50 ਫ਼ੀਸਦੀ ਸਬਸਿਡੀ ਤੇ ਨਵੇਂ ਟ੍ਰੈਕਟਰ ਦੇਣ ਸਬੰਧੀ ਕੋਈ ਸਕੀਮ ਲਾਗੂ ਨਹੀਂ ਹੋਈ :ਮੁੱਖ ਖੇਤੀਬਾੜੀ ਅਫ਼ਸਰ ।
May 27th, 2020 | Post by :- | 104 Views
50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਲਾਗੂ ਨਹੀ ਹੋਈ : ਮੁੱਖ ਖੇਤੀਬਾੜੀ ਅਫਸਰ
ਅੰਮ੍ਰਿਤਸਰ 27 ਮਈ (  ਕੁਲਜੀਤ ਸਿੰਘ)—-
ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਯੋਜਨਾਂ ਤਹਿਤ 50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਉਪਲਬਧ ਨਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ: ਗੁਰਦਿਆਲ ਨੇ ਦੱਸਿਆ ਕਿ ਇਸ ਸਬੰਧੀ ਸਕੱਤਰ ਖੇਤੀਬਾੜੀ ਸ: ਕਾਹਨ ਸਿੰਘ ਪੰਨੂ ਨੇ ਪਹਿਲਾਂ ਵੀ ਅਖਬਾਰਾਂ ਰਾਹੀ ਸਪੱਸ਼ਟ ਕਰ ਦਿੱਤਾ ਸੀ। ਕਿਸਾਨਾਂ ਵੱਲੋ ਖੇਤੀਬਾੜੀ ਦਫਤਰ ਵਿੱਚ ਆ ਕੇ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਟੈਲੀਫੋਨ ਰਾਹੀ ਸੰਪਰਕ ਕਰਕੇ ਇਸ ਸਕੀਮ ਬਾਰੇ ਲਗਾਤਾਰ ਪੁੱਛਿਆ ਜਾ ਰਿਹਾ ਹੈ। ਸਮੂਹ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਤੌਰ ਤੇ ਇਸ ਸਕੀਮ ਸਬੰਧੀ ਵਿਭਾਗ ਨੂੰ ਕੋਈ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀ ਹੋਇਆ ਹੈ। ਕਿਸਾਨਾਂ ਨੂੰ ਅਪੀਲ ਹੈ ਕਿ ਇਹ ਇਕ ਅਫਵਾਹ ਹੈ, ਕਿਸੇ ਵੀ ਸ਼ਰਾਰਤੀ ਅਨਸਰ ਦੇ ਝਾਂਸੇ ਵਿੱਚ ਨਾ ਆਇਆ ਜਾਵੇ ਅਤੇ ਕਿਸੇ ਵੀ ਆਨ ਲਾਈਨ ਪੋਰਟਲ ਤੇ ਜਾ ਕੇ ਕੋਈ ਵੀ ਫਾਰਮ ਨਾ ਭਰਿਆ ਜਾਵੇ । ਸ਼ਰਾਰਤੀ ਅਨਸਰਾਂ ਵੱਲੋ ਕਿਸਾਨਾਂ ਨੂੰ ਸਬਸਿਡੀ ਤੇ ਟਰੈਕਟਰ ਦਿਵਾਉਣ ਦੇ ਝੂਠੇ ਪ੍ਰਚਾਰ ਵਿੱਚ ਨਾ ਆ ਕੇ ਆਰਥਿਕ ਲੁੱਟ ਹੋਣ ਤੋ ਬਚਾਅ ਕੀਤਾ ਜਾਵੇ।
=======

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।