ਕੈਬਨਿਟ ਮੰਤਰੀ ਸੋਨੀ ਨੂੰ ਮੁੱਖ ਮੰਤਰੀ ਕੋਵਿਡ ਰਿਲੀਫ ਫ਼ੰਡ ਲਈ ਚੈਕ ਭੇਂਟ ਕੀਤਾ ।

ਐਲ:ਆਈ:ਸੀ ਕਰਮਚਾਰੀਆਂ ਨੇ ਕੈਬਨਿਟ ਮੰਤਰੀ ਸੋਨੀ ਨੂੰ ਮੁੱਖ ਮੰਤਰੀ ਕੋਵਿਡ ਰਲੀਫ ਫੰਡ ਲਈ ਭੇਂਟ ਕੀਤਾ ਚੈਕ

ਕੈਬਨਿਟ ਮੰਤਰੀ ਸੋਨੀ ਨੇ ਕ੍ਰਿਸ਼ਚੀਅਨ ਵੈਲਫੇਅਰ ਸੁਸਾਇਟੀ ਨੂੰ ਦਿੱਤਾ ਇਕ ਲੱਖ ਰੁਪੈ ਦਾ ਚੈਕ

ਅੰਮ੍ਰਿਤਸਰ, 21 ਮਈ:ਕੁਲਜੀਤ ਸਿੰਘ

ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਦੇ ਨਿਵਾਸ ਅਸਥਾਨ ਵਿਖੇ ਐਲ:ਆਈ:ਸੀ ਆਫ ਇੰਡੀਆ ਦੇ ਕਰਮਚਾਰੀ ਸੰਗਠਨ ਵੱਲੋਂ ਮੁੱਖ ਮੰਤਰੀ ਕੋਵਿਡ-19 ਰਲੀਫ ਫੰਡ ਲਈ 1,68500/-ਰੁਪੈ ਦਾ ਚੈਕ ਸ੍ਰੀ ਸੋਨੀ ਨੂੰ ਭੇਂਟ ਕੀਤਾ। ਇਸ ਮੌਕੇ ਕਰਮਚਾਰੀ ਸੰਗਠਨ ਦੇ ਨੇਤਾ ਸ੍ਰੀ ਰਣਜੀਤ ਰਾਏ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਸਰਕਾਰ ਦੇ ਨਾਲ ਹਨ।

ਸ੍ਰੀ ਸੋਨੀ ਵੱਲੋਂ ਐਲ:ਆਈ:ਸੀ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਐਲ:ਆਈ:ਸੀ ਦੇ ਕਰਮਚਾਰੀਆਂ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਮਹਾਂਮਾਰੀ ਦੌਰਾਨ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਸੋਨੀ ਵੱਲੋਂ ਆਪਣੇ ਨਿਵਾਸੀ ਅਸਥਾਨ ਤੇ ਆਏ ਕ੍ਰਿਸ਼ਚੀਅਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਉਲਫਤ ਰਾਜ ਨੂੰ ਚਰਚ ਦੀ ਮੁਰੰਮਤ ਲਈ ਇਕ ਲੱਖ ਰੁਪੈ ਦਾ ਚੈਕ ਵੀ ਭੇਂਟ ਕੀਤਾ ਗਿਆ। ਸ੍ਰੀ ਸੋਨੀ ਨੇ ਕਿਹਾ ਕਿ ਜੇਕਰ ਹੋਰ ਫੰਡਾਂ ਦੀ ਲੋੜ ਹੋਵੇਗੀ ਤਾਂ ਉਹ ਵੀ ਦਿੱਤੇ ਜਾਣਗੇ।

ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰੀ ਸੁਨੀਲ ਕੁਮਾਰ ਸੈਕਟਰੀ ਐਲ:ਆਈ:ਸੀ, ਕੈਸ਼ੀਅਰ ਸ੍ਰੀ ਗੁਰਭੇਜ ਸਿੰਘ ਅਤੇ ਸ੍ਰੀ ਰਾਜੇਸ਼ ਕੁਮਾਰ, ਸ੍ਰੀ ਰਾਘਵ ਸੋਨੀ, ਸ੍ਰੀ ਪਿਆਰਾ ਲਾਲ ਸੇਠ, ਸ੍ਰੀ ਧਰਮਵੀਰ ਸਰੀਨ ਵੀ ਹਾਜਰ ਸਨ।