ਲੋਕਤੰਤਰ ਦੇ ਚੌਥੇ ਥੰਮ ਤੇ ਕੁੱਝ ਪੁਲਿਸ ਵਾਲਿਆਂ ਵੱਲੋਂ ਹਮਲੇ ਬਰਦਾਸ਼ਤ ਤੋਂ ਬਾਹਰ ;ਸਰਬਜੀਤ ਵਡਾਲਾ ।
June 2nd, 2020 | Post by :- | 54 Views

ਲੋਕਤੰਤਰ ਦੇ ਚੌਥੇ ਧੰਮ ਪੱਤਰਕਾਰਾਂ ਤੇ ਕੁਝ ਪੁਲਿਸ ਵਾਲਿਆਂ ਵਲੋਂ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਤੋਂ ਬਾਹਰ-ਸਰਬਜੀਤ ਵਡਾਲਾ
ਕਿਹਾ ਅਜਿਹੇ ਹਮਲੇ ਰੋਕਣ ਲਈ ਸਰਕਾਰ ਲਿਆਏ ਵਿਧਾਨ ਸਭਾ ਵਿਚ ਬਿੱਲ
ਕੱਥੂਨੰਗਲ -ਕੋਵਿੰਡ-19 ਨੂੰ ਲੈ ਕੇ ਪੰਜਾਬ ਅੰਦਰ ਜਦੋਂ ਦਾ ਕਰਫਿਊ ਲਗਾਇਆ ਗਿਆ ਹੈ ਉਦੋਂ ਤੋਂ ਹੀ ਪੁਲਿਸ ਪ੍ਰਸ਼ਾਸ਼ਨ ਦੇ ਕੁਝ ਮੁਲਾਜਮਾਂ ਵਲੋਂ ਪੱਤਰਕਾਰਾਂ ਨੂੰ ਨਿਸ਼ਾਨਾਂ ਬਣਾ ਕੇ ਹਮਲੇ ਤੇਜ ਕਰ ਦਿੱਤੇ ਗਏ ਹਨ, ਜਿਸ ਨੂੰ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ਤੇ ਬਾਰਦਾਸ਼ਤ ਨਹੀ ਕਰੇਗਾ। ਪਿਛਲੇ ਦਿਨਾਂ ਵਿਚ ਪੱਤਰਕਾਰ ਭਾਈਚਾਰੇ ਤੇ ਹੋਏ ਹਮਲਿਆਂ ਦੀਆਂ ਵਾਪਰੀਆਂ ਵੱਖ ਵੱਖ ਸ਼ਹਿਰਾਂ ਦੀਆਂ ਘਟਨਾਵਾਂ ਪ੍ਰਤੀ ਰੋਸ਼ ਜਾਹਰ ਕਰਦਿਆਂ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆਂ (ਰਜਿ) ਦੇ ਜਿਲਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਵਿਚ ਵੀ ਪੱਤਰਕਾਰ ਭਾਈਚਾਰੇ ਵਲੋਂ ਲੋਕਾਂ ਨੂੰ ਹਰ ਪਲ ਦੀ ਖਬਰ ਪਹੁੰਚਾਉਣ ਲਈ ਜਿਸ ਤਰ•ਾਂ ਨਾਲ ਦਿਨ ਰਾਤ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਜੌਖਮ ਵਿਚ ਪਾ ਕੇ ਕਵਰੇਜ ਕੀਤੀ ਜਾ ਰਹੀ ਹੈ ਉਹ ਸਲਾਘਾਂਯੋਗ ਹੈ। ਪ੍ਰੰਤੂ ਕੁਝ ਪਿਲਸ ਮੁਲਾਜ਼ਮਾਂ ਤੇ ਅਫਸਰਾਂ ਵਲੋਂ ਪੱਤਰਕਾਰਾਂ ਨਾਲ ਕਵਰੇਜ ਕਰਨ ਸਮੇਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਸ ਤਰ•ਾਂ ਦੀ ਕਾਰਵਾਈ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਯੂਨੀਅਨ ਸਮਾਂ ਆਉਣ ਤੇ ਕਾਨੂੰਨ ਮੁਤਾਬਕ ਸਖਤ ਕਾਰਵਾਈ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਸਰਬਜੀਤ ਸਿੰਘ ਵਡਾਲਾ ਨੇ ਅੱਗੇ ਕਿਹਾ ਕਿ ਕੋਵਿਡ-19 ਦੌਰਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਤੇ ਪੱਤਰਕਾਰਾਂ ਦੀ ਜਾਨ ਮਾਲ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਵਿਧਾਨ ਸਭਾ ਵਿਚ ਪੱਤਰਕਾਰਾਂ ਤੇ ਹਮਲਾਂ ਕਰਨ ਵਾਲਿਆਂ ਖਿਲਾਫ ਗੈਰ ਜਮਾਨਤੀ ਧਰਾਵਾਂ ਤਹਿਤ ਬਿੱਲ ਲਿਆ ਕੇ ਪਾਸ ਕਰਕੇ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ, ਤਾਂ ਜੋ ਲੋਕਤੰਤਰ ਦੇ ਚੌਥੇ ਥੰਮ ਤੇ ਹੋਣ ਵਾਲੇ ਹਮਲਿਆਂ ਨੂੰ ਨੱਥ ਪਾਈ ਜਾ ਸਕੇ।

ਕੈਪਸ਼ਨ ਫਾਇਲ ਫੋਟੋ ਸਰਬਜੀਤ ਸਿੰਘ ਵਡਾਲਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।