ਸੀ ਪਾਈਟ ਕੈਂਪ ਕਾਲਝਰਾਣੀ ਵਿਖੇ 4 ਜ਼ਿਲਿਆਂ ਦੇ ਨੌਜਵਾਨਾਂ ਨੂੰ ਆਨ-ਲਾਈਨ ਕਲਾਸਾਂ ਲਗਾਕੇ ਫੌਜ ਦੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ

ਨੌਜਵਾਨਾਂ ਆਨ-ਲਾਈਨ ਕਲਾਸਾਂ ਲਗਾ ਕੇ ਵੱਧ ਤੋਂ ਵੱਧ ਉਠਾਉਣ ਲਾਭ

ਬਠਿੰਡਾ, 19 ਮਈ (ਬਾਲ ਕ੍ਰਿਸ਼ਨ ਸ਼ਰਮਾ )ਪੰਜਾਬ_ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਵਾਲੇ ਚਾਹਵਾਨ ਨੌਜਵਾਨਾਂ ਵਾਸਤੇ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਸੀ-ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਮਾਨਸਾ ਜ਼ਿਲਿਆਂ ਨਾਲ ਸਬੰਧਤ ਨੌਜਵਾਨਾਂ ਨੂੰ ਆਨ-ਲਾਈਨ ਕਲਾਸਾਂ ਲਗਾਕੇ ਫੌਜ ਦੇ ਲਿਖਤੀ ਪੇਪਰ ਦੀ ਤਿਆਰੀ 15 ਮਈ ਤੋ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਜਗਜੀਤ ਸਿੰਘ, ਕੈਂਪ ਇੰਚਾਰਜ ਵੱਲੋਂ ਦਿੱਤੀ ਗਈ।

ਉਨਾਂ ਦੱਸਿਆ ਕਿ ਇਨਾਂ ਵੱਖ-ਵੱਖ ਚਾਰ ਜ਼ਿਲਿਆ (74 ਬਠਿੰਡਾ, 85 ਸ੍ਰੀ ਮੁਕਤਸਰ ਸਾਹਿਬ, 22 ਫਾਜ਼ਿਲਕਾ ਅਤੇ 18 ਮਾਨਸਾ) ਦੇ ਨੌਜਵਾਨਾਂ ਨੂੰ ਆਨ-ਲਾਈਨ ਲਿਖਤੀ ਪੇਪਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨਾਂ ਨੌਜਵਾਨਾਂ ਦੀਆਂ ਕਲਾਸਾ ਦਾ ਰਿਜਲਟ ਸ਼ਲਾਘਾਯੋਗ ਆ ਰਿਹਾ ਹੈ। ਕਲਾਸਾਂ ਵਿੱਚ ਫੌਜ ਦੇ ਪੇਪਰ ਵਿੱਚ ਆਉਣ ਵਾਲੇ ਸਾਰੇ ਵਿਸ਼ਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਜਦੋਂ ਹਾਲਾਤ ਠੀਕ ਹੋਣਗੇ ਤਾਂ ਫੌਜ ਦੀਆਂ ਭਰਤੀਆਂ ਰੈਲੀਆਂ ਸ਼ਾਰਟ ਨੋਟਿਸ ਵਿੱਚ ਸ਼ੁਰੂ ਹੋਣਗੀਆਂ, ਜਿਸ ਕਰਕੇ ਯੁਵਕਾਂ ਨੂੰ ਭਰਤੀ ਰੈਲੀਆਂ ਦੀ ਤਿਆਰੀ ਲਈ ਪੂਰਾ ਸਮਾਂ ਨਹੀ ਮਿਲੇਗਾ। ਇਸ ਲਈ ਨੌਜਵਾਨਾਂ ਨੂੰ ਇਹ ਕਲਾਸਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।