ ਅਤੇ ਏ.ਸੀ.ਪੀ ਸ: ਨਰਿੰਦਰ ਸਿੰਘ ਤੋ ਮਿਲੇ ਨਿਰਦੇਸ਼ਾ ਤੇ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਆਕਤੀਆ ਨੂੰ ਉਨਾਂ ਵਲੋ ਕਤਲ ਦੌਰਾਨ ਵਰਤੀ ਸਬਜੀ ਕੱਟਣ ਵਾਲੀ ਛਰੀ ਤੇ ਪਿਲਰ ਸਮੇਤ ਕਾਬੂ ਕਰ ਲਿਆ ਗਿਆ ਹੈ।ਇਕ ਪੱਤਰਕਾਰ ਸੰਮੇਲਨ ਦੌਰਾਨ ਉਨਾਂ ਨੇ ਦੱਸਿਆ ਕਿ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਹੋਰ ਨਹੀ ਸਗੋ ਮ੍ਰਿਤਕ ਦੇ ਦੋਸਤ ਹੀ ਨਿਕਲੇ ਹਨ।ਜਿੰਨਾ ਨੇ ਕਤਲ ਕਰਨ ਤੋ ਪਹਿਲਾ ਮ੍ਰਿਤਕ ਨਾਲ ਸ਼ਰਾਬ ਪੀਤੀ ਤੇ ਫਿਰ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਅੱਗ ਲਗਾਕੇ ਸਬੂਤ ਮਿਟਾਉਣ ਦੀ ਕੋਸ਼ਿਸ ਕਰਕੇ ਫਰਾਰ ਹੋ ਗਏ । ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇ ਉਨਾਂ ਪਾਸ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸਦਾ ਭਰਾ ਵਿੱਕੀ ਜੋਕਿ ਘਰ ਵਿੱਚ ਹੀ ਆਰਟੀਫੀਸ਼ੀਅਲ ਜਿਊਲਰੀ ਬਨਾਉਣ ਦਾ ਕੰਮ ਕਰਦਾ ਸੀ ਤੇ ਉਸ ਨੇ ਸੰਜੀਵ ਕੁਮਾਰ ਵਾਸੀ ਅਦਰਸ਼ ਨਗਰ, ਵਰਿੰਦਰ ਕੁਮਾਰ ਵਿਕੀ ਇਸਲਾਮਾਬਾਦ, ਪਵਨ ਕੁਮਾਰ ਉਰਫ ਬਬਲਾ ਵਾਸੀ ਹਰੀਪੁਰਾ ਪਾਸੋ ਪੈਸੇ ਲੈਣੇ ਸਨ, ਜਿਸ ਸਬੰਧੀ ਉਸ ਨੇ ਦੱਸਿਆ ਸੀ ਕਿ ਇਹ ਖਤਰਨਾਕ ਕਿਸਮ ਦੇ ਵਿਆਕਤੀ ਹਨ ਅਤੇ ਮੇਰਾ ਕਦੇ ਵੀ ਨੁਕਸਾਨ ਕਰ ਸਕਦੇ ਹਨ।

ਜਿਸ ਅਧਾਰ ‘ਤੇ ਜਦ ਪੁਲਿਸ ਨੇ ਮ੍ਰਿਤਕ ਦੀ ਭੈਣ ਵਲੋ ਵਰਨਣ ਕੀਤੇ ਉਕਤ ਸਾਰੇ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈਕੇ ਪੁਛਗਿਛ ਕੀਤੀ ਤਾਂ ਉਨਾ ਨੇ ਮੰਨਿਆ ਕਿ ਕਤਲ ਤੋ ਪਹਿਲਾਂ ਉਨਾ ਨੇ ਮ੍ਰਿਤਕਦੇ ਘਰ ਸ਼ਰਾਬ ਪੀਤੀ ਤੇ ਭੰਗੜੇ ਵੀ ਪਾਏ ਕਿਉਕਿ ਉਸਦੇ ਘਰ ਵਾਲੇ ਕਿਧਰੇ ਗਏ ਹੋਏ ਸਨ। ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਸ਼ਰਾਬ ਪੀਕੇ ਦੋਸ਼ੀਆ ਨੇ ਜਦ ਮ੍ਰਿਤਕ ਤੋ ਹੋਰ ਪੈਸਿਆ ਦੀ ਮੰਗ ਕੀਤੀ ਤਾਂ ਉਸ ਵਲੋ ਪਹਿਲਾ ਲਏ ਪੈਸਿਆ ਦੀ ਮੰਗ ਕਰਨ ਤੇ ਉਨਾਂ ਦਾ ਤਤਕਾਰ ਇਸ ਹੱਦ ਤੱਕ ਵੱਧ ਗਿਆ ਕਿ ਉਨਾ ਨੇ ਫਲ ਸਬਜੀਆ ਕੱਟਣ ਵਾਲੀਆ ਛੁਰੀਆ ਤੇ ਪਿੱਲਰਾ ਨਾਲ ਉਸਦਾ ਕਤਲ ਕਰਕੇ ਪਿਛਲੇ ਕਮਰੇ ਵਿੱਚ ਲਿਜਾਅ ਕੇ ਅੱਗ ਲਗਾਉਣ ਤੋ ਬਾਅਦ ਥ੍ਰੀਵੀਲਰ ਤੇ ਫਰਾਰ ਹੋ ਗਏ , ਜਿਸ ਨੂੰ ਵੀ ਮ੍ਰਿਤਕਾਂ ਸਮੇਤ ਕਬਜੇ ਵਿੱਚ ਲੈ ਲਿਆ ਗਿਆ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।