ਯੂਥ ਕਾਂਗਰਸੀਆਂ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਦਾ ਕੀਤਾ ਸਨਮਾਨ ।
May 17th, 2020 | Post by :- | 67 Views

ਯੂਥ ਕਾਂਗਰਸੀਆਂ ਨੇ ਕੀਤਾ ਹਸਪਤਾਲ ਪਹੁੰਚ ਕੇ ਡਾਕਟਰਾਂ ਦਾ ਸਨਮਾਨ

ਸੰਕਟ ਮੌਕੇ ਡਾਕਟਰਾਂ ਨੇ ਆਪਣੇ ਪੇਸ਼ੇ ਦਾ ਮਾਣ ਵਧਾਇਆ-ਗੁਰਦੇਵ ਸਿੰਘ ਝੀਤਾ

ਅੰਮ੍ਰਿਤਸਰ, 17 ਮਈ ( ਕੁਲਜੀਤ ਸਿੰਘ)-ਕੋਵਿਡ 19 ਦੇ ਦਹਿਸ਼ਤ ਵਿਚ ਜਦੋਂ ਆਦਮੀ-ਆਦਮੀ ਤੋਂ ਡਰ ਰਿਹਾ ਹੈ, ਲੋਕ ਆਪਣੇ ਘਰ ਆਏ ਸਕੇ ਭੈਣ-ਭਰਾਵਾਂ ਲਈ ਦਰਵਾਜ਼ਾ ਨਹੀਂ ਖੋਲ ਰਹੇ ਅਤੇ ਦੂਰੋਂ ਹੀ ਫਤਿਹ ਬੁਲਾ ਕੇ ਕੰਮ ਚਲਾ ਰਹੇ ਹਨ, ਉਸ ਵੇਲੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਲੋੜਵੰਦ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਆਪਣੇ ਪੇਸ਼ੇ ਦਾ ਮਾਣ ਵਧਾਇਆ ਹੈ। ਉਕਤ ਸਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਸ. ਗੁਰਦੇਵ ਸਿੰਘ ਝੀਤਾ ਨੇ ਆਪਣੇ ਸਾਥੀਆਂ ਨਾਲ ਪਾਰਵਤੀ ਹਸਪਤਾਲ ਦੇ ਡਾਕਟਰ, ਜੋ ਕਿ ਆਪਣੇ ਹਸਪਤਾਲ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਇਲਾਜ ਕਰ ਰਹੇ ਹਨ, ਦੇ ਸਨਮਾਨ ਮੌਕੇ ਕੀਤਾ। ਹਸਪਤਾਲ ਵਿਚ ਪਹੁੰਚ ਕੇ ਡਾਕਟਰਾਂ ਅਤੇ ਸਟਾਫ ਦਾ ਸਨਮਾਨ ਕਰਨ ਮੌਕੇ ਸਾਰਿਆਂ ਨੇ ਡਾਕਟਰਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਿਰੋਪਾਉ ਨਾਲ ਡਾਕਟਰਾਂ ਦਾ ਸਨਮਾਨ ਕੀਤਾ।

ਹਲਕਾ ਪੱਛਮੀ ਦੇ ਯੂਥ ਆਗੂ ਸ੍ਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਕੋਰੋਨਾ ਸੰਕਟ ਵਿਚ ਜੇਕਰ ਕਿਸੇ ਨੇ ਕੰਮ ਕੀਤਾ ਹੈ ਤਾਂ ਉਹ ਹਨ ਸਾਡੇ ਕੋਰੋਨਾ ਯੋਧੇ, ਜਿਨਾ ਵਿਚ ਡਾਕਟਰ, ਪੁਲਿਸ ਕਰਮੀ, ਪ੍ਰਸ਼ਾਸ਼ਿਨਕ ਅਧਿਕਾਰੀ ਅਤੇ ਪੱਤਰਕਾਰਾਂ ਮੁੱਖ ਰੂਪ ਵਿਚ ਸ਼ਾਮਿਲ ਹਨ। ਸ੍ਰੀ ਸੂਰਜ ਪ੍ਰਧਾਨ ਨੇ ਕਿਹਾ ਕਿ ਅਸੀਂ ਇੰਨਾਂ ਲੋਕਾਂ ਦੀ ਦੇਣ ਕਦੇ ਵੀ ਨਹੀਂ ਭੁਲਾ ਸਕਦੇ, ਜਿੰਨਾ ਸਦਕਾ ਸਾਨੂੰ ਇਸ ਔਖੀ ਘੜੀ ਵੀ ਹਰ ਲੋੜੀਂਦੀ ਸੇਵਾ ਮਿਲਦੀ ਰਹੀ ਹੈ। ਇਸ ਮੌਕੇ ਚੇਅਰਮੈਨ ਡਾ. ਸੰਜੈ ਮਹੇਸ਼ਵਰੀ, ਡਾ. ਜੇ. ਐਸ. ਸਿੱਧੂ, ਡਾ. ਅਮਿਤਾਬ ਜੈਰਥ, ਡਾ. ਵਿਕਾਸ ਗੁਪਤਾ, ਡਾ. ਗੁਰਪਾਲ ਸਿੰਘ ਛੀਨਾ, ਡਾ. ਮਲਹੋਤਰਾ, ਡਾ. ਭੋਲਾ ਸਿੰਘ ਨੂੰ ਕਾਂਗਰਸੀ ਆਗੂਆਂ ਨੇ ਸਨਮਾਨਿਤ ਕਰਨ ਦੀ ਖੁਸ਼ੀ ਲਈ। ਉਨਾਂ ਨਾਲ ਇਸ ਮੌਕੇ ਸ੍ਰੀ ਦਿਨੇਸ਼ ਬਾਬਾ, ਸ੍ਰੀ ਗੁਰਪ੍ਰੀਤ ਸਿੰਘ ਬੱਬੂ, ਸ੍ਰੀ ਅੰਮ੍ਰਿਤ ਸਿੰਘ, ਸ. ਨਿਰਮਲ ਸਿੰਘ, ਸ. ਮੁਖਤਾਰ ਸਿੰਘ, ਸ. ਮਲਕੀਤ ਸਿੰਘ ਸੰਧੂ ਵੀ ਹਾਜ਼ਰ ਸਨ।

ਕੈਪਸ਼ਨ

ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦਾ ਸਨਮਾਨ ਕਰਨ ਮੌਕੇ ਸ. ਗੁਰਦੇਵ ਸਿੰਘ ਝੀਤਾ, ਸ੍ਰੀ ਰਵੀ ਪ੍ਰਕਾਸ਼, ਸ੍ਰੀ ਸੂਰਜ ਪ੍ਰਧਾਨ ਤੇ ਹੋਰ।

= == =

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।