ਰਿਫਾਇਨਰੀ ਨਾਲ ਜੁੜੀਆਂ ਕੰਪਨੀਆਂ ਵਿਚ ਵੱਖ ਵੱਖ ਅਸਾਮੀਆਂ ਉਪਲਬੱਧ
June 5th, 2020 | Post by :- | 82 Views

ਚਾਹਵਾਨ ਜ਼ਿਲਾ ਰੋਜਗਾਰ ਤੇ ਕਾਰੋਬਾਰ ਬਿਓਰੋ ਨਾਲ ਕਰਨ ਸੰਪਰਕ
ਬਠਿੰਡਾ, 5 ਜੂਨ ( ਬਾਲ ਕ੍ਰਿਸ਼ਨ ਸ਼ਰਮਾ )ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਬਠਿੰਡਾ ਵੱਲੋਂ ਕੋਵਿਡ-19 ਦੇ ਪ੍ਰਭਾਵ ਨੂੰ ਵੇਖਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਵੱਲੋਂ ਦੱਸਿਆ ਗਿਆ ਕਿ ਦਫਤਰ ਵੱਲੋਂ

ਪ੍ਰਾਰਥੀਆਂ ਦੀ ਆਨਲਾਇਨ ਕੌਸ਼ਲਿੰਗ ਕੀਤੀ ਜਾ ਰਹੀ ਹੈ। ਸ਼੍ਰੀ ਅੰਕੁਰਵੀਰ ਅਰੋੜਾ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਪ੍ਰਾਰਥੀਆਂ ਨੂੰ ਵੱਖੋ-ਵੱਖਰੇ ਕੈਰੀਅਰ ਚੁਣਨ ਦੇ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਬਿਊਰੋ ਦੇ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਬੇਰੋਜਗਾਰਾ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ

ਬਠਿੰਡਾ ਨਾਲ ਜੁੜੀਆਂ ਕੰਪਨੀਆਂ ਨਾਲ ਟਾਈ ਅਪ ਕਰਕੇ ਵੱਖੋ-ਵੱਖਰੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ, ਜਿਸ ਅਧੀਨ ਉਸਾਰੀ ਦੇ ਕੰਮਾਂ ਲਈ ਵੱਖ-ਵੱਖ ਕੰਪਨੀਆਂ ਦੁਆਰਾ ਵੈਲਡਰ, ਰਾਜ ਮਿਸਤਰੀ, ਕਾਰਪੇਂਟਰ, ਪੇਂਟਰ, ਸਟੀਲਵਾਈਡਰ, ਇਲੈਕਟ੍ਰੀਸਿਅਨ, ਗਰਾਇਡਰ, ਗੈਸ ਕਟਰ, ਰਿਗਰ, ਪਾਇਪ ਫਿਟਰ, ਫਿਟਰ, ਖਲਾਸੀ, ਮਿਲਫਿਟਰ, ਹੈਲਪਰ, ਸਿਵਲ ਵਰਕਰ ਅਤੇ ਅਨਸਕਿਲਿਡ ਵਰਕਰ ਦੀ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣਾ ਬਾਇਓਡਾਟਾ ਈਮੇਲ ਆਈ.ਡੀ. ghargharrozgar.bti@gmail.com ਤੇ ਭੇਜ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 77196-81908 ਤੇ ਸੰਪਰਕ ਕੀਤਾ ਜਾ ਸਕਦਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।