ਅੰਮ੍ਰਿਤਸਰ ਤੋਂ ਪਰਵਾਸੀਆਂ ਨੂੰ ਲੈ ਕੇ ਦੋ ਗੱਡੀਆਂ ਰਵਾਨਾ ।
May 18th, 2020 | Post by :- | 97 Views
ਅੰਮ੍ਰਿਤਸਰ ਤੋਂ ਪ੍ਰਵਾਸੀਆਂ ਨੂੰ ਲੈ ਕੇ ਦੋ ਰੇਲ ਗੱਡੀਆਂ ਰਵਾਨਾ
ਅੰਮ੍ਰਿਤਸਰ, 17 ਮਈ (ਕੁਲਜੀਤ ਸਿੰਘ       )-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਕੀਤੇ ਵਿਸ਼ੇਸ਼ ਉਪਰਾਲੇ ਤਹਿਤ ਅੰਮ੍ਰਿਤਸਰ ਤੋਂ ਗਵਾਂਢੀ ਰਾਜਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਜਾਣ ਦਾ ਸਿਲਸਿਲਾ ਜਾਰੀ ਹੈ। ਜਿਲਾ ਪ੍ਰਸ਼ਾਸਨ ਕੋਲ ਜਿੰਨਾ ਪ੍ਰਵਾਸੀਆਂ ਨੇ ਆਪਣੇ ਘਰਾਂ ਨੂੰ ਜਾਣ ਲਈ ਅਪਲਾਈ ਕੀਤਾ ਸੀ, ਉਹ ਆਪਣੇ ਘਰਾਂ ਨੂੰ ਜਾ ਰਹੇ ਹਨ। ਅੱਜ ਇਸੇ ਤਹਿਤ ਅੰਮ੍ਰਿਤਸਰ ਵਿਚੋਂ ਦੋ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਲੈ ਕੇ À ਗਈਆਂ, ਜਿੰਨਾ ਵਿਚੋਂ ਇਕ ਗੱਡੀ ਬਸਤੀ, ਮਹਰਾਜ ਗੰਜ ਤੇ ਸਿਧਾਰਥ ਨਗਰ ਅਤੇ ਦੂਸਰੀ ਭਾਗਲਪੁਰ, ਮੁੰਗੇਰ ਤੇ ਬਾਕਾਂ ਲਈ ਰਵਾਨਾ ਹੋਈ। ਦੋਵਾਂ ਗੱਡੀਆਂ ਵਿਚ ਹੀ 1200-1200 ਯਾਤਰੀ ਸਵਾਰ ਸਨ, ਜੋ ਕਿ ਸੁਰੱਖਿਆ ਸਫਰ ਲਈ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ।
       ਪ੍ਰਵਾਸੀਆਂ ਦਾ ਵੱਖ-ਵੱਖ ਥਾਵਾਂ ਉਤੇ ਮੈਡੀਕਲ ਨਿਰੀਖਣ ਕਰਵਾ ਕੇ ਉਨਾਂ ਨੂੰ ਬੱਸਾਂ ਵਿਚ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿਥੋਂ ਉਹ ਗੱਡੀਆਂ ਵਿਚ ਸਵਾਰ ਹੋਏ। ਇਸ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕਾਨੂੰਗੋ ਸ੍ਰੀ ਅਸ਼ੋਕ ਕੁਮਾਰ ਤੇ ਹੋਰ ਅਧਿਕਾਰੀ ਪ੍ਰਵਾਸੀਆਂ ਨੂੰ ਗੱਡੀਆਂ ਵਿਚ ਬਿਠਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਲਈ ਪਹੁੰਚੇ। ਸਾਰੇ ਪ੍ਰਵਾਸੀਆਂ ਨੂੰ ਪਾਣੀ, ਖਾਣਾ ਅਤੇ ਮੂੰਹ ਉਤੇ ਪਾਉਣ ਲਈ ਮਾਸਕ ਵੀ ਜਿਲਾ ਪ੍ਰਸ਼ਾਸਨ ਵੱਲੋਂ ਮੁਹੱਇਆ ਕਰਵਾਏ ਗਏ, ਤਾਂ ਕਿ ਉਹ ਬਿਨਾਂ ਕਿਸੇ ਸੰਕਟ ਦੇ ਆਪਣੇ ਘਰ ਪਹੁੰਚ ਸਕਣ।
ਕੈਪਸ਼ਨ
ਪ੍ਰਵਾਸੀ ਕਾਮਿਆਂ  ਨੂੰ ਆਪਣੇ ਘਰਾਂ ਲਈ ਰਵਾਨਾ ਕਰਨ ਮੌਕੇ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਤੇ ਹੋਰ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।