ਜਸਵਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ)ਮੋਗਾ ਦਾ ਸੰਭਾਲਿਆ ਚਾਰਜ ।
June 2nd, 2020 | Post by :- | 80 Views

ਜਸਵਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ.), ਮੋਗਾ ਦਾ ਸੰਭਾਲਿਆ ਚਾਰਜ
ਮੋਗਾ 2 ਜੂਨ: ਕੁਲਜੀਤ ਸਿੰਘ
ਅੱਜ ਮੋਗਾ ਵਿਖੇ ਜਸਵਿੰਦਰ ਕੌਰ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦਾ ਚਾਰਜ ਸੰਭਾਲਿਆ। ਬਾਅਦ ਦੁਪਹਿਰ ਮੋਗਾ ਪਹੁੰਚਣ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਜਸਪਾਲ ਸਿੰਘ ਔਲਖ ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਮੱਕੜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪ੍ਰਗਟ ਸਿੰਘ ਬਰਾਡ਼ , ਬਲਾਕ ਪ੍ਰਾਇਮਰੀ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਬਾਘਾਪੁਰਾਣਾ ਜਸਕਰਨ ਸਿੰਘ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੁਆਰਡੀਨੇਟਰ ਮਨਮੀਤ ਸਿੰਘ ਰਾਏ, ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ,ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਇੰਚਾਰਜ ਦਿਲਬਾਗ ਸਿੰਘ ,ਐੱਮ ਆਈ ਐੱਸ ਕੋਆਰਡੀਨੇਟਰ ਜੈਵਲ ਜੈਨ ,ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਮਨਜੀਤ ਸਿੰਘ ਦੁਆਰਾ ਉਨ੍ਹਾਂ ਦਾ ਪਰਿਵਾਰ ਸਮੇਤ ਮੋਗਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਹਾਜ਼ਰ ਸਮੂਹ ਸਟਾਫ ਨੂੰ ਕਿਹਾ ਕਿ ਉਹ ਤਨ ਮਨ ਨਾਲ ਇੱਕ ਟੀਮ ਮੈਂਬਰ ਦੇ ਤੌਰ ਤੇ ਮੋਗਾ ਜ਼ਿਲ੍ਹਾ ਦੀ ਐਲੀਮੈਂਟਰੀ ਸਿੱਖਿਆ ਨੂੰ ਪੰਜਾਬ ਭਰ ਵਿੱਚ ਮੋਹਰੀ ਸਥਾਨ ਤੇ ਲੈ ਕੇ ਜਾਣ ਲਈ ਵਚਨਬੱਧ ਹਨ। ਉਨ੍ਹਾਂ ਸਮੂਹ ਵਿਭਾਗੀ ਅਮਲੇ ਅਤੇ ਅਧਿਆਪਕਾਂ ਨੂੰ ਇਸ ਲਕਸ਼ ਦੀ ਪ੍ਰਾਪਤੀ ਲਈ ਪੂਰਨ ਸਹਿਯੋਗ ਕਰਨ ਲਈ ਅੱਗੇ ਆਉਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਜਸਵਿੰਦਰ ਕੌਰ ਦੀ ਸ਼ੁਰੂਆਤੀ ਸੇਵਾ ਲੁਧਿਆਣਾ ਦੇ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਰਹੀ ਹੈ ਅਤੇ ਹੁਣ ਮੋਗਾ ਆਉਣ ਤੋਂ ਪਹਿਲਾਂ ਉਹ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ।
ਇਸ ਮੌਕੇ ਉਨ੍ਹਾਂ ਨਾਲ ਆਏ ਉਨ੍ਹਾਂ ਦੇ ਪਤੀ ਲੈਕਚਰਾਰ ਗੁਰਮੁੱਖ ਨਿਹਾਲ ਸਿੰਘ ,ਭਰਾ ਹਰਵਿੰਦਰ ਸਿੰਘ ਅਤੇ ਭਤੀਜੇ ਮਨਰਾਜ ਸਿੰਘ ਤੋਂ ਇਲਾਵਾ ਜਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਮੋਗਾ ਤੋਂ ਅਮਨ ਥਾਪਰ, ਸੰਦੀਪ ਸਿੰਘ, ਸਚਿਨ ਕੁਮਾਰ, ਧਰਮਿੰਦਰ ਗੌਤਮ, ਮਨਮੋਹਨ ਸਿੰਘ, ਸਤਵਿੰਦਰ ਸਿੰਘ ਬਰਾਡ਼, ਸ਼ਿਖਾ ਗੋਇਲ, ਮਨਦੀਪ ਕੌਰ ਸਟੈਨੋ, ਮੈਡਮ ਪਰਮਜੀਤ ਕੌਰ ਹੰਸ, ਸਰੋਜ ਬਗਈ,ਅੰਜੁਲਾ ਆਦਿ ਹਾਜ਼ਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।