ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ :ਸੀਚੇਵਾਲ ।
September 6th, 2019 | Post by :- | 158 Views

ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ
ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਦੀ ਕੀਤੀ ਤਿਆਰੀ
ਤਿੰਨ ਲੱਖ ਤੋਂ ਵੱਧ ਮਿੱਟੀ ਦੇ ਬੋਰਿਆਂ ਨਾਲ ਬੰਨਿਆ ਜਾਨੀਆ ਚਾਹਲ ਵਾਲਾ ਬੰਨ
ਸੁਲਤਾਨਪੁਰ ਲੋਧੀ, 6 ਸਤੰਬਰ ਕੁਲਜੀਤ ਸਿੰਘ
ਜਾਨੀਆ ਚਾਹਲ ਨੇੜੇ ਪਏ ਧੁੱਸੀ ਬੰਨ ਦੇ ਪਾੜ ਨੂੰ 10 ਦਿਨਾਂ ਦੇ ਅੰਦਰ ਹੀ ਅਣਥੱਕ ਮਿਹਨਤ ਨਾਲ ਬੰਨ ਲਿਆ ਗਿਆ ਸੀ। ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਲਿਆਉਣ ਦੀ ਸ਼ੋਸ਼ਲ ਮੀਡੀਆ ‘ਤੇ ਕੀਤੀ ਗਈ ਅਪੀਲ ਦਾ ਏਨਾ ਅਸਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਜਾਨੀਆ ਚਾਹਲ ਦੇ ਬੰਨ ਵੱਲ ਵਹੀਰਾਂ ਘੱਤ ਲਈਆਂ ਹਨ। ਹੁਣ ਏਥੇ ਮਿੱਟੀ ਦੇ ਬੋਰਿਆ ਦੀ ਏਨੀ ਲੋੜ ਨਹੀਂ ਜਿੰਨ੍ਹੀ ਮਿੱਟੀ ਦੀ ਲੋੜ ਹੈ।
ਬੰਨ ਦੀ ਮਜ਼ਬੂਤੀ ਤੱਕ ਸੇਵਾ ਚੱਲਦੀ ਰਹੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿੱਥੇ ਲੋਕ ਮਿੱਟੀ ਲੈਕੇ ਆ ਰਹੇ ਹਨ ਉਥੇ ਪੀੜਤਾਂ ਲਈ ਨਿੱਤ ਵਰਤੋਂ ਦਾ ਸਮਾਨ ਵੀ ਵੱਡੀ ਪੱਧਰ ‘ਤੇ ਆ ਰਿਹਾ ਹੈ।ਇਸ ਵਰਤਾਰੇ ਨਾਲ ਪੰਜਾਬੀਅਤ ਦਾ ਝਲਕਾਰਾ ਸਪੱਸ਼ਟ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ। ਜਿੰਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਹੜ੍ਹ ਨਾਲ ਮਿੱਟੀ ‘ਤੇ ਰੇਤਾ ਭਰ ਗਏ ਹਨ ਉਨ੍ਹਾਂ ਦੀ ਜ਼ਮੀਨ ਵਾਹੀਯੋਗ ਬਣਾਉਣ ਵਿੱਚ ਮੱਦਦ ਕੀਤੀ ਜਾਵੇਗੀ ਤੇ ਇਲਾਕੇ ਦੇ ਟ੍ਰੈਕਟਰ ਟਰਾਲੀਆਂ ਇੱਕਠੀਆਂ ਕਰਕੇ ਖੇਤਾਂ ਵਿੱਚੋਂ ਰੇਤਾ ਚੁੱਕੀ ਜਾਵੇਗੀ ਤਾਂ ਜੋ ਕਣਕ ਤੱਕ ਖੇਤ ਤਿਆਰ ਹੋ ਸਕਣ ਤੇ ਕਿਸਾਨ ਕਣਕ ਬੀਜਣ ਦੇ ਸਮਰੱਥ ਹੋ ਸਕਣ।ਜਾਨੀਆ ਚਾਹਲ ਪਿੰਡ ਦੇ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ 1988 ਵਿੱਚ ਹੜ੍ਹ ਆਏ ਸਨ ਉਦੋਂ ਵੀ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਤੇ ਸਰਕਾਰੀ ਪੱਧਰ ‘ਤੇ ਕੋਈ ਬਹੁਤੇ ਯਤਨ ਨਹੀਂ ਸੀ ਕੀਤੇ ਗਏ ਜਿਸ ਕਾਰਨ ਕਿਸਾਨ ਉਦੋਂ ਕਣਕ ਨਹੀਂ ਸੀ ਬੀਜ ਸਕੇ। 1988 ਵਿੱਚ ਹੜ੍ਹ ਸਤੰਬਰ ਮਹੀਨੇ ਵਿੱਚ ਆਇਆ ਸੀ ਤੇ ਜਿੱਥੇ ਪਾੜ ਪਿਆ ਸੀ ਉਹ ਫਰਵਰੀ 1989 ਤੱਕ ਵੀ ਨਹੀਂ ਸੀ ਬੱਝਾ।
ਪੰਜਾਬ ਦੇ ਲੋਕਾਂ ਨੇ ਸਿਰਫ਼ 10 ਦਿਨਾਂ ਦੇ ਅੰਦਰ ਹੀ ਬੰਨ ਬਣਾ ਕੇ ਵੱਡੀ ਰਾਹਤ ਪਹੁੰਚਾਈ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।