ਸੋਹੀਆ ਕਲਾ ਵਿੱਚ ਵੱਡੀ ਲੁੱਟ ਦੀ ਵਾਰਦਾਤ ਬੈਂਕ ਦੇ ਸਟਾਫ ਨੂੰ ਬੰਧਕ ਬਣਾ ਕੇ ਲੁੱਟੇ 10 ਲੱਖ ਰੁਪਏ ।
May 19th, 2020 | Post by :- | 147 Views
ਅੰਮ੍ਰਿਤਸਰ ਦੇ ਪਿੰਡ ਸੋਹੀਆ ਕਲਾਂ ਵਿੱਚ ਲੁੱਟ ਦੀ ਵੱਡੀ ਵਾਰਦਾਤ
ਬੈਕ ਦੇ ਸਟਾਫ ਨੂੰ ਬੰਦਕ ਬਣਾਕੇ 10 ਲੱਖ ਤੋ ਵੱਧ ਦੀ ਰਕਮ ਲੁੱਟੀ
ਜੰਡਿਆਲਾ ਗੁਰੁ ਕੁਲਜੀਤ ਸਿੰਘ
ਅੰਮ੍ਰਿਤਸਰ ਤੋ ਫਤਿਹਗੜ ਚੂੜੀਆ ਰੋਡ ਤੇ ਸਥਿਤ ਪਿੰਡ ਸੋਹੀਆ ਕਲਾਂ ਵਿਖੇ ਇੰਡੋਸੈਡ ਬੈਕ ਦੀ ਬ੍ਰਾਂਚ ‘ਚ ਅੱਜ ਦੁਪਹਿਰੇ 1 ਵਜੇ 4 ਹਥਿਆਰਬੰਦ  ਲੁਟੇਰਿਆ ਨੇ ਬੈਕ ਦੇ ਸਟਾਫ ਨੂੰ ਬੰਦਕ ਬਣਾਕੇ ਉਸ ਵਿੱਚ ਪਈ 10 ਲੱਖ 92 ਹਜ਼ਰ 200 ਦੀ ਰਕਮ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬੈਂਕ ਮੈਨੇਜ਼ਰ ਕਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੁਪਹਿਰ ਕਰੀਬ ਇਕ ਡੇਢ ਵਜੇ ਜਦ ਉਹ ਅਤੇ ਦਰਜਾ ਚਾਰ ਕਰਮਚਾਰੀ ਲਵਪ੍ਰੀਤ ਬੈਂਕ ਦਾ ਵਿੱਚ ਕੰਮ-ਕਾਰ ਕਰ ਰਹੇ ਸਨ ਤਾਂ ਤਿੰਨ ਹਥਿਆਰਬੰਦ ਲੁਟੇਰੇ ਬਰਾਂਚ ਅੰਦਰ ਦਾਖਲ ਹੋਏ, ਜਦ ਕਿ ਬੈਂਕ ਵਿੱਚ ਕੰਮ ਕਰਦੇ ਦੋ ਹੋਰ ਕਰਮਚਾਰੀ ਫ਼ੀਲਡ ਵਿੱਚ ਖਾਤੇ ਖੋਲਣ ਗਏ ਹੋਏ ਸਨ। ਲੁਟੇਰਿਆਂ ਵਲੋਂ ਆਉਂਦਿਆਂ ਹੀ ਉਹਨਾ ਦੀ ਧੌਣ ਤੇ ਪਿਸਤੋਲ ਤਾਣਕੇ ਉਨਾ ਦੋਵਾ ਦੀਆ ਰੱਸੀਆਂ ਨਾਲ ਲੱਤਾਂ ਬਾਹਾਂ ਬੰਨਕੇ ਕੈਸ਼ ਕਾਉਂਟਰ ਵਿੱਚੋਂ 10 ਲੱਖ 92 ਹਜ਼ਾਰ 200 ਰੁਪੈ ਦੀ ਨਕਦੀ ਲੈਕੇ ਚਿੱਟੇ ਰੰਗ ਦੀ ਕਰੂਜ਼ਰ ਕਾਰ ਤੇ ਫ਼ਰਾਰ ਹੋ ਗਏ। ਜਾਣ ਲੱਗਿਆਂ ਉੱਹ ਬੈਂਕ ਦਾ ਸ਼ਟਰ ਅੱਧਾ ਨੀਵਾਂ ਕਰ ਗਏ। ਉਨਾ ਵਿੱਚੋਂ ਇੱਕ ਆਦਮੀ ਬਾਹਰ ਕਾਰ ਵਿੱਚ ਬੈਠਾ ਰਿਹਾ ਜੋ ਅੰਦਰ ਨਹੀਂ ਆਇਆ। ਉਨਾ ਦੱਸਿਆ ਕਿ ਨਾਲ ਲੱਗਦੇ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੇ ਲੁਟੇਰਿਆਂ ਦੇ ਜਾਣ ਉਪਰੰਤ ਸ਼ੋਰ ਸੁਣਕੇ ਅੰਦਰ ਆਕੇ ਉਨਾ ਦੀਆਂ ਕੁਰਸੀਆਂ ਨਾਲ ਬੱਝੀਆਂ ਲੱਤਾਂ ਬਾਹਾਂ ਨੂੰ ਖੋਲਿਆ। ਮੌਕੇ ਤੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬ੍ਰਾਂਚ ਵਿੱਚ ਨਾ ਤਾਂ ਕੋਈ ਸਕਿਉਰਟੀ ਗਾਰਡ ਅਤੇ ਨਾਂ ਹੀਂ ਕੋਈ ਸੀਸੀਟੀਵੀ. ਕੈਮਰੇ ਹਨ। ਇਸ ਘਟਨਾ ਦੀ ਜਾਣਕਾਰੀ ਮਿਲ ਦਿਆ ਹੀ ਮਜੀਠਾ ਪੁਲਿਸ ਮੌਕੇ ਤੇ ਪਾਹੁੰਚ ਕਿ ਬਾਰੀਕੀ ਨਾਲ ਪੁੱਣਛਾਣ ਸ਼ੁਰੂ ਕਰ ਰਹੀ ਦਿੱਤੀ ਹੈ। ਪੁਲਿਸ ਥਾਣਾ ਮਜੀਠਾ ਦੇ ਐਸਐਚਓ. ਕਪਿਲ ਸ਼ਰਮਾ ਨਾਲ ਗੱਲ ਕਰਨ ਤੇ ਉਨਾ ਦੱਸਿਆ ਕਿ ਉਨਾ ਵਲੋਂ ਇਸ ਘਟਨਾ ਨਾਲ ਸਬੰਧਤ ਦੋਸ਼ੀਆਂ ਨੂੰ ਪਕੜਨ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਕੀਤੀ ਜਾਵੇਗੀ, ਦੋਸ਼ੀ ਬਹੁਤ ਜਲਦੀ ਜੇਲ ਵਿੱਚ ਹੋਣਗੇ।
ਕੈਪਸ਼ਨ: ਲੁੱਟ ਦੌਰਾਨ ਰੱਸੀਆ ਨਾਲ ਬੰਨੇ ਬੈਕ ਦੇઠਕਰਮਚਾਰੀ ਨਾਲ ਘਟਨਾ ਸਥਾਨ ਦਾ ਜਾਇਜਾ ਲੈਦੀ ਪੁਲਿਸ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।