ਨਰਕੋਟਿਕਸ ਸੈਲ ਤਰਨਤਾਰਨ ਵੱਲੋਂ ਹਿੰਦੋਸਤਾਨ -ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ 9 ਕਿਲੋ 120 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਗਿਰਫ਼ਤਾਰ ।
June 9th, 2020 | Post by :- | 153 Views

ਨਾਰਕੋਟਿਕਸ ਸੈਲ ਤਰਨ ਤਾਰਨ ਵੱਲੋਂ ਹਿੰਦੋਸਤਾਨ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ 9 ਕਿਲੋ 120 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀ ਗ੍ਰਿਫਤਾਰ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਮਾਨਯੋਗ ਸ੍ਰੀ ਧਰੁਵ ਦਹੀਆ IPS /ਐਸ.ਐਸ.ਪੀ ਤਰਨ ਤਾਰਨ ਜੀ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕਮਲਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਜ੍ਹਿਲਾ ਤਰਨ ਤਾਰਨ ਨਾਰਕੋਟਿਕਸ ਸੈਲ ਦੇ ਇੰਚਾਰਜ਼ ਏ.ਐਸ.ਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਹਿੰਦੋਸਤਾਨ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ 9 ਕਿਲੋ 120 ਗ੍ਰਾਮ ਹੈਰੋਇਨ ਬ੍ਰਮਾਦ ਕਰਕੇ ਹੈਰੋਇਨ ਨੂੰ ਲਿਆਉਣ ਵਾਲੇ ਦੋਸ਼ੀ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਸਾਹਿਬ ਸਿੰਘ ਉਰਫ ਭੱਕੀ ਪੁੱਤਰ ਘੁੱਕ ਸਿੰਘ ਵਾਸੀਆਨ ਪਿੰਡ ਡੱਲ ਥਾਣਾ ਖਾਲੜਾ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ।ਇਸ ਦੇ ਨਾਲ ਹੀ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਮਿਤੀ 01-01-2020 ਤੋਂ ਲੈ ਕੇ ਹੁਣ ਤੱਕ ਕੁੱਲ 52 ਕਿਲੋ 199 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਲੱਗੇ ਲਾਕਡਾਊਨ ਦੌਰਾਨ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਕੁੱਲ 37 ਕਿਲੋ 58 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ।ਜ੍ਹਿਲਾ ਤਰਨ ਤਾਰਨ ਦੇ ਐਸ.ਐਸ.ਪੀ ਸਾਹਿਬ ਜੀ ਦਾ ਸੰਦੇਸ਼ ਹੈ ਕਿ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ।ਇਸ ਸਬੰਧੀ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਜ਼ੀਰੋ ਟਾਲਰੇਸ ਵਰਤੀ ਜਾ ਰਹੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।