ਅਟਾਰੀ ਦੇ ਕੁੱਲੀਆਂ ਦੇ ਵਫ਼ਦ ਨੇ ਸੰਸਥਾ ਦੀ ਟੀਮ ਨਾਲ ਕੀਤੀ ਮੁਲਾਕਾਤ ।
June 4th, 2020 | Post by :- | 93 Views

ਅਟਾਰੀ ਦੇ ਕੁੱਲੀਆਂ ਦੇ ‘ਵਫਦ’ ਨੇ ਸੰਸਥਾ ਦੀ ਟੀਮ ਨਾਲ ਕੀਤੀ ਮੁਲਾਕਾਤ
ਕੁੱਲੀਆਂ ਦੇ ਹੱਕ ਹਕੂਕ ਸੁਰੱਖਿਅਤ ਕਰਨ ਬਾਰੇ ਹੋਈ ਚਰਚਾ
ਅਟਾਰੀ, 4,ਜੂਨ (ਕੁਲਜੀਤ ਸਿੰਘ ) 1433 ਕੁੱਲੀਆਂ ਨੇ ਆ ਰਹੀਆਂ ਮੁਸ਼ਕਿਲਾਂ ਦੇ ਹੱਕ ਲਈ ਅੱਜ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਰਜਿ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਜਨ.ਸਕੱਤਰ ਸ੍ਰ:ਵਿਰਸਾ ਸਿੰਘ ‘ਹੰਸ’ ਨਾਲ ਕੁੱਲੀਆਂ ਦੇ ‘ਵਫਦ’ ਦੇ ਆਗੂ ਲਖਵਿੰਦਰ ਸਿੰਘ ਅਤੇ ਅਨਿਲ ਕੁਮਾਰ ਨੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਕੁੱਲੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸ਼ਥਾਰ ਸਹਿਤ ਚਰਚਾ ਕੀਤੀ।ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੂੰ ‘ਪੱਤਰ’ ਸੋਪਦਿਆਂ ਹੋਇਆ ਸ੍ਰ.ਲਖਵਿੰਦਰ ਸਿੰਘ ਅਤੇ ਅਨਿਲ ਕੁਮਾਰ ਨੇ ਦੱਸਿਆ ਕਿ 2012 ਤੋਂ ਅਟਾਰੀ ਬਾਰਡਰ ਤੇ ਬਤੌਰ ਕੁੱਲੀ ਕੰਮ ਕਰਦੇ ਆ ਰਹੇ 1433 ਵਿਅਕਤੀਆਂ ਨੂੰ ਕੇਂਦਰ ਸਰਕਾਰ ਦੀ ਕਿਸੇ ਵੀ ਯੋਜਨਾਂ ਦਾ ਕੋਈ ਲਾਭ ਨਹੀ ਮਿਲਿਆ ਹੈ।ਉਨ੍ਹਾਂ ਨੇ ਕਿਹਾ ਕਿ ਅਟਾਰੀ ਚੈੱਕ ਪੋਸਟ ਤੇ ਲੰਮੇਂ ਸਮੇਂ ਤੋਂ ਕੰਮ ਕਰਦੇ ਆ ਰਹੇ ਕੁੱਲੀਆ ਨੂੰ ਨਾਂਹੀ ਮੈਡੀਕਲ ਸੁੱਖ ਸੁਵਿਧਾਵਾਂ ਪ੍ਰਦਾਨ ਕੀਤੀ ਗਈ ਹੈ। ਅਤੇ ਨਾਹੀ ਸਾਰੇ ਕੁੱਲੀਆਂ ਦਾ ਪੀ.ਐਫ. ਕੱਟਿਆ ਜਾਂਚ ਹੈ।ਉਨਾ ਨੇ ਦੱਸਿਆ ਕਿ ਪਹਿਲਾ ਸਾਡੀ ਹਾਜਰੀ ਲੱਗਿਆ ਕਰਦੀ ਸੀ,ਪਰ ਹੁਣ ਸਾਡੀ ਹਾਜਰੀ ਨਹੀ ਲਗਾਈ ਜਾਂਦੀ ਹੈ।
ਉਨ੍ਹਾਂ ਨੇ ‘ਸੰਸਥਾ’ ਨਾਲ ਮੁਲਾਕਾਤ ਦੌਰਾਨ ਪ੍ਰੈਸ ਨੂੰ ਦੱਸਿਆ ਕਿ ਅਸੀ ਆਪਣੇ ਰੁਜਗਾਰ ਦੀ ‘ਗਰੰਟੀ’ ਲੈਣ ਲਈ ਸੰਸਦੀ ਮੈਂਬਰਾਂ ਅਤੇ ਸਥਾਨਕ ਵਿਧਾਨਕਾਰਾ ਤੋਂ ਇਲਾਵਾ ਯੂਨੀਅਨਾਂ ਤੱਕ ਆਪਣੀ ਗੱਲ ਪਹੁੰਚਾ ਚੁੱਕੇ ਹਾਂ, ਪਰ ਸਾਡੀ ਕੁੱਲੀਆਂ ਦੀ ਕਿਸੇ ਨੇ ਵੀ ਸੁਣਵਾਈ ਨਹੀ ਕੀਤੀ ਹੈ। ਇਸ ਲਈ ਆਪਣੀ ਹੱਕ ਅਤੇ ਹਿੱਤ ਸੁਰੱਖਿਅਤ ਕਰਨ ਲਈ ਅਸੀ ਅੱਜ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ‘ਟੀਮ’ ਨੂੰ ਮਿਲੇ ਹਾਂ,
ਇੱਕ ਸਵਾਲ ਦੇ ਜਵਾਬ ‘ਚ ਸੰਸਥਾ ਦੇ ਪ੍ਰਧਾਨ ਸ੍ਰ:ਸਤਨਾਮ ਸਿੰਘ ਗਿੱਲ ਅਤੇ ਜਨ.ਸਕੱਤਰ ਸ੍ਰ.ਵਿਰਸਾ ਸਿੰਘ ‘ਹੰਸ’ ਨੇ ਦੱਸਿਆ ਕਿ ਅਸੀ ਕੁੱਲੀਆ ਦੀ ਸਾਰੀ ਗੱਲ ਸੁਣੀ ਹੈ, ਕੁੱਲੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਸੰਸਥਾ ਪੂਰੀ ਰਣਨੀਤੀ ਤੈਅ ਕਰੇਗੀ।

ਫੋਟੋ ਕੈਪਸ਼ਨ : ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ.ਸਤਨਾਮ ਸਿੰਘ ਗਿੱਲ ਅਤੇ ਵਿਰਸਾ ਸਿੰਘ ਹੰਸ ਨੂੰ ਮੰਗ ਪੱਤਰ ਦਿੰਦੇ ਹੋਏ, ਕੁੱਲੀਆਂ ਵੱਲੋਂ ਲਖਵਿੰਦਰ ਸਿੰਘ ਅਤੇ ਅਨਿਕ ਕੁਮਾਰ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।