ਮਿਡ ਡੇ ਮੀਲ ਵਰਕਰਾਂ ਨੇ ਮੁਜ਼ਾਹਰਿਆਂ ਦੀ ਲਗਾਈ ਝੜੀ ।
May 17th, 2020 | Post by :- | 90 Views

-ਡੇ-ਮੀਲ ਵਰਕਰਾਂ ਵੱਲੋਂ 10 ਦੀ ਥਾਂ 12 ਮਹੀਨੇ ਤਨਖਾਹ ਲੈਣ ਲਈ ਸ਼ੁਰੂ ਕੀਤੇ ਰੋਸ ਵਿਖਾਵੇ
ਰੋਸ ਹਫ਼ਤੇ ਦੇ ਛੇਵੇਂ ਦਿਨ ਮਿਡ-ਡੇ-ਮੀਲ ਵਰਕਰਾਂ ਨੇ ਮੁਜ਼ਾਹਰਿਆਂ ਦੀ ਝੜੀ ਲਗਾਈ

ਜੰਡਿਆਲਾ ਗੁਰੂ, 17 ਮਈ ਕੁਲਜੀਤ ਸਿੰਘ
ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ 10 ਦੀ ਥਾਂ 12 ਮਹੀਨੇ ਲੈਣ ਲਈ ਮਨਾਏ ਜਾ ਰਹੇ ਰੋਸ ਹਫ਼ਤੇ ਦੇ ਛੇਵੇਂ ਦਿਨ ਸੈਂਕੜੇ ਵਰਕਰਾਂ ਨੇ ਅੰਮ੍ਰਿਤਸਰ ਅਤੇ ਵੱਖ-ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ ਰੋਹ ਭਰਪੂਰ ਮੁਜ਼ਾਹਰੇ ਕੀਤੇ ਅਤੇ ਪੰਜਾਬ ਸਰਕਾਰ ਦੇ ਅੱਖੜ ਰਵਈਏ ਦੀ ਨਿੰਦਾ ਕੀਤੀ।ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ  ਨੇ ਕਿਹਾ ਆਪਣੇ ਹੱਕਾਂ ਲਈ ਉਹ ਲਗਾਤਾਰ ਪਿਛਲੇ ਛੇ ਦਿਨਾਂ ਤੋਂ ਰੋਸ ਵਿਖਾਵੇ ਕਰ ਰਹੇ ਹਨ ਅਤੇ ਅੱਜ ਯੂਨੀਅਨ ਆਗੂ ਮਮਤਾ ਸ਼ਰਮਾਂ ਅਤੇ ਹਰਜਿੰਦਰ ਕੌਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਦੀਆਂ ਹਜ਼ਾਰਾਂ ਮਿਡ-ਡੇ-ਮੀਲ ਵਰਕਰਾਂ ਪਿਛਲੇ ਛੇ ਦਿਨਾਂ ਤੋਂ ਆਪਣੀ ਮਾਰਚ ਮਹੀਨੇ ਦੀ ਤਨਖਾਹ ਲੈਣ ਲਈ ਹਾਲ ਦੁਹਾਈ ਪਾ ਰਹੀਆਂ ਹਨ ਪ੍ਰੰਤੂ ਪੰਜਾਬ ਦੀ ਅੰਨੀ ਤੇ ਬੋਲੀ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ।ਮਿਡ-ਡੇ-ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਮਨਾਏ ਜਾ ਰਹੇ ਰੋਸ ਹਫਤੇ ਦੇ ਛੇਵੇਂ ਦਿਨ ਅੱਜ ਅੰਮ੍ਰਿਤਸਰ ਦੇ ਪਿੰਡ ਬੰਡਾਲਾ, ਜਾਣੀਆਂ, ਨਵਾਂ ਪਿੰਡ, ਨੰਗਲ ਗੁਰੂ, ਠੱਠੀਆਂ, ਦੋਬੁਰਜੀ, ਤਰਸਿੱਕਾ, ਰਜਧਾਨ, ਵਰਪਾਲ, ਕੋਟ ਮਹਿਤਾਬ ਅਤੇ ਖਾਨਪੁਰ ਸਮੇਤ ਕਈ ਹੋਰ ਪਿੰਡਾਂ ਅਤੇ ਮੁਹੱਲਿਆਂ ਅੰਦਰ 25 ਥਾਵਾਂ ‘ਤੇ ਆਪਣੀ ਜਥੇਬੰਦੀ ਦੇ ਝੰਡੇ ਅਤੇ ਮੰਗਾਂ ਦੀਆਂ ਤਖ਼ਤੀਆਂ ਲੈ ਕੇ ਸਰਕਾਰ ਵਿਰੁੱਧ ਰੋਸ ਰੈਲੀਆਂ ਕੀਤੀਆਂ।
ਰੈਲੀਆਂ ਵਿੱਚ ਮਿਡ-ਡੇ-ਮੀਲ ਵਰਕਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮਾਰਚ 2020 ਦੀ ਤਨਖਾਹ ਦਿੱਤੀ ਜਾਵੇ, ਅਪ੍ਰੈਲ 2020 ਤੋਂ ਸਾਲ ਵਿੱਚ 10 ਮਹੀਨੇ ਦੀ ਬਜਾਏ 12 ਮਹੀਨੇ ਤਨਖਾਹ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਦੇਣ ਦੇ ਕੀਤੇ ਗਏ ਆਪਣੇ ਵਾਅਦੇ ਨੂੰ ਪੰਜਾਬ ਸਰਕਾਰ ਤੁਰੰਤ ਪੂਰਾ ਕਰੇ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਅਧੀਨ ਲਿਆਂਦਾ ਜਾਵੇ।ਵੱਖ-ਵੱਖ ਥਾਵਾਂ ਤੇ ਕੀਤੀਆਂ ਰੈਲੀਆਂ ਵਿੱਚ ਕੁਲਵੰਤ ਕੌਰ ਬੰਡਾਲਾ, ਮਨਜੀਤ ਕੌਰ ਵਰਪਾਲ, ਬਲਜੀਤ ਕੌਰ ਖਾਨਪੁਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ ਨੰਗਲ, ਰਾਜ ਕੌਰ, ਸੂਬਾ ਸਿੰਘ ਵਜ਼ੀਰ, ਜਸਵਿੰਦਰ ਕੌਰ ਤਰਸਿੱਕਾ, ਬਲਜਿੰਦਰ ਕੌਰ ਬੰਡਾਲਾ ਅਤੇ ਦਿਲਬਾਗ ਸਿੰਘ ਕੋਟ ਆਦਿ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:-ਮਿਡ-ਡੇ-ਮੀਲ ਵਰਕਰਾਂ ਸਰਕਾਰ ਵਿਰੁਧ ਰੋਸ ਵਿਖਾਵੇ ਕਰਦੀਆਂ ਹੋਈਆਂ।-ਫੋਟੋ:ਬੇਦੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।