ਪਟਿਆਲਾ ਪੁਲਿਸ ਵੱਲੋਂ ਕਾਰ ਡਕੈਤੀ ਦੀ ਵਾਰਦਾਤ ਮਹਿਜ਼ ਦੋ ਦਿਨਾਂ ਵਿੱਚ ਕੀਤਾ ਗਿਆ ਟਰੇਸ ।
June 6th, 2020 | Post by :- | 109 Views

ਪਟਿਆਲ਼ਾ ਪੁਲਿਸ ਵੱਲੋਂ ਕਾਰ ਡਕੈਤੀ ਦੀ ਵਾਰਦਾਤ ਨੂੰ ਮਹਿਜ਼ 02 ਦਿਨਾਂ ਵਿੱਚ ਕੀਤਾ ਗਿਆ ਟਰੇਸ, ਕਾਰ ਸਵਾਰ ਨੂੰ ਗੋਲੀਆਂ ਮਾਰਕੇ ਬ੍ਰੀਜ਼ਾ ਕਾਰ ਦੀ ਕੀਤੀ ਗਈ ਸੀ ਖੋਹ ।
ਪਟਿਆਲਾ ਕੁਲਜੀਤ ਸਿੰਘ

ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਮਿਤੀ 02.06.2020 ਨੂੰ ਕਿਸੇ ਨਾਮਲੂਮ ਵਿਅਕਤੀ ਵੱਲੋਂ ਲਿਫਟ ਮੰਗਣ ਦਾ ਬਹਾਨਾ ਲਗਾਕੇ, ਆਦਰਸ਼ ਕਾਲਜ ਸਮਾਣਾ ਪਾਸ ਕਾਰ ਸਵਾਰ ਦੇ ਗੋਲੀਆਂ ਮਾਰਕੇ, ਕਾਰ ਦੀ ਖੋਹ ਕੀਤੀ ਗਈ ਸੀ।

ਜਿਸ ਤੇ ਨਾਮਲੂਮ ਦੋਸ਼ੀ ਦੇ ਖਿਲਾਫ ਮੁੱਕਦਮਾ ਥਾਣਾ ਸਦਰ ਸਮਾਣਾ ਦਰਜ ਕਰਕੇ, ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੀ ਹਰਮੀਤ ਸਿੰਘ ਹੁੰਦਲ ਐਸ.ਪੀ/ਇੰਨਵੈਸਟੀਗੇਸ਼ਨ ਦੀ ਅਗਵਾਈ ਹੇਠ, ਸ਼੍ਰੀ ਪਲਵਿੰਦਰ ਚੀਮਾ ਐਸ.ਪੀ/ਟ੍ਰੈਫਿਕ, ਸ਼੍ਰੀ ਜਸਵੰਤ ਸਿੰਘ DSP Samana, Insp ਰਣਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸਮਾਣਾ, Insp ਸ਼ਮਿੰਦਰ ਸਿੰਘ I/C CIA ਸਟਾਫ ਪਟਿਆਲ਼ਾ ਅਤੇ SI ਕਰਨੈਲ ਸਿੰਘ I/C CIA ਸਟਾਫ ਸਮਾਣਾ ਦੀਆਂ ਵੱਖ ਵੱਖ 02 ਟੀਮਾਂ ਗਠਿਤ ਕੀਤੀਆਂ ਗਈਆ।

ਇਸੇ ਤਹਿਤ ਇਨ੍ਹਾਂ ਟੀਮਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫਤੀਸ਼ ਕੀਤੀ ਗਈ ਅਤੇ ਦਿਨ ਰਾਤ ਮਿਹਨਤ ਦੀ ਸਦਕਾ ਪਟਿਆਲ਼ਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਸਦਰ ਸਮਾਣਾ ਅਤੇ CIA ਸਮਾਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 04.06.2020 ਨੂੰ ਪਿੰਡ ਅਸਮਾਨਪੁਰ ਤੋਂ ਬਿਨਾ ਨੰਬਰ ਪਲੇਟਾਂ ਤੋਂ ਬ੍ਰੀਜ਼ਾ ਕਾਰ ਵਿੱਚ ਸਵਾਰ ਦੋਸ਼ੀ ਗੁਰਪ੍ਰੀਤ ਸਿੰਘ @ ਗੁਰੀ ਨੂੰ ਕਾਬੂ ਕੀਤਾ ਅਤੇ ਉਸ ਪਾਸੋਂ ਖੋਹ ਕੀਤੀ ਬ੍ਰੀਜ਼ਾ ਕਾਰ ਅਤੇ ਇਕ ਦੇਸੀ ਪਿਸਤੌਲ 12 ਬੋਰ ਸਮੇਤ 03 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।