ਮਿਸ਼ਨ ਫਤਹਿ ਤਹਿਤ ਇੰਡੀਅਨ ਸਪੋਰਟਸ ਜਿੰਮ ਨੇ ਲਗਾਇਆ ਖੂਨਦਾਨ ਕੈਂਪ ।
June 4th, 2020 | Post by :- | 93 Views

ਮਿਸ਼ਨ ਫਤਿਹ ਤਹਿਤ ਇੰਡੀਅਨ ਸਪੋਰਟਸ ਜਿੰਮ ਨੇ ਲਗਾਇਆ ਗਿਆ ਖੂਨਦਾਨ ਕੈਂਪ

ਅੰਮ੍ਰਿਤਸਰ, 4 ਜੂਨ ( ਕੁਲਜੀਤ ਸਿੰਘ )-ਕੋਵਿਡ ਸੰਕਟ ਦੇ ਚੱਲਦੇ ਬਲੱਡ ਬੈਂਕ ਦੀ ਖੂਨ ਦੀ ਲੋੜ ਪੂਰੀ ਕਰਨ ਲਈ ਮਿਸ਼ਨ ਫਤਿਹ ਤਹਿਤ ਇੰਡੀਅਨ ਸੋਪਰਟਸ ਜਿੰਮ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਹਿਯੋਗ ਨਾਲ ਕ੍ਰਿਪਾਲ ਕਲੋਨੀ ਮਜੀਠਾ ਰੋਡ ਵਿਖੇ ਖੂਨਦਾਨ ਕੈਂਪ ਲਗਾ ਕੇ 60 ਯੂਨਿਟ ਖੂਨ ਦਾ ਯੋਗਦਾਨ ਪਾਇਆ ਹੈ। ਡਾ. ਨੀਰਜ ਸ਼ਰਮਾ ਇੰਚਾਰਜ ਬਲੱਡ ਬੈਂਕ ਨੇ ਦੱਸਿਆ ਕਿ ਲਗਤਾਰ ਕਰਫਿਊ ਤੇ ਲਾਕ ਡਾਊਨ ਦੇ ਕਾਰਨ ਬੈਂਕ ਵਿਚ ਖੂਨ ਦਾ ਸਟਾਕ ਬਣਾਈ ਰੱਖਣ ਲਈ ਗੈਰ ਸਰਕਾਰੀ ਸੰਸਥਾਵਾਂ ਤੇ ਹੋਰ ਜਥੇਬੰਦੀਆਂ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨਾਂ ਦੱਸਿਆ ਕਿ ਇੰਡੀਅਨ ਸਪੋਰਟਸ ਜਿੰਮ ਮਜੀਠਾ ਰੋਡ ਅਮ੍ਰਿਤਸਰ ਵਿਚ ਸ੍ਰੀ ਪੱਪੂ ਮਹਾਜਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਜਿੰਮ ਦੇ ਮੈਂਬਰਾਂ ਤੇ ਹੋਰ ਖੂਨ ਦਾਨੀਆਂ ਨੇ ਵੱਧ ਚੜ• ਕੇ ਹਿੱਸਾ ਲਿਆ। ਇਸ ਮੌਕੇ 60 ਯੂਨਿਟ ਖੂਨ ਦਾਨ ਹੋਇਆ। ਉਨਾਂ ਦੱਸਿਆ ਕਿ ਇਸ ਮੌਕੇ ਸੁਪਰਡੈਂਟ ਮੈਡੀਕਲ ਕਾਲਜ ਸ੍ਰੀ ਰਮਨ ਸ਼ਰਮਾ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਸਿੰਘ, ਸ੍ਰੀ ਗੌਰਵ ਅਗਰਵਾਲ ਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। ਬਲੱਡ ਬੈਂਕ ਵੱਲੋਂ ਕੈਂਪ ਪ੍ਰਬੰਧਕਾਂ ਨੂੰ ਸਨਮਾਨ ਚਿੰਨ ਵੀ ਦਿੱਤਾ ਗਿਆ।

ਕੈਪਸ਼ਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।